ਕੈਨੇਡਾ : ਸਕਾਰਬੋਰੋਹ ''ਚ 22 ਸਾਲਾ ਨੌਜਵਾਨ ਦਾ ਕਤਲ, 3 ਸ਼ੱਕੀ ਹਿਰਾਸਤ ''ਚ

Monday, Oct 26, 2020 - 02:32 PM (IST)

ਕੈਨੇਡਾ : ਸਕਾਰਬੋਰੋਹ ''ਚ 22 ਸਾਲਾ ਨੌਜਵਾਨ ਦਾ ਕਤਲ, 3 ਸ਼ੱਕੀ ਹਿਰਾਸਤ ''ਚ

ਟੋਰਾਂਟੋ-  ਕੈਨੇਡਾ ਵਿਚ ਬੀਤੇ ਦਿਨ ਗੋਲੀਆਂ ਮਾਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਸਕਾਰਬੋਰੋਹ ਪੁਲਸ ਨੇ ਐਤਵਾਰ ਦੁਪਹਿਰ ਨੂੰ ਇਕ 22 ਸਾਲਾ ਨੌਜਵਾਨ ਦੇ ਕਤਲ ਦੇ ਦੋਸ਼ ਵਿਚ 3 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ।  ਟੋਰਾਂਟੋ ਪੁਲਸ ਨੂੰ ਸ਼ਾਮ 5.30 ਵਜੇ ਐੱਲ. ਸੀ. ਬੀ. ਓ. ਸਟੋਰ ਵਿਚ ਫੋਨ ਕਰਕੇ ਸੱਦਿਆ ਗਿਆ। ਇੰਸਪੈਕਟਰ ਮਨਦੀਪ ਮਾਨ ਨੇ ਦੱਸਿਆ ਕਿ ਜਦ ਪੁਲਸ ਵਾਲੇ ਉੱਥੇ ਪੁੱਜੇ ਤਾਂ ਇਕ ਨੌਜਵਾਨ ਜ਼ਖ਼ਮੀ ਹਾਲਤ ਵਿਚ ਤਫੜ ਰਿਹਾ ਸੀ। 

ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਥੋੜ੍ਹੀ ਦੇਰ ਬਾਅਦ ਹੀ ਉਸ ਨੇ ਦਮ ਤੋੜ ਦਿੱਤਾ। ਪੀੜਤ ਤੇ ਸ਼ੱਕੀਆਂ ਬਾਰੇ ਪੁਲਸ ਨੇ ਪਛਾਣ ਸਾਂਝੀ ਨਹੀਂ ਕੀਤੀ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਨ੍ਹਾਂ ਨੇ 3 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਸ਼ੱਕੀ ਬੰਦੂਕ ਨਾਲ ਹਮਲਾ ਕਰਨ ਮਗਰੋਂ ਡਾਨਫੋਰਥ ਐਵੇਨਿਊ ਤੋਂ ਵਾਹਨ ਰਾਹੀਂ ਭੱਜ ਗਏ।

ਕੁਝ ਗਵਾਹਾਂ ਦੀ ਮਦਦ ਨਾਲ ਪੁਲਸ ਵਾਹਨ ਦਾ ਪਿੱਛਾ ਕਰਨ ਵਿਚ ਕਾਮਯਾਬ ਹੋਈ ਤੇ ਫਿਰ ਉਨ੍ਹਾਂ ਨੇ ਇਨ੍ਹਾਂ 3 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ। ਕਿਹਾ ਜਾ ਰਿਹਾ ਹੈ ਕਿ ਇਸ ਵਾਰਦਾਤ ਵਿਚ ਚਾਕੂ ਦੀ ਵਰਤੋਂ ਵੀ ਕੀਤੀ ਗਈ ਹੈ ਪਰ ਇਸ ਸਬੰਧੀ ਅਜੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ।  ਹਾਲਾਂਕਿ ਨੌਜਵਾਨ 'ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਇਹ ਵਾਰਦਾਤ ਵਾਪਰਦਿਆਂ ਦੇਖੀ ਹੋਵੇਗੀ, ਇਸ ਲਈ ਲੋਕ ਅੱਗੇ ਆਉਣ ਤੇ ਪੁਲਸ ਨੂੰ ਜਾਣਕਾਰੀ ਦੇਣ।


author

Lalita Mam

Content Editor

Related News