ਕੈਨੇਡਾ ''ਚ ਪ੍ਰਵਾਸੀ ਪਰਿਵਾਰ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

10/09/2019 8:54:33 PM

ਟੋਰਾਂਟੋ (ਏਜੰਸੀ)- ਪ੍ਰਵਾਸੀਆਂ ਅਤੇ ਰਫਿਊਜੀਆਂ ਲਈ ਕੈਨੇਡਾ 'ਚ ਮਾਹੌਲ ਖਤਰਨਾਕ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਪ੍ਰਵਾਸੀਆਂ ਵਲੋਂ ਆਪਣੇ ਕੰਮ ਧੰਦੇ ਬੰਦ ਕੀਤੇ ਜਾ ਰਹੇ ਹਨ। ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਟੋਰਾਂਟੋ ਦੇ ਇਕ ਰੈਸਟੋਰੈਂਟ ਨਾਲ ਸਬੰਧਿਤ ਮਾਲਕ ਨੂੰ ਪਰਿਵਾਰ ਸਣੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਅਤੇ ਘਬਰਾਇਆ ਪਰਿਵਾਰ ਰੈਸਟੋਰੈਂਟ ਬੰਦ ਕਰਨ ਲਈ ਮਜਬੂਰ ਹੋ ਗਿਆ।
ਦੱਸ ਦਈਏ ਕਿ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਅਰ ਦੇ ਸਮਰਥਕਾਂ ਅਤੇ ਰੈਸਟੋਰੈਂਟ ਮਾਲਕ ਦੇ ਪੁੱਤਰ ਦਰਮਿਆਨ ਹੋਏ ਝਗੜੇ ਮਗਰੋਂ ਪੂਰੇ ਪਰਿਵਾਰ ਨੂੰ ਕਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ 2017 ਵਿਚ ਖੁੱਲ੍ਹੇ ਸੀਰੀਆਈ ਰੈਸਟੋਰੈਂਟ ਸੋਫੀਜ਼ ਨੂੰ ਰਫਿਊਜੀਆਂ ਦੀ ਕੈਨੇਡੀਅਨ ਸਮਾਜ ਵਿਚ ਸਫਲਤਾ ਦਾ ਪ੍ਰਤੀਕ ਮੰਨਿਆ ਜਾ ਰਿਹਾ ਸੀ ਪਰ ਅਚਾਨਕ ਮੌਤ ਦੀਆਂ ਧਮਕੀਆਂ ਨੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਰੋਤ ਬੰਦ ਕਰਵਾ ਦਿੱਤਾ।

ਦੱਸ ਦਈਏ ਕਿ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਅਰ ਦੇ ਇਕ ਸਮਾਗਮ ਦੌਰਾਨ ਕੁਝ ਉਨ੍ਹਾਂ ਦੀਆਂ ਇੰਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਕਰ ਰਹੇ ਸਨ ਅਤੇ ਇਸੇ ਦੌਰਾਨ ਦੋਹਾਂ ਧਿਰਾਂ ਵਿਚਾਲੇ ਝੜਪ ਹੋ ਗਈ। ਰੈਸਟੋਰੈਂਟ ਮਾਲਕ ਦਾ ਬੇਟਾ ਵੀ ਮੁਜ਼ਾਹਰਾਕਾਰੀਆਂ ਵਿਚ ਸ਼ਾਮਲ ਸੀ, ਜਿਸ ਨੂੰ ਬਰਨੀਅਰ ਦੇ ਸਮਰਥਕਾਂ ਨੇ ਬੁਰੀ ਤਰ੍ਹਾਂ ਕੁੱਟਿਆ। ਇਹ ਘਟਨਾਕ੍ਰਮ ਕੈਨੇਡਾ ਵਿਚ ਸ਼ੁਰੂ ਹੋ ਰਹੇ ਨਵੇਂ ਰੁਝਾਨ ਵੱਲ ਇਸ਼ਾਰਾ ਕਰਦਾ ਹੈ, ਜਿਸ ਤਹਿਤ ਪ੍ਰਵਾਸੀਆਂ ਜਾਂ ਰਫਿਊਜੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਓਧਰ ਰੈਸਟੋਰੈਂਟ ਮਾਲਕ ਹੁਸਮ ਅਲ ਸੋਫੀ ਦੇ ਬੇਟੇ ਅਲਾ ਅਲ ਸੋਫੀ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਉਸ ਨੂੰ ਇਕ ਬਜ਼ੁਰਗ ਔਰਤ ਦੇ ਪਤੀ ਦਾ ਰਾਹ ਰੋਕਦਿਆਂ ਵੇਖਿਆ ਜਾ ਸਕਦਾ ਹੈ ਪਰ ਸੋਫੀ ਪਰਿਵਾਰ ਨੇ ਇਸ ਘਟਨਾ ਲਈ ਮੁਆਫੀ ਮੰਗ ਲਈ ਹੈ। ਪਰਿਵਾਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਕਿਸਮ ਦੀ ਹਿੰਸਾ ਨੂੰ ਸ਼ਹਿ ਦਿੰਦੇ ਅਤੇ ਸ਼ਾਂਤੀ, ਬਰਾਬਰਤਾ 'ਤੇ ਮਿਲਣ ਦੀ ਆਜ਼ਾਦੀ ਦੀ ਕਦਰ ਕਰਦੇ ਹਨ।


Sunny Mehra

Content Editor

Related News