4 ਮਹੀਨਿਆਂ ਮਗਰੋਂ ਮੁੜ ਖੁੱਲ੍ਹਿਆ ਟੋਕੀਓ ''ਚ ਡਿਜ਼ਨੀਲੈਂਡ

Wednesday, Jul 01, 2020 - 03:37 PM (IST)

4 ਮਹੀਨਿਆਂ ਮਗਰੋਂ ਮੁੜ ਖੁੱਲ੍ਹਿਆ ਟੋਕੀਓ ''ਚ ਡਿਜ਼ਨੀਲੈਂਡ

ਟੋਕੀਓ (ਭਾਸ਼ਾ) : ਕੋਵਿਡ-19 ਮਹਾਮਾਰੀ ਕਾਰਨ 4 ਮਹੀਨੇ ਤੱਕ ਬੰਦ ਰਹਿਣ ਦੇ ਬਾਅਦ ਟੋਕੀਓ ਦਾ ਡਿਜ਼ਨੀਲੈਂਡ ਅਤੇ ਡਿਜ਼ਨੀਸੀ ਬੁੱਧਵਾਰ ਨੂੰ ਖੋਲ੍ਹਿਆ ਗਿਆ। ਇੱਥੇ ਆਏ ਸੈਂਕੜੇ ਲੋਕਾਂ ਨੇ ਇਨ੍ਹਾਂ ਪਾਰਕਾਂ ਵਿਚ ਪਰਵੇਸ਼ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ। ਦੋਵਾਂ ਪਾਰਕਾਂ ਵਿਚ ਸਾਮਾਜਕ ਦੂਰੀ ਦਾ ਪਾਲਣ ਕਰਾਉਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਇੱਥੇ ਤਿੰਨ ਪਾਲੀ ਵਿਚ ਸੀਮਤ ਗਿਣਤੀ ਵਿਚ ਯਾਤਰੀਆਂ ਨੂੰ ਪਰਵੇਸ਼ ਦਿੱਤਾ ਜਾ ਰਿਹਾ ਹੈ। ਮਿਕੀ ਮਾਊਸ ਅਤੇ ਹੋਰ ਕਾਰਟੂਨ ਚਰਿੱਤਰਾਂ ਨਾਲ ਹੱਥ ਮਿਲਾਉਣ ਜਾਂ ਗਲੇ ਲੱਗਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਹਾਲਾਂਕਿ ਚਰਿੱਤਰ ਦੂਰੋਂ ਯਾਤਰੀਆਂ ਨੂੰ ਵਧਾਈ ਦੇ ਰਹੇ ਹਨ ਪਰ ਇਕੱਠ ਤੋਂ ਬਚਣ ਲਈ ਉਨ੍ਹਾਂ ਦੇ ਸ਼ੋਅ ਅਤੇ ਪਰੇਡ ਰੱਦ ਕੀਤੀ ਗਈ ਹੈ। ਐਟਰੈਂਸ 'ਤੇ ਯਾਤਰੀਆਂ ਦਾ ਤਾਪਮਾਨ ਜਾਂਚਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪਾਰਕ ਦੇ ਅੰਦਰ ਸੈਨੀਟਾਈਜ਼ਰ ਅਤੇ ਮਾਸਕ ਦਾ ਪ੍ਰਯੋਗ ਕਰਨ ਦਾ ਹੁਕਮ ਦਿੱਤਾ ਗਿਆ ਹੈ। ਟੋਕੀਓ ਵਿਚ ਬੁੱਧਵਾਰ ਨੂੰ ਕੋਵਿਡ-19 ਦੇ 60 ਮਾਮਲੇ ਸਾਹਮਣੇ ਆਏ ਹਨ।


author

cherry

Content Editor

Related News