ਬਰਲਿਨ ''ਚ ਹਜ਼ਾਰਾਂ ਲੋਕਾਂ ਨੇ ਕੋਰੋਨਾ ਵਾਇਰਸ ਸੰਬੰਧੀ ਉਪਾਵਾਂ ਦਾ ਕੀਤਾ ਵਿਰੋਧ

Sunday, Aug 29, 2021 - 01:45 AM (IST)

ਬਰਲਿਨ ''ਚ ਹਜ਼ਾਰਾਂ ਲੋਕਾਂ ਨੇ ਕੋਰੋਨਾ ਵਾਇਰਸ ਸੰਬੰਧੀ ਉਪਾਵਾਂ ਦਾ ਕੀਤਾ ਵਿਰੋਧ

ਬਰਲਿਨ-ਜਰਮਨੀ ਦੀ ਸਰਕਾਰ ਵੱਲ਼ੋਂ ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਕੀਤੇ ਗਏ ਉਪਾਵਾਂ ਵਿਰੁੱਧ ਸ਼ਨੀਵਾਰ ਨੂੰ ਬਰਲਿਨ 'ਚ ਹਜ਼ਾਰਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪੁਲਸ ਨੇ ਸ਼ਨੀਵਾਰ ਲਈ ਨਿਰਧਾਰਿਤ ਨੌ ਪ੍ਰਦਰਸ਼ਨਾਂ 'ਤੇ ਪਾਬੰਦੀ ਲੱਗਾ ਦਿੱਤੀ ਜਿਸ 'ਚ ਇਕ ਵੱਡਾ ਅੰਦੋਲਨ ਸ਼ਾਮਲ ਹੈ। ਇਕ ਅਦਾਲਤ ਨੇ ਸ਼ਨੀਵਾਰ ਅਤੇ ਐਤਵਾਰ ਨੂੰ 500 ਲੋਕਾਂ ਦੇ ਇਕ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਦੇ ਪੱਖ 'ਚ ਫੈਸਲਾ ਸੁਣਾਇਆ।

ਇਹ ਵੀ ਪੜ੍ਹੋ : ਬ੍ਰਿਟੇਨ 'ਚ 12 ਤੋਂ 15 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਤਿਆਰੀ

ਪਾਬੰਦੀ ਦੇ ਬਾਵਜੂਦ ਸ਼ਹਿਰ 'ਚ ਆਉਣ ਵਾਲਿਆਂ ਨਾਲ ਨਜਿੱਠਣ ਲਈ ਸ਼ਹਿਰ ਦੇ ਚਾਰੋਂ ਪਾਸੇ 2000 ਤੋਂ ਜ਼ਿਆਦਾ ਪੁਲਸ ਅਧਿਕਾਰੀ ਤਾਇਨਾਤ ਸਨ। ਇਸ ਦਰਮਿਆਨ, ਇਸ ਵਿਰੋਧ ਪ੍ਰਦਰਸ਼ਨ ਦੇ ਜਵਾਬ 'ਚ ਆਯੋਜਿਤ 'ਲਵ ਟਰੇਨ' ਨਾਂ ਦੇ ਇਕ ਪ੍ਰਦਰਸ਼ਨ 'ਚ ਵੱਡੀ ਭੀੜ ਇਕੱਠੀ ਹੋਈ। ਇਹ ਪ੍ਰਦਰਸ਼ਨਕਾਰੀ ਕੋਰੋਨਾ ਵਾਇਰਸ ਦੇ ਕਹਿਰ ਨੂੰ ਹੌਲੀ ਕਰਨ ਲਈ ਸਰਕਾਰੀ ਪਾਬੰਦੀਆਂ ਦਾ ਸਮਰਥਨ ਕਰਦੇ ਹਨ। ਇਸ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਅਗਸਤ ਦੀ ਸ਼ੁਰੂਆਤ 'ਚ ਬਰਲਿਨ 'ਚ ਹੋਇਆ ਸੀ ਜੋ ਪੁਲਸ ਨਾਲ ਸੰਘਰਸ਼ ਨਾਲ ਖਤਮ ਹੋਇਆ, ਜਿਸ 'ਚ ਸੈਂਕੜੇ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News