ਟੋਲੋ ਨਿਊਜ਼ ਦੇ ਪੱਤਰਕਾਰ ਨੂੰ ਤਾਲਿਬਾਨ ਅੱਤਵਾਦੀਆਂ ਨੇ ਕੁੱਟਿਆ, ਕਤਲ ਦੀ ਖ਼ਬਰ ਦਾ ਕੀਤਾ ਖੰਡਨ

08/26/2021 3:39:31 PM

ਇੰਟਰਨੈਸ਼ਨਲ ਡੈਸਕ : ਤਾਲਿਬਾਨ ਅੱਤਵਾਦੀਆਂ ਨੇ ਆਪਣੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਤਾਲਿਬਾਨ ਨੇ ਟੋਲੋ ਨਿਊਜ਼ ਦੇ ਪੱਤਰਕਾਰ ਜਿਆਰ ਖਾਨ ਯਾਦ ਦੀ ਕੁੱਟਮਾਰ ਕੀਤੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਲਿਬਾਨ ਨੇ ਇਸ ਨੂੰ ਚੁੱਕ ਲਿਆ ਸੀ। ਟੋਲੋ ਨਿਊਜ਼ ਨੇ ਇੱਕ ਟਵੀਟ ਵਿੱਚ ਦਾਅਵਾ ਕੀਤਾ ਕਿ ਜਿਆਰ ਖਾਨ ਦੀ ਮੌਤ ਹੋ ਗਈ ਸੀ ਪਰ ਜ਼ਿਆਰ ਨੇ ਬਾਅਦ ’ਚ ਟਵੀਟ ਕੀਤਾ ਕਿ ਬੰਦੂਕ ਦੀ ਨੋਕ ’ਤੇ ਉਸ ਦੀ ਕੁੱਟਮਾਰ ਕੀਤੀ ਗਈ। ਕਤਲ ਦੀ ਖ਼ਬਰ ਝੂਠੀ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਆਰ ਕਾਬੁਲ ਸ਼ਹਿਰ ’ਚ ਇੱਕ ਰਿਪੋਰਟ ਬਣਾ ਰਿਹਾ ਸੀ। ਤਾਲਿਬਾਨ ਅੱਤਵਾਦੀਆਂ ਨੇ ਜ਼ਿਆਰ ਖਾਨ ਨੂੰ ਰਿਪੋਰਟ ਬਣਾਉਣ ਤੋਂ ਰੋਕਿਆ ਅਤੇ ਉਸ ਦੇ ਕੈਮਰੇ ਅਤੇ ਹੋਰ ਉਪਕਰਨ ਤੋੜ ਦਿੱਤੇ। ਉਸ ਦਾ ਫ਼ੋਨ ਵੀ ਤਾਲਿਬਾਨ ਨੇ ਜ਼ਬਤ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਆਰ ਦੀ ਇਹ ਰਿਪੋਰਟ ਗਰੀਬੀ ਅਤੇ ਬੇਰੁਜ਼ਗਾਰੀ ’ਤੇ ਸੀ। ਇਸ ਨਾਲ ਤਾਲਿਬਾਨੀ ਅੱਤਵਾਦੀਆਂ ਨੂੰ ਬਹੁਤ ਗੁੱਸਾ ਆਇਆ ਅਤੇ ਉਨ੍ਹਾਂ ਨੇ ਜਿਆਰ ਨੂੰ ਬੁਰੀ ਤਰ੍ਹਾਂ ਕੁੱਟਿਆ।

PunjabKesari

ਜਿਆਰ ਖਾਨ ਨੇ ਟਵੀਟ ਕੀਤਾ ਕਿ ਮੈਨੂੰ ਤਾਲਿਬਾਨ ਲੜਾਕਿਆਂ ਨੇ ਕਾਬੁਲ ਦੇ ਨਵੇਂ ਸ਼ਹਿਰ ਤੋਂ ਫੜ ਲਿਆ। ਤਾਲਿਬਾਨ ਮੇਰਾ ਕੈਮਰਾ, ਤਕਨੀਕੀ ਉਪਕਰਨ ਤੇ ਨਿੱਜੀ ਫ਼ੋਨ ਵੀ ਖੋਹ ਕੇ ਲੈ ਗਏ। ਕੁਝ ਲੋਕਾਂ ਨੇ ਮੇਰੇ ਕਤਲ ਦੀ ਖਬਰ ਫੈਲਾਈ ਹੈ, ਜੋ ਝੂਠੀ ਹੈ। ਤਾਲਿਬਾਨ ਅੱਤਵਾਦੀ ਹਥਿਆਰਬੰਦ ਵਾਹਨ ’ਚ ਆਏ ਅਤੇ ਉਸ ਨੂੰ ਬੰਦੂਕ ਦੀ ਨੋਕ ’ਤੇ ਮਾਰਿਆ। ਮੈਨੂੰ ਅਜੇ ਵੀ ਨਹੀਂ ਪਤਾ ਕਿ ਉਨ੍ਹਾਂ ਨੇ ਅਜਿਹਾ ਵਤੀਰਾ ਕਿਉਂ ਕੀਤਾ। ਪੱਤਰਕਾਰ ਜਿਆਰ ਨੇ ਕਿਹਾ ਕਿ ਸਾਰਾ ਮਾਮਲਾ ਤਾਲਿਬਾਨ ਨੇਤਾਵਾਂ ਨੂੰ ਦੱਸ ਦਿੱਤਾ ਗਿਆ ਹੈ। ਹਾਲਾਂਕਿ ਇਸ ਦੇ ਦੋਸ਼ੀ ਲੋਕਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਇਹ ਪ੍ਰਗਟਾਵੇ ਦੀ ਆਜ਼ਾਦੀ ਲਈ ਗੰਭੀਰ ਖਤਰਾ ਹੈ। ਇਸ ਤੋਂ ਪਹਿਲਾਂ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਨੇ ਦਾਅਵਾ ਕੀਤਾ ਸੀ ਕਿ ਅਫਗਾਨਿਸਤਾਨ ’ਚ ਪੱਤਰਕਾਰਾਂ ਨੂੰ ਕੰਮ ਦੀ ਆਜ਼ਾਦੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਨੂੰ ਕੋਈ ਖਤਰਾ ਨਹੀਂ ਹੈ।


Manoj

Content Editor

Related News