ਅਮਰੀਕਾ ਨੇ 14 ਅਗਸਤ ਤੋਂ ਹੁਣ ਤੱਕ ਕਾਬੁਲ ਤੋਂ ਲਗਭਗ 1,11,900 ਲੋਕਾਂ ਨੂੰ ਕੱਢਿਆ

08/28/2021 10:05:18 PM

ਵਾਸ਼ਿੰਗਟਨ-ਅਮਰੀਕਾ ਨੇ 14 ਅਗਸਤ ਤੋਂ ਹੁਣ ਤੱਕ ਕਾਬੁਲ ਸਥਿਤ ਹਾਮਿਦ ਕਰਜ਼ਈ ਹਵਾਈ ਅੱਡੇ ਤੋਂ ਲਗਭਗ 1,11,900 ਲੋਕਾਂ ਨੂੰ ਕੱਢਿਆ ਜਾਂ ਕੱਢਣ 'ਚ ਸਹਾਇਤਾ ਕੀਤੀ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ ਹੈ। ਕਾਬੁਲ ਹਵਾਈ ਅੱਡੇ ਨੇੜੇ ਵੀਰਵਾਰ ਨੂੰ ਹੋਏ ਆਤਮਘਾਤੀ ਹਮਲੇ ਤੋਂ ਬਾਅਦ 27 ਅਗਸਤ ਸਵੇਰੇ ਤਿੰਨ ਵਜੇ ਤੋਂ 28 ਅਗਸਤ ਦਰਮਿਆਨ ਅਮਰੀਕਾ ਨੇ ਲਗਭਗ 6800 ਲੋਕਾਂ ਨੂੰ ਕੱਢਿਆ।

ਇਹ ਵੀ ਪੜ੍ਹੋ : ਅਮਰੀਕਾ ਦੇ ਇਸ ਏਅਰਪੋਰਟ 'ਤੇ ਅਫਗਾਨੀ ਸ਼ਰਨਾਰਥੀਆਂ ਲਈ ਖੋਲ੍ਹਿਆ ਕੋਰੋਨਾ ਵੈਕਸੀਨ ਕੇਂਦਰ

ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਫੌਜ ਦੀਆਂ 32 ਉਡਾਣਾਂ (27 ਸੀ-17 ਜਹਾਜ਼ ਅਤੇ ਪੰਜ ਸੀ-130 ਜਹਾਜ਼) ਤੋਂ ਲਗਭਗ ਚਾਰ ਹਜ਼ਾਰ ਲੋਕਾਂ ਨੂੰ ਅਤੇ ਸਹਿਯੋਗੀ ਦੇਸ਼ਾਂ ਦੀਆਂ 34 ਉਡਾਣਾਂ ਰਾਹੀਂ 2800 ਲੋਕਾਂ ਨੂੰ ਕੱਢਿਆ ਗਿਆ। ਅਧਿਕਾਰੀ ਨੇ ਕਿਹਾ ਕਿ 14 ਅਗਸਤ ਤੋਂ ਅਮਰੀਕਾ ਨੇ ਲਗਭਗ 1,11,900 ਲੋਕਾਂ ਨੂੰ ਕੱਢਿਆ ਜਾਂ ਕੱਢਣ 'ਚ ਸਹਾਇਤਾ ਕੀਤੀ।

ਇਹ ਵੀ ਪੜ੍ਹੋ : ਬ੍ਰਿਟੇਨ 'ਚ 12 ਤੋਂ 15 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਤਿਆਰੀ

ਉਨ੍ਹਾਂ ਨੇ ਕਿਹਾ ਕਿ ਜੁਲਾਈ ਦੇ ਆਖਿਰ ਤੱਕ ਅਮਰੀਕਾ ਨੇ ਲਗਭਗ 1,17,500 ਲੋਕਾਂ ਨੂੰ ਟ੍ਰਾਂਸਫਰ ਕੀਤਾ ਹੈ। ਇਸ ਦਰਮਿਆਨ ਸੈਨੇਟਰ ਰੋਜਰ ਮਾਰਸ਼ਲ ਦੀ ਅਗਵਾਈ 'ਚ ਅਮਰੀਕੀ ਸੰਸਦ ਦੀ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਜਿੰਮੀ ਪਨੇਟਾ ਅਤੇ ਮਾਈਕ ਗੈਨੇਘਰ ਨੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਲਿਖੇ ਇਕ ਪੱਥਰ 'ਚ ਅਮਰੀਕੀ ਨਾਗਰਿਕਾਂ, ਅਫਗਾਨ ਵਿਸ਼ੇਸ਼ ਇਮੀਗ੍ਰੇਸ਼ਨ ਅਤੇ ਸੰਕਟ ਦਾ ਸਾਹਮਣਾ ਕਰ ਰਹੇ ਹੋਰ ਲੋਕਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਦੀ ਅਪੀਲ ਕੀਤੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News