ਇਜ਼ਰਾਈਲ-ਹਮਾਸ ਯੁੱਧ: ਹਜ਼ਾਰਾਂ ਲੋਕਾਂ ਨੇ ਫਲਸਤੀਨ ਦੇ ਸਮਰਥਨ ''ਚ ਵ੍ਹਾਈਟ ਹਾਊਸ ਦਾ ਕੀਤਾ ਘਿਰਾਉ (ਤਸਵੀਰਾਂ)

Sunday, Nov 05, 2023 - 02:26 PM (IST)

ਇਜ਼ਰਾਈਲ-ਹਮਾਸ ਯੁੱਧ: ਹਜ਼ਾਰਾਂ ਲੋਕਾਂ ਨੇ ਫਲਸਤੀਨ ਦੇ ਸਮਰਥਨ ''ਚ ਵ੍ਹਾਈਟ ਹਾਊਸ ਦਾ ਕੀਤਾ ਘਿਰਾਉ (ਤਸਵੀਰਾਂ)

ਵਾਸ਼ਿੰਗਟਨ (ਰਾਜ ਗੋਗਨਾ)- ਫਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਵਾਸ਼ਿੰਗਟਨ ਡੀ.ਸੀ ਦੇ ਗੇਟਾਂ ਨੂੰ ਘੇਰ ਲਿਆ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਹਮਾਸ ਅਤੇ ਇਜ਼ਰਾਈਲ ਵਿਚਕਾਰ ਭਿਆਨਕ ਯੁੱਧ ਚੱਲ ਰਿਹਾ ਹੈ। ਇਜ਼ਰਾਇਲੀ ਫੌਜ ਲਗਾਤਾਰ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਦੌਰਾਨ ਫਲਸਤੀਨੀ ਸਮਰਥਕਾਂ ਨੇ ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਵ੍ਹਾਈਟ ਹਾਊਸ ਨੂੰ ਘੇਰ ਲਿਆ। ਫਲਸਤੀਨੀ ਸਮਰਥਕਾਂ ਨੇ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਇਜ਼ਰਾਈਲ ਨੂੰ ਅਮਰੀਕੀ ਸਹਾਇਤਾ ਬੰਦ ਕਰਨ ਦੀ ਮੰਗ ਵੀ ਕੀਤੀ ਹੈ।  ਅਤੇ ਉਹਨਾਂ ਵਲੋਂ ਫਲਸਤੀਨ ਦੀ ਆਜ਼ਾਦੀ ਦੇ ਨਾਅਰੇ ਵੀ ਲਾਏ।

PunjabKesari

ਪ੍ਰਦਰਸ਼ਨਕਾਰੀਆਂ ਨੇ ਫਲਸਤੀਨ ਦੇ ਸਮਰਥਨ ਵਿੱਚ ਵ੍ਹਾਈਟ ਹਾਊਸ ਦੇ ਸਾਹਮਣੇ ਲਾਲ ਝੰਡੇ ਲਹਿਰਾਏ। ਇਸ ਦੌਰਾਨ ਇਸ ਧਰਨੇ ਕਾਰਨ ਸੜਕਾਂ ’ਤੇ ਲੰਮਾ ਟਰੈਫਿਕ ਅਤੇ ਜਾਮ ਵੀ ਲੱਗ ਗਿਆ। ਪ੍ਰਦਰਸ਼ਨਕਾਰੀਆਂ ਨੇ ‘ਦਰਿਆ ਤੋਂ ਸਮੁੰਦਰ ਤੱਕ ਫਲਸਤੀਨ ਆਜ਼ਾਦ ਹੋਵੇਗਾ’ ਦੇ ਨਾਅਰੇ ਲਾਏ। ਜ਼ਿਆਦਾਤਰ ਨੌਜਵਾਨ ਫਲਸਤੀਨੀ ਝੰਡਿਆਂ ਨਾਲ ਕਾਲੇ ਅਤੇ ਚਿੱਟੇ ਕੱਪੜੇ ਪਹਿਨੇ ਸੜਕਾਂ 'ਤੇ ਉਤਰ ਆਏ। ਗਾਜ਼ਾ ਵਿੱਚ ਬੇਕਸੂਰ ਲੋਕਾਂ ਦੇ ਖੂਨ ਵਹਿਣ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੁਆਰਾ ਵ੍ਹਾਈਟ ਹਾਊਸ ਦੇ ਗੇਟਾਂ 'ਤੇ ਲਾਲ ਰੰਗ ਦਾ ਛਿੜਕਾਅ ਵੀ ਕੀਤਾ ਗਿਆ ਸੀ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸ਼ਰਮਨਾਕ! ਪਾਕਿਸਤਾਨ 'ਚ ਕੂੜੇ ਦੇ ਢੇਰ 'ਚੋਂ ਮਿਲੀਆਂ ਤਿੰਨ ਨਵਜੰਮੇ ਬੱਚਿਆਂ ਦੀਆਂ ਲਾਸ਼ਾਂ 

ਇਜ਼ਰਾਈਲ ਅਤੇ ਹਮਾਸ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਵਿੱਚ ਪਹਿਲਾਂ ਹੀ ਕਈ ਜਾਨਾਂ ਜਾ ਚੁੱਕੀਆਂ ਹਨ। ਇਜ਼ਰਾਈਲ ਹਮਾਸ ਦੇ ਨਾਲ-ਨਾਲ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਨਾਲ-ਨਾਲ ਜੰਗ ਲੜ ਰਿਹਾ ਹੈ। ਇਜ਼ਰਾਈਲ ਨੇ ਬੀਤੀ ਰਾਤ ਇਕ ਸ਼ਰਨਾਰਥੀ ਕੈਂਪ 'ਤੇ ਇਕ ਹੋਰ ਹਵਾਈ ਹਮਲਾ ਕੀਤਾ, ਜਿਸ ਵਿਚ ਘੱਟੋ-ਘੱਟ 51 ਫਲਸਤੀਨੀ ਮਾਰੇ ਗਏ ਸਨ।ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਿਲ ਸਨ। ਇਸ ਹਮਲੇ 'ਚ ਕਈ ਮਕਾਨ ਵੀ ਢਹਿ-ਢੇਰੀ ਹੋ ਗਏ ਅਤੇ ਇਮਾਰਤਾਂ ਵੀ ਢਹਿ-ਢੇਰੀ ਹੋ ਗਈਆਂ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਕਿ ਇਜ਼ਰਾਈਲੀ ਹਮਲੇ ਜਾਰੀ ਹਨ।ਅਤੇ ਹੁਣ ਤੱਕ 9,488 ਦੇ ਕਰੀਬ ਫਲਸਤੀਨੀ ਮਾਰੇ ਗਏ ਹਨ, ਜਿਨ੍ਹਾਂ ਵਿੱਚ 3,900 ਬੱਚੇ ਅਤੇ 2,509 ਔਰਤਾਂ ਸ਼ਾਮਲ ਹਨ। ਇਸ ਦੇ ਨਾਲ ਹੀ ਕਿਹਾ ਗਿਆ ਕਿ ਹਮਲੇ 'ਚ ਹੁਣ ਤੱਕ 24 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News