ਟੋਰਾਂਟੋ: ਮਸੀਤ ਦੇ ਬਾਹਰ ਚਾਕੂ ਮਾਰ ਕੇ ਵਿਅਕਤੀ ਦਾ ਕਤਲ

09/21/2020 10:27:15 AM

ਟੋਰਾਂਟੋ, (ਪ੍ਰਿਤਪਾਲ ਸਿੰਘ)- ਟੋਰਾਂਟੋ ਦੀ ਇੱਕ ਮਸੀਤ ਦੇ ਬਾਹਰ ਇੱਕ ਹਮਲਾਵਰ ਨੇ ਚਾਕੂ ਮਾਰ ਕੇ ਇੱਕ ਵਾਲੰਟੀਅਰ ਦਾ ਕਤਲ ਕਰ ਦਿੱਤਾ। ਸਥਾਨਕ ਪੁਲਸ ਨੇ ਮ੍ਰਿਤਕ ਦੀ ਪਛਾਣ 58 ਸਾਲਾ ਮੁਹੰਮਦ-ਅਸਲਮ ਜ਼ਾਫਿਸ ਵਜੋਂ ਕੀਤੀ ਹੈ, ਜਿਸ ਨੂੰ ਰੇਕਸਡੇਲ ਬਲਵਡ ਅਤੇ ਬਰਗਮੋਟ ਏਵ. ਇੰਟਰਨੈਸ਼ਨਲ ਮੁਸਲਿਮ ਆਰਗੇਨਾਈਜ਼ੇਸ਼ਨ ਦੀ ਮਸੀਤ ਵਿਚ ਮ੍ਰਿਤਕ ਐਲਾਨ ਕੀਤਾ ਗਿਆ ।

ਪੁਲਸ ਅਨੁਸਾਰ ਉਕਤ ਵਿਅਕਤੀ ਮਸੀਤ ਵਿਚ ਇੱਕ ਕੇਅਰਟੇਕਰ ਵਜੋਂ ਕੰਮ ਕਰ ਰਿਹਾ ਸੀ ਅਤੇ ਸਾਹਮਣੇ ਦਰਵਾਜ਼ੇ ਦੇ ਬਾਹਰ ਕੁਰਸੀ ’ਤੇ ਬੈਠਾ ਸੀ, ਜਿਸ ਦਾ ਕੰਮ ਕੋਵਿਡ -19 ਸਿਹਤ ਨਿਯਮਾਂ ਦੀ ਪਾਲਣਾ ਕਰਵਾਉਣਾ ਸੀ। ਇਕ ਹਮਲਾਵਰ ਜ਼ਫਿਸ ਕੋਲ ਆਇਆ ਤੇ ਉਸ 'ਤੇ ਹਮਲਾ ਕਰ ਦਿੱਤਾ।

ਕੈਨੇਡੀਅਨ ਮੁਸਲਮਾਨਾਂ ਦੀ ਨੈਸ਼ਨਲ ਕੌਂਸਲ (ਸੀ. ਐੱਨ. ਸੀ. ਐੱਮ.) ਨੇ ਸੋਸ਼ਲ ਮੀਡੀਆ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ । ਐਤਵਾਰ ਦੁਪਹਿਰ ਨੂੰ ਇੱਕ ਟਵੀਟ ਰਾਹੀਂ ਸੰਕੇਤ ਦਿੱਤਾ ਕਿ ਮਸੀਤ ਦੇ ਦਰਵਾਜ਼ੇ ਉਦੋਂ ਤੱਕ ਨਹੀਂ ਖੁੱਲ੍ਹਣਗੇ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ।

ਇਕ ਹੋਰ ਵਿਅਕਤੀ ਨੂੰ ਛੁਰਾ ਮਾਰਿਆ-

ਐਤਵਾਰ ਅੱਧੀ ਰਾਤ ਤੋਂ ਬਾਅਦ ਇਕ ਹੋਰ ਵਿਅਕਤੀ ਨੂੰ ਛੁਰਾ ਮਾਰਨ ਦੀ ਘਟਨਾ ਸਾਹਮਣੇ ਆਈ ਹੈ, ਜੋ ਹਸਪਤਾਲ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਛੁਰਾ ਮਾਰਨ ਦੀ ਘਟਨਾ ਰਿਚਮੰਡ ਅਤੇ ਬ੍ਰੈਂਟ ਐੱਸ. ਟੀ. ਐੱਸ. ਦੇ ਖੇਤਰ ਵਿਚ ਦੋ ਵਿਅਕਤੀਆਂ ਵਿਚਾਲੇ ਬਹਿਸ ਦੌਰਾਨ ਵਾਪਰੀ ਹੈ। ਪੁਲਸ ਨੇ ਟੋਰਾਂਟੋ ਦੇ ਕਥਿਤ 22 ਸਾਲਾ ਹਮਲਾਵਰ ਸਾਇਰਸ ਅਲੈਈ ਨੂੰ ਲੱਭਣ ਵਿਚ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।


Lalita Mam

Content Editor

Related News