ਤਿੱਬਤੀਆਂ ਨੇ ਚੀਨੀ ਅੱਤਿਆਚਾਰਾਂ ਖ਼ਿਲਾਫ਼ ਦੁਨੀਆ ਭਰ ’ਚ ਕੀਤੇ ਵਿਰੋਧ ਪ੍ਰਦਰਸ਼ਨ

03/12/2022 6:41:48 PM

ਇੰਟਰਨੈਸ਼ਨਲ ਡੈਸਕ– ਤਿੱਬਤ ’ਤੇ ਚੀਨੀ ‘ਹਮਲੇ’ ਅਤੇ ਭਾਰਤ ਦੀ ਸਰਹੱਦ ’ਚ ਉਸਦੀ ਘੁਸਪੈਠ ਖ਼ਿਲਾਫ਼ ਦੁਨੀਆ ਭਰ ’ਚ ਚੀਨ ਖ਼ਿਲਾਫ਼ ਤਿੱਬਤੀਆਂ ਨੇ ਵਿਰੋਧ ਪ੍ਰਦਰਸ਼ਨ ਕੀਤੇ। ਆਸਟ੍ਰੇਲੀਆ, ਬ੍ਰਿਟੇਨ, ਇਟਲੀ, ਆਸਟ੍ਰੀਆ, ਫਰਾਂਸ, ਅਮਰੀਕਾ ਅਤੇ ਕੈਨੇਡਾ ਸਮੇਤ ਕਈ ਦੇਸਾਂ ’ਚ ਤਿੱਬਤੀ ਪ੍ਰਵਾਸੀਆਂ ਨੇ ਤਿੱਬਤੀਆਂ, ਉਈਗਰ ਅਤੇ ਗਾਂਗਕਾਂਗ ਸਮੇਤ ਧਾਰਮਿਕ ਅਤੇ ਜਾਤੀ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਅੱਤਿਆਚਾਰਾਂ ਨੂੰ ਲੈ ਕੇ ਚੀਨ ਖ਼ਿਲਾਫ਼ ਵਿਰੋਧ ਕੀਤਾ ਹੈ। 

ਤਿੱਬਤੀ ਰਾਸ਼ਟਰੀ ਵਿਦਰੋਹ ਦਿਵਸ ਦੀ 63ਵੀਂ ਵਰ੍ਹੇਗੰਢ ਮਨਾਉਣ ਲਈ ਤਿੱਬਤੀ ਭਾਈਚਾਰੇ ਦੇ ਸੈਕੜੇ ਲੋਕ ਆਸਟ੍ਰੇਲੀਆ ਦੀ ਰਾਜਧਾਨੀ ਸ਼ਹਿਰ ਦੇ ਸਿਟੀ ਸੈਂਟਰ ’ਚ ਇਕੱਠੇ ਹੋਏ। 150 ਤੋਂ ਜ਼ਿਆਦਾ ਤਿੱਬਤੀਆਂ ਅਤੇ ਤਿੱਬਤ ਸਮਰਥਕਾਂ ਨੇ ਕੈਨਬਰਾਂ ’ਚ ਵਿਰੋਧ ਰੈਲੀ ’ਚ ਹਿੱਸਾ ਲਿਆ। ਦਲਾਈ ਲਾਮਾ ਦੇ ਪ੍ਰਤੀਨਿਧੀ ਕਰਮਾ ਸਿੰਗੇ ਨੇ ਚੀਨੀ ਕਮਿਊਨਿਟੀ ਪਾਰਟੀ (ਸੀ.ਸੀ.ਪੀ.) ਦੀਆਂ ਦਮਨਕਾਰੀ ਨੀਤੀਆਂ ਨੂੰ ਦੋਹਰਾਇਆ। ਏ.ਸੀ.ਟੀ. ਤਿੱਬਤੀ ਭਾਈਚਾਰਾ ਅਤੇ ਆਸਟ੍ਰੇਲੀਆਈ ਤਿੱਬਤ ਭਾਈਚਾਰਾ ਸੰਘ ਦੇ ਪ੍ਰਧਾਨ ਕਲਸਾਂਗ ਤਸੇਰਿੰਗ ਨੇ  ਤਿੱਬਤ ਦੇ ਅੰਦਰ ਚੀਨੀ ਅਧਿਕਾਰੀਆਂ ਦੁਆਰਾ ਸਖ਼ਤ ਸੁਰੱਖਿਆ ਕੋਸ਼ਿਸ਼ਾਂ ਅਤੇ ਨਿਗਰਾਨੀ ਕਾਰਨ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤਕ ਆਪਣੇ ਪਿਤਾ ਨੂੰ ਨਹੀਂ ਵੇਖ ਸਕਣ ਦੇ ਆਪਣੇ ਨਿੱਜੀ ਅਨੁਭਵ ਬਾਰੇ ਗੱਲ ਕੀਤੀ। 

ਇਸੇ ਤਰ੍ਹਾਂ ਤਿੱਬਤੀਆਂ ਦੁਆਰਾ ਲੰਡਨ ’ਚ ਵੱਖ-ਵੱਖ ਥਾਂਵਾਂ ’ਤੇ ਚੀਨੀ ਦੂਤਘਰ ਸਮੇਤ ਇਕ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਚੀਨ ਦੇ ਤਿੱਬਤ ’ਤੇ ਨਾਜਾਇਜ਼ ਕਬਜੇ ਖ਼ਿਲਾਫ਼ ਆਵਾਜ ਚੁੱਕੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ‘ਤਿੱਬਤ ਚੀਨ ਦਾ ਹਿੱਸਾ ਨਹੀਂ ਹੈ’, ‘ਤਿੱਬਤੀ ਆਜ਼ਾਦੀ ਮੰਗਦੇ ਹਨ’, ‘ਚੀਨ ਨੇ ਸਾਡੀ ਜ਼ਮੀਨ ਚੋਰੀ ਕੀਤੀ ਹੈ’ ਦੇ ਨਾਅਰਿਆਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ। ਤਿੱਬਤੀ ਰਾਸ਼ਟਰੀ ਵਿਦਰੋਹ ਦਿਵਸ ਨੂੰ ਮਨਾਉਣ ਲਈ ਲੰਡਨ ਵਿੱਚ ਕਈ ਸਮਾਗਮ ਆਯੋਜਿਤ ਕੀਤੇ ਗਏ ਸਨ। ਪ੍ਰਦਰਸ਼ਨਕਾਰੀਆਂ ਵੱਲੋਂ ਵੂਲਵਿਚ ਰਾਇਲ ਬੋਰੋ ਆਫ ਟਾਊਨ ਹਾਲ, ਗ੍ਰੀਨਵਿਚ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।


Rakesh

Content Editor

Related News