ਨਿਊਯਾਰਕ ਚਿੜੀਆਘਰ ''ਚ ਬਾਘਿਨ ਕੋਰੋਨਾ ਪਾਜ਼ੀਟਿਵ, ਵਿਸ਼ਵ ਦਾ ਸਭ ਤੋਂ ਪਹਿਲਾ ਮਾਮਲਾ

04/06/2020 1:12:24 PM

ਵਾਸ਼ਿੰਗਟਨ : ਨਿਊਯਾਰਕ ਦੇ ਬ੍ਰੋਂਕਸ ਚਿੜੀਆਘਰ ਵਿਚ ਇਕ ਚਾਰ ਸਾਲਾ ਨਾਦੀਆ ਨਾਂ ਦੀ ਬਾਘਿਨ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਹੈ। ਇਹ ਇਸ ਤਰ੍ਹਾਂ ਦਾ ਵਿਸ਼ਵ ਵਿਚ ਪਹਿਲਾ ਮਾਮਲਾ ਹੈ। ਇਸ ਦੀ ਪੁਸ਼ਟੀ ਸੰਯੁਕਤ ਰਾਜ ਅਮਰੀਕਾ ਦੇ ਖੇਤੀਬਾੜੀ ਵਿਭਾਗ ਦੀ ਲੋਵਾ ਨੈਸ਼ਨਲ ਵੈਟਨੇਰੀ ਸਰਵਿਸਜ਼ ਲੈਬੋਰੇਟਰੀ ਨੇ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬਾਘਿਨ ਨੂੰ ਕੋਰੋਨਾ ਵਾਇਰਸ ਚਿੜੀਆਘਰ ਦੇ ਕਿਸੇ ਕਰਮਚਾਰੀ ਤੋਂ ਹੋਇਆ ਹੋਵੇਗਾ ਕਿਉਂਕਿ 16 ਮਾਰਚ ਤੋਂ ਇਹ ਆਮ ਲੋਕਾਂ ਲਈ ਬੰਦ ਹੈ। 5 ਹੋਰ ਜਾਨਵਰਾਂ ਦੇ ਸੈਂਪਲ ਲਏ ਗਏ ਹਨ।  

PunjabKesari

ਸੰਯੁਕਤ ਰਾਜ ਅਮਰੀਕਾ ਦੇ ਖੇਤੀਬਾੜੀ ਵਿਭਾਗ (ਯੂ. ਐੱਸ. ਡੀ. ਏ.) ਦੀ ਰਾਸ਼ਟਰੀ ਵੈਟਨੇਰੀ ਸਰਵਿਸਿਜ਼ ਲੈਬੋਰੇਟਰੀ ਦਾ ਕਹਿਣਾ ਹੈ ਕਿ ਚਿੜੀਆਘਰ ਦੇ ਕਈ ਜਾਨਵਰਾਂ ਵਿਚ ਸਾਹ ਲੈਣ ਸਬੰਧੀ ਬੀਮਾਰੀ ਦੇ ਲੱਛਣ ਦਿਸਣ 'ਤੇ ਸੈਂਪਲ ਲਏ ਗਏ ਸਨ, ਜਿਸ ਵਿਚ ਬਾਘਿਨ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਚਿੜੀਆਘਰ ਵਲੋਂ ਜਾਰੀ ਸੂਚਨਾ ਦੇ ਆਧਾਰ 'ਤੇ ਬਾਘਿਨ ਦੀ ਭੈਣ ਦੇ ਇਲਾਵਾ 3 ਹੋਰ ਅਫਰੀਕੀ ਸ਼ੇਰਾਂ ਨੂੰ ਸੁੱਕੀ ਖੰਘ ਸੀ ਅਤੇ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਣਗੇ। ਹਾਲਾਂਕਿ ਹੋਰ ਜਾਨਵਰਾਂ ਵਿਚ ਇਸ ਦੇ ਲੱਛਣ ਨਹੀਂ ਦਿਖਾਈ ਦਿੱਤੇ।

PunjabKesari

ਚਿੜੀਆਘਰ ਨੇ ਕਿਹਾ ਕਿ ਇਹ ਪਤਾ ਨਹੀਂ ਹੈ ਕਿ ਬਾਘਾਂ ਅਤੇ ਸ਼ੇਰ ਵਰਗੇ ਜਾਨਵਰਾਂ ਵਿਚ ਵਾਇਰਸ ਕਿਵੇਂ ਫੈਲਦਾ ਹੈ ਕਿਉਂਕਿ ਵੱਖ-ਵੱਖ ਨਸਲਾਂ ਨਵੇਂ ਇਨਫੈਕਸ਼ਨ ਪ੍ਰਤੀ ਵੱਖੋ-ਵੱਖਰੀ ਪ੍ਰਤੀਕ੍ਰਿਆ ਕਰ ਸਕਦੀਆਂ ਹਨ ਪਰ ਸਾਰੇ ਜਾਨਵਰਾਂ ਦੀ ਨਿਗਰਾਨੀ ਨਜ਼ਦੀਕੀ ਨਾਲ ਕੀਤੀ ਜਾਵੇਗੀ।

PunjabKesari

ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਕੋਵਿਡ-19 ਨਾਲ ਬੀਮਾਰ ਕਿਸੇ ਵੀ ਵਿਅਕਤੀ ਨੂੰ ਪਾਲਤੂ ਜਾਨਵਰਾਂ ਦੇ ਨਜ਼ਦੀਕ ਨਹੀਂ ਜਾਣਾ ਚਾਹੀਦਾ। ਜਾਨਵਰਾਂ ਨਾਲ ਸੰਪਰਕ ਨੂੰ ਸੀਮਤ ਕਰਨਾ ਚਾਹੀਦਾ ਹੈ। ਹਾਲਾਂਕਿ ਸੰਯੁਕਤ ਰਾਜ ਅਮਰੀਕਾ ਵਿਚ ਕੋਵਿਡ-19 ਨਾਲ ਪਾਲਤੂ ਜਾਨਵਰਾਂ ਦੇ ਬੀਮਾਰ ਹੋਣ ਦੀਆਂ ਖ਼ਬਰਾਂ ਨਹੀਂ ਮਿਲੀਆਂ ਹਨ ਪਰ ਅਜੇ ਵੀ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਕੋਵਿਡ-19 ਨਾਲ ਬੀਮਾਰ ਲੋਕ ਵਾਇਰਸ ਬਾਰੇ ਵਧੇਰੇ ਜਾਣਕਾਰੀ ਹੋਣ ਤੱਕ ਜਾਨਵਰਾਂ ਨਾਲ ਸੰਪਰਕ ਸੀਮਿਤ ਰੱਖਣ। ਜੇਕਰ ਕਿਸੇ ਬੀਮਾਰ ਵਿਅਕਤੀ ਨੂੰ ਲਾਜ਼ਮੀ ਤੌਰ 'ਤੇ ਕਿਸੇ ਪਾਲਤੂ ਜਾਨਵਰ ਦੀ ਦੇਖਭਾਲ ਕਰਨੀ ਪੈਂਦੀ ਹੈ ਤਾਂ ਉਸ ਨੂੰ ਆਪਣੇ ਹੱਥ ਧੋਣੇ ਚਾਹੀਦੇ ਹਨ।

PunjabKesari


Lalita Mam

Content Editor

Related News