ਅਮਰੀਕਾ ''ਚ ਬਣਿਆ ਪੰਜਾਬ ਵਰਗਾ ਮਾਹੌਲ, ''ਪੰਜਾਬੀ ਜੁੱਤੀਆਂ'' ਖਰੀਦਣ ਪੁੱਜੀਆਂ ਗੋਰੀਆਂ

Monday, Nov 05, 2018 - 03:26 PM (IST)

ਯੂਬਾ ਸਿਟੀ(ਏਜੰਸੀ)—ਅਮਰੀਕਾ 'ਚ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਰਹਿੰਦਾ ਹੈ, ਜੋ ਕਿ ਸਮੇਂ-ਸਮੇਂ 'ਤੇ ਕੋਈ ਨਾ ਕੋਈ ਸੱਭਿਆਚਾਰਕ ਜਾਂ ਧਾਰਮਿਕ ਪ੍ਰੋਗਰਾਮ ਉਲੀਕਦਾ ਰਹਿੰਦਾ ਹੈ ਕਿ ਜਿਸ ਨਾਲ ਨਵੀਂ ਪੀੜ੍ਹੀ ਨੂੰ ਪੰਜਾਬ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ। ਐਤਵਾਰ ਨੂੰ ਯੂਬਾ ਸਿਟੀ 'ਚ ਸਿੱਖ ਫੈਸਟੀਵਲ ਮਨਾਇਆ ਗਿਆ।

PunjabKesari

ਪੰਜਾਬੀ ਚੀਜ਼ਾਂ ਨਾਲ ਭਰਿਆ ਬਾਜ਼ਾਰ ਆਕਰਸ਼ਣ ਦਾ ਕੇਂਦਰ ਰਿਹਾ ਅਤੇ ਇੱਥੇ ਵੱਡੀ ਗਿਣਤੀ 'ਚ ਔਰਤਾਂ, ਨੌਜਵਾਨਾਂ ਅਤੇ ਗੋਰੀਆਂ ਨੇ ਖਰੀਦਦਾਰੀ ਕੀਤੀ। ਸਿੱਖ ਫੈਸਟੀਵਲ ਮਨਾਉਣ ਲਈ ਅਮਰੀਕਾ ਤੋਂ ਇਲਾਵਾ ਭਾਰਤ, ਕੈਨੇਡਾ ਅਤੇ ਇੰਗਲੈਂਡ ਤੋਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਪੁੱਜੇ ਹੋਏ ਸਨ।

 PunjabKesari
ਇੱਥੇ ਪੰਜਾਬ ਵਰਗਾ ਮਾਹੌਲ ਨਜ਼ਰ ਆ ਰਿਹਾ ਸੀ। ਪੰਜਾਬਣਾਂ ਰੰਗ-ਬਿਰੰਗੇ ਸੂਟ ਪਾ ਕੇ ਇੱਥੇ ਪੁੱਜੀਆਂ ਅਤੇ ਬਹੁਤੇ ਨੌਜਵਾਨਾਂ ਤੇ ਬਜ਼ੁਰਗਾਂ ਨੇ ਕੁੜਤੇ-ਪਜਾਮੇ ਪਾਏ ਸਨ। ਔਰਤਾਂ ਪੰਜਾਬੀ ਜੁੱਤੀ, ਫੁਲਕਾਰੀ, ਸੂਟ , ਕੰਨਾਂ ਦੇ ਝੁਮਕੇ ਅਤੇ ਚੂੜੀਆਂ ਦੀ ਖੂਬ ਖਰੀਦਦਾਰੀ ਕਰਦੀਆਂ ਨਜ਼ਰ ਆਈਆਂ।

PunjabKesari

ਗੋਰੀਆਂ 'ਚ ਵੀ ਪੰਜਾਬੀ ਜੁੱਤੀ ਅਤੇ ਵਾਲੀਆਂ ਖਰੀਦਣ ਦਾ ਉਤਸ਼ਾਹ ਦੇਖਿਆ ਗਿਆ। ਇਸ ਦੇ ਨਾਲ-ਨਾਲ ਉਹ ਇਨ੍ਹਾਂ ਚੀਜ਼ਾਂ ਬਾਰੇ ਜਾਣਕਾਰੀ ਵੀ ਇਕੱਠੀ ਕਰ ਰਹੀਆਂ ਸਨ।


Related News