ਭਾਰ ਘੱਟ ਕਰਨਾ ਹੈ ਤਾਂ ਦੁਪਹਿਰ ਦੇ ਸਮੇਂ ਲਓ ਝਪਕੀ
Saturday, Nov 10, 2018 - 05:29 PM (IST)
ਵਾਸ਼ਿੰਗਟਨ– ਜੇ ਤੁਸੀਂ ਭਾਰ ਘੱਟ ਕਰਨ ਦੀ ਕੋਸ਼ਿਸ਼ ’ਚ ਹੋ ਤਾਂ ਦਿਨ ਦੇ ਸਮੇਂ ਝਪਕੀ ਲੈਣ ਨਾਲ ਤੁਹਾਡਾ ਕੰਮ ਕਾਫੀ ਸੌਖਾਲਾ ਹੋ ਸਕਦਾ ਹੈ। ਇਕ ਨਵੀਂ ਸਟੱਡੀ ਤੋਂ ਪਤਾ ਲੱਗਾ ਹੈ ਕਿ ਸਵੇਰ ਨਾਲੋਂ ਦੁਪਹਿਰ ਸਮੇਂ ਆਰਾਮ ਕਰਨ ਨਾਲ ਜ਼ਿਆਦਾ ਕੈਲੋਰੀ ਬਰਨ ਹੁੰਦੀ ਹੈ।
ਹਾਰਵਰਡ ਮੈਡੀਕਲ ਸਕੂਲ ’ਚ ਹੋਈ ਖੋਜ ਮੁਤਾਬਕ ਸਵੇਰ ਨਾਲੋਂ ਦੁਪਹਿਰ ਸਮੇਂ ਆਰਾਮ ਕਰਕੇ ਇਨਸਾਨ 10 ਫੀਸਦੀ ਜ਼ਿਆਦਾ ਕੈਲੋਰੀ ਬਰਨ ਕਰ ਸਕਦਾ ਹੈ। ਸਟੱਡੀ ਨੂੰ ਲੀਡ ਕਰਨ ਵਾਲੇ ਵਿਗਿਆਨੀ ਕਰਜੀ ਮੁਤਾਬਕ ਇਕ ਹੀ ਕੰਮ ਨੂੰ ਦਿਨ ਦੇ ਵੱਖ-ਵੱਖ ਸਮੇਂ ’ਤੇ ਕਰਨ ਨਾਲ ਵੱਖ-ਵੱਖ ਕੈਲੋਰੀ ਬਰਨ ਹੁੰਦੀ ਹੈ, ਇਸ ਗੱਲ ਤੋਂ ਸਾਨੂੰ ਕਾਫੀ ਹੈਰਾਨੀ ਹੋਈ।
ਸਟੱਡੀ ’ਚ ਖੋਜਕਾਰਾਂ ਨੇ ਸੱਤ ਲੋਕਾਂ ’ਤੇ ਖੋਜ ਕੀਤੀ। ਖੋਜ ਸਪੈਸ਼ਲ ਲੈਬੋਰਟਰੀ ’ਚ ਕੀਤੀ ਗਈ ਅਤੇ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਕੀ ਟਾਈਮ ਹੋਇਆ ਹੈ। ਹਰ ਮੁਕਾਬਲੇਬਾਜ਼ ਨੂੰ ਜਾ ਕੇ ਸੌਣ ਅਤੇ ਜਾਗਣ ਲਈ ਕਿਹਾ ਗਿਆ ਪਰ ਹਰ ਰਾਤ ਟਾਈਮ ਨੂੰ ਚਾਰ ਘੰਟੇ ਵਧਾਉਂਦੇ ਗਏ। ਰਿਜ਼ਲਟ ਤੋਂ ਪਤਾ ਲੱਗਾ ਕਿ ਸਵੇਰ ਦੇ ਸਮੇਂ ਆਰਾਮ ਕਰਨ ’ਤੇ ਐਨਰਜੀ ਘੱਟ ਖਰਚ ਹੁੰਦੀ ਹੈ। ਡਾ. ਜੀਨ ਨੇ ਇਹ ਵੀ ਦੱਸਿਆ ਕਿ ਅਸੀਂ ਕੀ ਖਾਂਦੇ ਹਾਂ ਸਿਰਫ ਇਸਦਾ ਹੀ ਅਸਰ ਨਹੀਂ ਹੁੰਦਾ ਸਗੋਂ ਅਸੀਂ ਕਦੋਂ ਖਾਂਦੇ ਅਤੇ ਕਦੋਂ ਆਰਾਮ ਕਰਦੇ ਹਨ, ਇਸ ਨਾਲ ਨਿਰਧਾਰਿਤ ਹੁੰਦਾ ਹੈ ਕਿ ਅਸੀਂ ਕਿੰਨੀ ਐਨਰਜੀ ਬਰਨ ਕਰਦੇ ਹਾਂ ਅਤੇ ਕਿੰਨੀ ਫੈਟ ਦੇ ਰੂਪ ’ਚ ਸਟੋਰ ਕਰਾਂਗੇ। ਪੂਰੀ ਚੰਗੀ ਸਿਹਤ ਲਈ ਖਾਣੇ ਅਤੇ ਸੌਣ ਦੇ ਸਮੇਂ ਦਾ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੈ।