ਵੱਡਾ ਖੁਲਾਸਾ : ਟਿਕਟੌਕ 'ਚ ਕੰਮ ਕਰਦੇ ਹਨ ਚੀਨੀ ਕਮਿਊਨਿਸਟ ਪਾਰਟੀ ਦੇ 138 ਮੈਂਬਰ

08/08/2020 10:02:15 AM

ਪੇਈਚਿੰਗ-ਭਾਰਤ-ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਵੀਡੀਓ-ਸ਼ੇਅਰਿੰਗ ਐਪਲੀਕੇਸ਼ਨ ਟਿਕਟਾਕ ਦੇ ਚੀਨੀ ਸਰਕਾਰ ਨਾਲ ਕੁਨੈਕਸ਼ਨ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਟਿਕਟਾਕ ਦਾ ਮਾਲੀਕਾਨਾ ਹੱਕ ਰੱਖਣ ਵਾਲੀ ਚੀਨੀ ਕੰਪਨੀ ਬਾਈਟਡਾਂਸ ਤੋਂ 130 ਤੋਂ ਜ਼ਿਆਦਾ ਕਰਮਚਾਰੀ ਚੀਨੀ ਕਮਿਊਨਿਸਟ ਪਾਰਟੀ ਦੇ ਮੈਂਬਰ ਹਨ ਜਿਸ 'ਚੋਂ 60 ਕੰਪਨੀ 'ਚ ਉੱਚ ਅਹੁਦੇ 'ਤੇ ਹਨ।

ਬਾਈਟਡਾਂਸ ਦੇ 138 ਕਰਮਚਾਰੀ ਕਮਿਊਲਿਸਟ ਪਾਰਟੀ ਦੇ ਮੈਂਬਰ
ਇਕ ਰਿਪੋਰਟ 'ਚ ਇਕ ਅੰਦਰੂਨੀ ਦਸਤਾਵੇਜ਼ ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਹੈ ਕਿ ਬਾਈਟਡਾਂਸ ਕੰਪਨੀ ਦੇ ਕਈ ਵੱਡੇ ਅਧਿਕਾਰੀ ਚੀਨੀ ਕਮਿਊਨਿਸਟ ਪਾਰਟੀ ਦੇ ਮੈਂਬਰ ਹਨ। ਜਿਸ ਨਾਲ ਚੀਨੀ ਸਰਕਾਰ ਤੇ ਕੰਪਨੀ ਵਿਚਾਲੇ ਸੰਬੰਧਾਂ ਦੀ ਪੁਸ਼ਟੀ ਹੁੰਦੀ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਅੰਦਰੂਨੀ ਸੂਚੀ ਮੁਤਾਬਕ, ਘਟੋ-ਘੱਟ 138 ਮੈਂਬਰ ਅਤੇ ਮੈਨੇਜਮੈਂਟ ਦੇ ਅਧਿਕਾਰੀ ਸਿੱਧੇ ਚੀਨੀ ਸਰਕਾਰ ਨਾਲ ਜੁੜੇ ਹੋਏ ਹਨ।

ਕੰਪਨੀ ਦੇ ਅੰਦਰ ਵੀ ਕਮਿਊਨਿਸਟ ਪਾਰਟੀ ਦੀ ਇਕਾਈ ਸਰਗਰਮ
ਦਾਅਵਾ ਕੀਤਾ ਗਿਆ ਹੈ ਕਿ ਚੀਨੀ ਕੰਪਨੀਆਂ ਨੂੰ ਆਪਣੇ ਦਫਤਰਾਂ ਦੇ ਅੰਦਰ ਕਮਿਊਨਿਸਟ ਪਾਰਟੀ ਦੀਆਂ ਇਕਾਈਆਂ ਸਥਾਪਿਤ ਕਰਨ ਦੀ ਲੋੜ ਹੁੰਦੀ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਕਾਰੋਬਾਰੀ ਨੀਤੀਆਂ ਅਤੇ ਕਰਮਚਾਰੀ ਪਾਰਟੀ ਲਾਈਨ ਤੋਂ ਬਾਹਰ ਨਾ ਹੋਵੇ। ਇਸ ਦੌਰਾਨ ਮਾਰਚ 2012 'ਚ ਸਥਾਪਿਤ ਬਾਈਟਡਾਂਸ ਨੇ ਅਕਤੂਬਰ 2014 'ਚ ਕਮਿਊਨਿਸਟ ਪਾਰਟੀ ਕਮੇਟੀ ਦਾ ਗਠਨ ਕੀਤਾ। ਪਾਰਟੀ ਦੇ ਨਿਯਮਾਂ ਮੁਤਾਬਕ, ਕੰਪਨੀਆਂ ਦੇ ਕਮੇਟੀ ਮੈਂਬਰਾਂ ਨੂੰ ਰਾਜਨੀਤਿਕ ਸੰਮੇਲਨਾਂ 'ਚ ਨਿਯੁਕਤ ਕੀਤਾ ਜਾਂਦਾ ਹੈ। ਇਹ ਮੈਂਬਰ ਪੰਜ ਸਾਲ ਦੀ ਸੇਵਾ ਪ੍ਰਦਾਨ ਕਰਦੇ ਹਨ।

ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਖੁਫੀਆ ਦਸਤਾਵੇਜ਼ 'ਚ ਬਾਈਟਡਾਂਸ ਨਾਲ ਜੁੜੇ ਹੋਏ ਚੀਨੀ ਕਮਿਊਨਿਸਟ ਪਾਰਟੀ ਦੇ ਮੈਂਬਰ ਦਾ ਪੂਰਾ ਨਾਂ, ਜਨਮ ਤਰੀਕ ਅਤੇ ਕਮਿਊਨਿਸਟ ਪਾਰਟੀ ਨੂੰ ਜੁਆਇਨ ਕਰਨ ਦੀ ਤਰੀਕ, ਆਈ.ਡੀ. ਨੰਬਰ ਅਤੇ ਕੰਪਨੀ 'ਚ ਅਹੁਦੇ ਦਾ ਉਲੇਖ ਹੈ। ਚੀਨੀ ਮੀਡੀਆ ਰਿਪੋਰਟਸ ਮੁਤਾਬਕ ਬਾਈਟਡਾਂਸ ਕੰਪਨੀ ਦੇ ਚੀਫ ਐਡੀਟਰ ਅਤੇ ਵਾਇਸ ਪ੍ਰੈਸੀਡੈਂਟ ਝਾਂਗ ਫੂਪਿੰਗ ਕੰਪਨੀ 'ਚ ਸਥਾਪਿਤ ਕਮਿਊਨਿਸਟ ਪਾਰਟੀ ਦੀ ਇਕਾਈ ਦੇ ਜਨਰਲ ਸਕੱਤਰ ਹਨ।

ਟਰੰਪ ਨੇ ਵੀ ਟਿਕਟੌਕ ਨੂੰ ਦਿੱਤਾ ਝਟਕਾ
ਅਮਰੀਕੀ ਰਾਸ਼ਟਰਪਤੀ ਨੇ ਵੀਰਵਾਰ ਸ਼ਾਮ ਨੂੰ ਚੀਨੀ ਐਪ ਟਿਕਟੌਕ ਤੇ ਵੀਚੈਟ ਨੂੰ 45 ਦਿਨ ਦੇ ਅੰਦਰ ਬੈਨ ਕੀਤੇ ਜਾਣ ਦੇ ਆਦੇਸ਼ 'ਤੇ ਦਸਤਖਤ ਕੀਤੇ। ਇਸ ਤੋਂ ਪਹਿਲਾਂ ਸੀਨੇਟ ਨੇ ਅਮਰੀਕੀ ਕਰਮਚਾਰੀਆਂ ਦੇ ਟਿਕਟੌਕ ਇਸਤੇਮਾਲ ਨਾ ਕਰਨ ਵਾਲੇ ਹੁਕਮ ਨੂੰ ਆਪਣੀ ਅਨੁਮਤਿ ਦਿੱਤੀ ਸੀ। ਬੈਨ ਦੇ ਹੁਕਮ 'ਤੇ ਦਸਤਖਤ ਤੋਂ ਬਾਅਦ ਟਰੰਪ ਨੇ ਕਿਹਾ ਕਿ ਇਹ ਬੈਨ ਜ਼ਰੂਰੀ ਹੈ ਕਿਉਂਕਿ ਗੈਰ-ਭਰੋਸੇਯੋਗ ਐਪ ਵਰਗੇ ਟਿਕਟੌਕ ਤੋਂ ਡਾਟਾ ਦਾ ਇਕੱਠਾ ਕੀਤਾ ਜਾਣਾ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ।

ਚੀਨੀ ਕਮਿਊਨਿਸਟ ਪਾਰਟੀ 'ਤੇ ਵਿੰਨ੍ਹਿਆ ਨਿਸ਼ਾਨਾ
ਡੋਨਾਲਡ ਟਰੰਪ ਨੇ ਕਿਹਾ ਕਿ ਡਾਟਾ ਦੇ ਕਲੈਕਸ਼ਨ ਨਾਲ ਚੀਨੀ ਕਮਿਊਨਿਲਸਟ ਪਾਰਟੀ ਦੀ ਅਮਰੀਕੀ ਲੋਕਾਂ ਦੇ ਨਿੱਜੀ ਅਤੇ ਮਲਕੀਅਤ ਸੰਬੰਧੀ ਜਾਣਕਾਰੀ ਤੱਕ ਪਹੁੰਚ ਹੋ ਜਾਂਦੀ ਹੈ। ਇਸ ਨਾਲ ਚੀਨ ਅਮਰੀਕਾ ਦੇ ਸੰਘੀ ਕਰਮਚਾਰੀਆਂ ਅਤੇ ਠੇਕੇਦਾਰਾਂ ਦੇ ਸਥਾਨਾਂ ਨੂੰ ਟਰੈਕ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ। ਇਹ ਨਹੀਂ ਕਮਿਊਨਿਸਟ ਪਾਰਟੀ ਨਿੱਜੀ ਸੂਚਨਾਵਾਂ ਦਾ ਬਲੈਕਮੇਲ ਲਈ ਡੋਜ਼ੀਅਰ ਬਣਾ ਸਕਦੀ ਹੈ ਅਤੇ ਕਾਰਪੋਰੇਟ ਜਾਸੂਸੀ ਵੀ ਕਰ ਸਕਦੀ ਹੈ।


Karan Kumar

Content Editor

Related News