ਸੂਡਾਨ 'ਚ ਸੁਰੱਖਿਆ ਬਲਾਂ ਨੇ ਦੋ ਪ੍ਰਦਰਸ਼ਨਕਾਰੀਆਂ ਦਾ ਗੋਲੀ ਮਾਰ ਕੇ ਕੀਤਾ ਕਤਲ : ਡਾਕਟਰਾਂ ਦੀ ਕਮੇਟੀ

Saturday, Oct 30, 2021 - 09:04 PM (IST)

ਸੂਡਾਨ 'ਚ ਸੁਰੱਖਿਆ ਬਲਾਂ ਨੇ ਦੋ ਪ੍ਰਦਰਸ਼ਨਕਾਰੀਆਂ ਦਾ ਗੋਲੀ ਮਾਰ ਕੇ ਕੀਤਾ ਕਤਲ : ਡਾਕਟਰਾਂ ਦੀ ਕਮੇਟੀ

ਕਾਹਿਰਾ-ਸੂਡਾਨ 'ਚ ਹਾਲ ਹੀ 'ਚ ਹੋਏ ਫੌਜੀ ਤਖ਼ਤਾਪਲਟ ਵਿਰੁੱਧ ਸਮੂਹਿਕ ਪ੍ਰਦਰਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਦੋ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਡਾਕਟਰਾਂ ਦੀ ਇਕ ਕਮੇਟੀ ਨੇ ਇਹ ਜਾਣਕਾਰੀ ਦਿੱਤੀ। ਪੱਛਮੀ ਦੇਸ਼ਾਂ ਨੇ ਸੂਡਾਨ ਦੇ ਨਵੇਂ ਫੌਜੀ ਸ਼ਾਸਕਾਂ ਨਾਲ ਸੰਜਮ ਵਰਤਣ ਅਤੇ ਸ਼ਾਂਤੀਪੂਰਨ ਪ੍ਰਦਰਸ਼ਨ ਹੋਣ ਦੇਣ ਦੀ ਵਾਰ-ਵਾਰ ਅਪੀਲ ਕੀਤੀ। ਉਸ ਦੇ ਬਾਵਜੂਦ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਨੇ ਗੋਲੀਆਂ ਚਲਾਈਆਂ।

ਇਹ ਵੀ ਪੜ੍ਹੋ : ਬਿਜੇਂਜੋ ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੂਚਿਸਤਾਨ ਦੇ ਮੁੱਖ ਮੰਤਰੀ ਚੁਣੇ ਗਏ

ਸੂਡਾਨ 'ਚ ਇਸ ਹਫ਼ਤੇ ਦੀ ਸ਼ੁਰੂਆਤ 'ਚ ਹੋਏ ਫੌਜੀ ਤਖ਼ਤਾਪਲਟ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਹਜ਼ਾਰਾਂ ਸੂਡਾਨ ਵਾਸੀ ਸ਼ਨੀਵਾਰ ਨੂੰ ਸੜਕਾਂ 'ਤੇ ਉਤਰੇ ਅਤੇ ਉਨ੍ਹਾਂ ਨੇ ਢੋਲ-ਢਮਾਕਿਆਂ ਨਾਲ 'ਇੰਕਲਾਬ, ਇੰਕਲਾਬ' ਦੇ ਨਾਅਰੇ ਲਾਏ। ਫੌਜੀ ਤਖ਼ਤਾਪਲਟ ਨਾਲ ਲੋਕਤੰਤਰ ਵੱਲ ਦੇਸ਼ ਦੇ ਬਦਲਣ ਦੀ ਪਹਿਲਾਂ ਹੀ ਸਥਿਰ ਪ੍ਰਕਿਰਿਆ ਪਟੜੀ ਤੋਂ ਪਹਿਲਾਂ ਉਤਰ ਸਕਦੀ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਨੇ ਸੰਵੇਦਨਸ਼ੀਲ ਸਮੂਹਾਂ ਲਈ ਦੂਜੀ ਤੇ ਬੂਸਟਰ ਖੁਰਾਕਾਂ ਵਿਚਕਾਰਲੀ ਮਿਆਦ ਨੂੰ ਕੀਤਾ ਘੱਟ

ਲੋਕਤੰਤਰ ਸਮਰਥਕ ਸਮੂਹਾਂ ਨੇ ਬੇਦਖਲ ਕੀਤੀ ਗਈ ਸਰਕਾਰ ਦੀ ਬਹਾਲੀ ਲਈ ਦਬਾਅ ਬਣਾਉਣ ਅਤੇ ਸੀਨੀਅਰ ਰਾਜਨੀਤਿਕ ਹਸਤੀਆਂ ਦੀ ਹਿਰਾਸਤ ਤੋਂ ਰਿਹਾਈ ਦੀ ਮੰਗ ਨੂੰ ਲੈ ਕੇ ਦੇਸ਼ ਭਰ 'ਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਮਾਰਚ ਦਾ ਸੱਦਾ ਦਿੱਤਾ ਸੀ। ਸੂਡਾਨ 'ਚ ਲੋਕਤੰਤਰ ਵੱਲ ਵਧਣ ਦੀ ਦੋ ਸਾਲ ਤੋਂ ਪ੍ਰਕਿਰਿਆ ਅਸਥਿਰ ਹੈ ਪਰ ਉਸ ਨੂੰ ਪੱਛਮੀ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੈ। ਹਾਲਾਂਕਿ ਫੌਜੀ ਤਖ਼ਤਾਪਲਟ ਕਾਰਨ ਇਸ ਦੇ ਵੱਲ ਅਸਥਿਰ ਹੋਣ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ : ਲੁਧਿਆਣਾ : ਜੁਆਇੰਟ ਕਮਿਸ਼ਨਰ ਵੱਲੋਂ ਦੀਵਾਲੀ ਸਣੇ ਇਨ੍ਹਾਂ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News