ਟਿਕ-ਟਾਕ ਨੇ ਟਰੰਪ ਦੇ ਕਾਰਜਕਾਰੀ ਹੁਕਮ ਖਿਲਾਫ ਦਰਜ ਕੀਤਾ ਮੁਕੱਦਮਾ

Tuesday, Aug 25, 2020 - 10:31 AM (IST)

ਟਿਕ-ਟਾਕ ਨੇ ਟਰੰਪ ਦੇ ਕਾਰਜਕਾਰੀ ਹੁਕਮ ਖਿਲਾਫ ਦਰਜ ਕੀਤਾ ਮੁਕੱਦਮਾ

ਵਾਸ਼ਿੰਗਟਨ- ਚੀਨ ਦੀ ਵਿਸਥਾਰਵਾਦੀ ਮੋਬਾਇਲ ਐਪ ਟਿਕ-ਟਾਕ ਨੇ ਆਪਣੀ ਕੰਪਨੀ ਬਾਈਟਡਾਂਸ ਨਾਲ ਲੈਣ-ਦੇਣ 'ਤੇ ਪਾਬੰਦੀ ਲਗਾਉਣ ਵਾਲੇ ਟਰੰਪ ਪ੍ਰਸ਼ਾਸਨ ਦੇ ਕਾਰਜਾਕਾਰੀ ਹੁਕਮ ਖਿਲਾਫ ਕਾਨੂੰਨੀ ਲੜਾਈ ਲੜਨ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਸੋਮਵਾਰ ਨੂੰ ਇਸ ਸਬੰਧ ਵਿਚ ਟਰੰਪ ਪ੍ਰਸ਼ਾਸਨ ਦੇ ਕਾਰਜਕਾਰੀ ਹੁਕਮ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ।

ਟਿਕ-ਟਾਕ ਨੇ 39 ਪੰਨਿਆਂ ਵਾਲੇ ਮੁਕੱਦਮੇ ਵਿਚ ਅਮਰੀਕੀ ਰਾਸ਼ਟਰਤੀ ਡੋਨਾਲਡ ਟਰੰਪ, ਵਣਜ ਮੰਤਰੀ ਵਿਲਬੁਰ ਰੋਸ ਅਤੇ ਅਮਰੀਕਾ ਦੇ ਵਣਜ ਮੰਤਰਾਲੇ ਨੂੰ ਇਸ ਮਾਮਲੇ ਵਿਚ ਪ੍ਰਤੀਵਾਦੀ ਦੇ ਰੂਪ ਵਿਚ ਸੂਚੀਬੱਧ ਕੀਤਾ ਹੈ। 

ਟਿਕ-ਟਾਕ ਮੁਤਾਬਕ ਬਿਨਾਂ ਕਿਸੇ ਸਬੂਤ ਦੇ ਅਮਰੀਕੀ ਪ੍ਰਸ਼ਾਸਨ ਨੇ ਉਸ ਉੱਤੇ ਇੰਨੀ ਸਖਤ ਕਾਰਵਾਈ ਕੀਤੀ ਹੈ। ਟਿਕ-ਟਾਕ ਦਾ ਕਹਿਣਾ ਹੈ ਕਿ ਇਹ ਕਾਰਜਕਾਰੀ ਹੁਕਮ ਕੌਮਾਂਤਰੀ ਐਮਰਜੈਂਸੀ ਆਰਥਿਕ ਸ਼ਕਤੀ ਐਕਟ ਦਾ ਉਲੰਘਣ ਹੈ। ਕੰਪਨੀ ਦਾ ਦੋਸ਼ ਹੈ ਕਿ ਰਾਜਨੀਤਕ ਕਾਰਨਾਂ ਕਰਕੇ ਅਮਰੀਕਾ ਨੇ ਇਹ ਕਦਮ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ 6 ਅਗਸਤ ਨੂੰ ਇਕ ਕਾਰਜਾਕਾਰੀ ਹੁਕਮ 'ਤੇ ਦਸਤਖਤ ਕਰਕੇ ਚੀਨ ਦੀ ਵਿਵਾਦਤ ਮੋਬਾਇਲ ਐਪ ਟਿਕ-ਟਾਕ ਦੀ ਕੰਪਨੀ ਬਾਈਟਡਾਂਸ ਨਾਲ ਲੈਣ-ਦੇਣ 'ਕੇ ਪਾਬੰਦੀ ਲਾਉਣ ਦੀ ਘੋਸ਼ਣਾ ਕੀਤੀ ਸੀ। 
 


author

Lalita Mam

Content Editor

Related News