ਹਾਂਗਕਾਂਗ ਨੇ ਬਣਾਈ 3 ਸਾਲ ਦੇ ਬੱਚਿਆਂ ਦੇ ਟੀਕਾਕਰਨ ਦੀ ਯੋਜਨਾ
Monday, Feb 14, 2022 - 06:14 PM (IST)
ਹਾਂਗਕਾਂਗ (ਭਾਸ਼ਾ)- ਚੀਨ ਦਾ ਅਰਧ-ਖੁਦਮੁਖਤਿਆਰ ਸ਼ਹਿਰ ਹਾਂਗਕਾਂਗ 3 ਸਾਲ ਦੇ ਬੱਚਿਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ ਨਵੇਂ ਮਾਮਲਿਆਂ ਵਿਚ ਵਾਧੇ ਦੇ ਮੱਦੇਨਜ਼ਰ ਟੀਕਾਕਰਨ ਕਰਨ ਦੀ ਯੋਜਨਾ ਬਣਾਈ ਗਈ ਹੈ। ਇਹ ਘੋਸ਼ਣਾ ਸੋਮਵਾਰ ਨੂੰ ਕੀਤੀ ਗਈ, ਜਦੋਂ ਸਰਕਾਰ ਨੇ ਸੰਕਰਮਣ ਦੇ 1,347 ਨਵੇਂ ਮਾਮਲਿਆਂ ਦੀ ਜਾਣਕਾਰੀ ਦਿੱਤੀ।
ਸ਼ਹਿਰ ਵਿਚ ਮਹਾਮਾਰੀ ਦੀ ਨਵੀਂ ਲਹਿਰ ਦਾ ਕਾਰਨ ਵਾਇਰਸ ਦੇ ਓਮੀਕਰੋਨ ਰੂਪ ਨੂੰ ਦੱਸਿਆ ਗਿਆ ਹੈ ਅਤੇ ਲੋਕਾਂ ਦੇ ਇਕੱਠਾਂ ਹੋਣ 'ਤੇ ਪਹਿਲਾਂ ਹੀ ਪਾਬੰਦੀਆਂ ਲਗਾ ਦਿਤੀਆਂ ਗਈਆਂ ਹਨ। ਹਾਂਗਕਾਂਗ ਵਿਚ ਹੇਅਰ ਸੈਲੂਨ ਅਤੇ ਸਟਾਕ ਇਕੱਠਾ ਕਰਨ ਲਈ ਕਰਿਆਨੇ ਦੀਆਂ ਦੁਕਾਨਾਂ ਵਿਚ ਪਹੁੰਚ ਰਹੇ ਹਨ। ਸ਼ਾਪਿੰਗ ਮਾਲਾਂ ਅਤੇ ਸੁਪਰਮਾਰਕੀਟਾਂ ਵਿਚ ਸਿਰਫ਼ ਉਨ੍ਹਾਂ ਨੂੰ ਹੀ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਾ ਹੈ, ਜਦੋਂ ਕਿ ਪੂਜਾ ਸਥਾਨਾਂ, ਹੇਅਰ ਸੈਲੂਨ ਅਤੇ ਹੋਰ ਕਾਰੋਬਾਰਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਤਿੰਨ ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਮੰਗਲਵਾਰ ਤੋਂ ਚੀਨੀ ਵੈਕਸੀਨ ਸਿਨੋਫਾਰਮ ਦਿੱਤੀ ਜਾਵੇਗੀ। ਹਾਂਗਕਾਂਗ ਨੇ ਆਪਣੀ ਯੋਗ ਆਬਾਦੀ ਦਾ 73 ਪ੍ਰਤੀਸ਼ਤ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਹੈ, ਜਿਸ ਵਿਚ ਬੱਚੇ ਸ਼ਾਮਲ ਨਹੀਂ ਹਨ। ਹਾਂਗਕਾਂਗ ਦੀ ਆਬਾਦੀ ਲਗਭਗ 75 ਲੱਖ ਹੈ ਅਤੇ 7,000 ਤੋਂ ਵੱਧ ਲੋਕ ਇਸ ਸਮੇਂ ਕੋਵਿਡ ਦਾ ਇਲਾਜ ਕਰਵਾ ਰਹੇ ਹਨ ਜਾਂ ਹਸਪਤਾਲਾਂ ਵਿਚ ਦਾਖ਼ਲ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ। ਸ਼ਹਿਰ ਵਿਚ ਵਾਇਰਸ ਨਾਲ ਸੰਕਰਮਣ ਦੇ ਕੁੱਲ 22,980 ਮਾਮਲੇ ਸਾਹਮਣੇ ਆਏ ਹਨ ਅਤੇ 219 ਲੋਕਾਂ ਦੀ ਮੌਤ ਹੋ ਗਈ ਹੈ।