ਤਿੱਬਤੀ ਵਿਦਿਆਰਥੀ ਸੰਗਠਨ ਨੇ ਪੈਰਿਸ ’ਚ ਤਿੱਬਤੀ ਸੁਤੰਤਰਤਾ ਦਿਵਸ ਦੀ ਵਰੇਗੰਢ ’ਤੇ ਕੀਤਾ ਪ੍ਰਦਰਸ਼ਨ

Tuesday, Feb 15, 2022 - 06:46 PM (IST)

ਤਿੱਬਤੀ ਵਿਦਿਆਰਥੀ ਸੰਗਠਨ ਨੇ ਪੈਰਿਸ ’ਚ ਤਿੱਬਤੀ ਸੁਤੰਤਰਤਾ ਦਿਵਸ ਦੀ ਵਰੇਗੰਢ ’ਤੇ ਕੀਤਾ ਪ੍ਰਦਰਸ਼ਨ

ਪੈਰਿਸ— ਫਰਾਂਸ ਦੀ ਰਾਜਧਾਨੀ ਪੈਰਿਸ ’ਚ ਤਿੱਬਤੀ ਸੁਤੰਤਰਤਾ ਦਿਵਸ ਦੀ 109ਵੀਂ ਵਰੇਗੰਢ ਦੇ ਮੌਕੇ ’ਤੇ ਤਿੱਬਤ-ਫਰਾਂਸ ਦੇ ਵਿਦਿਆਰਥੀਆਂ ਨੇ ਐਤਵਾਰ ਨੂੰ ਬੈਸਿਟਲ ਸਕੁਏਅਰ ’ਚ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਤਿੱਬਤੀ ਸਰਕਾਰ ਦੇ ਸੰਸਦ ਮੈਂਬਰ ਥੁਪਟੇਨ ਗਯਾਤਸੋ ਸਮੇਤ ਫਰਾਂਸ ’ਚ ਤਿੱਬਤੀ ਪ੍ਰਵਾਸੀ ਦੇ 100 ਤੋਂ ਜ਼ਿਆਦਾ ਮੈਂਬਰਾਂ ਨੇ ਤਿੱਬਤੀ ਝੰਡਾ ਲਹਿਰਾਉਣ ਅਤੇ ਚੀਨੀ ਕਬਜ਼ੇ ਤੋਂ ਤਿੱਬਤ ਦੀ ਸੁਤੰਤਰਤਾ ਦੀ ਮੰਗ ਕੀਤੀ।

ਪ੍ਰਦਰਸ਼ਨਕਾਰੀਆਂ ਨੇ ਉਸ ਸੰਧੀ ਨੂੰ ਵੀ ਪ੍ਰਦਰਸ਼ਿਤ ਕੀਤਾ ਜੋ 1913-1914 ’ਚ ਸ਼ਿਮਲਾ ਕਾਨਫਰੰਸ ਦੌਰਾਨ ਤਿੱਬਤ ਦੀ ਸਥਿਤੀ ਬਾਰੇ ਚੀਨ, ਤਿੱਬਤ ਅਤੇ ਯੂਨਾਈਟਿਡ ਕਿੰਗਡਮ ਦੇ ਤਤਕਾਲੀ ਨੁਮਾਇੰਦਿਆਂ ਵੱਲੋਂ ਗੱਲਬਾਤ ਕੀਤੀ ਗਈ ਸੀ। ਬਾਅਦ ’ਚ ਪ੍ਰਦਰਸ਼ਨਕਾਰੀਆਂ ਨੇ ਰਵਾਇਤੀ ਤਿੱਬਤੀ ਗੀਤਾਂ ’ਤੇ ਨੱਚਿਆ, ਜਿਸ ’ਚ ਬਹੁਤ ਸਾਰੇ ਰਾਹਗੀਰ ਸ਼ਾਮਲ ਹੋਏ। 13 ਫਰਵਰੀ 1913 ਨੂੰ 13ਵੇਂ ਦਲਾਈ ਲਾਮਾ ਨੇ ਤਿੱਬਤ ਦੀ ਆਜ਼ਾਦੀ ਦਾ ਐਲਾਨ ਕੀਤਾ ਅਤੇ ਉਦੋਂ ਤੋਂ ਤਿੱਬਤੀ ਲੋਕਾਂ ਨੇ 13 ਫਰਵਰੀ ਨੂੰ ਤਿੱਬਤ ਦੇ ਇਤਿਹਾਸ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੁੱਕ ਕਰਨ ਲਈ ਇਕ ਮਹੱਤਵਪੂਰਨ ਦਿਨ ਵੱਜੋਂ ਚਿੰਨਿ੍ਹਤ ਕੀਤਾ ਹੈ।

ਦੱਸ ਦਈਏ ਕਿ ਤਿੱਬਤ ’ਤੇ ਬੀਜਿੰਗ ’ਚ ਸਥਿਤ ਚੀਨੀ ਕਮਿਊਨਿਟੀ ਪਾਰਟੀ ਦੀ ਸਰਕਾਰ ਦਾ ਸ਼ਾਸਨ ਹੈ, ਜਿਸ ’ਚ ਸਥਾਨਕ ਨਿਰਮਾਣ ਲੈਣ ਦੀ ਸ਼ਕਤੀ ਚੀਨੀ ਪਾਰਟੀ ਦੇ ਅਧਿਕਾਰੀਆਂ ਦੇ ਹੱਥਾਂ ’ਚ ਕੇਂਦ੍ਰਿਤ ਹੈ। 1950 ’ਚ ਚੀਨ ਦੇ ਹਮਲੇ ਤੋਂ ਪਹਿਲਾਂ ਤਿੱਬਤ ਇਕ ਪ੍ਰਭੂਸੱਤਾ ਸੰਪੰਨ ਰਾਜ ਸੀ ਜਦੋਂ ਪੀਪਲਜ਼ ਲਿਬਰੇਸ਼ਨ ਆਰਮੀ ਉਤਰੀ ਤਿੱਬਤ ’ਚ ਦਾਖ਼ਲ ਹੋਈ ਸੀ।


author

Rakesh

Content Editor

Related News