ਰਿਸ਼ੀ ਸੁਨਕ ਦੀ ਦੋ-ਟੁਕ, ਗਲਤ ਕਾਗਜ਼ਾਤ ਵਾਲਿਆਂ ਨੂੰ ਦਿਨਾਂ 'ਚ ਹੀ ਯੂਕੇ ਤੋਂ ਭੇਜਿਆ ਜਾਵੇਗਾ ਵਾਪਸ

02/03/2023 3:51:57 AM

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਜਾਅਲੀ ਢੰਗ ਨਾਲ ਦੇਸ਼ 'ਚ ਪ੍ਰਵੇਸ਼ ਕਰਨ ਵਾਲਿਆਂ ਨੂੰ ਘੁਰਕੀ ਦਿੱਤੀ ਹੈ ਕਿ ਸ਼ਰਨ ਲੈਣ ਲਈ ਗਲਤ ਦਸਤਾਵੇਜ਼ ਵਾਲਿਆਂ ਨੂੰ ਦਿਨਾਂ 'ਚ ਹੀ ਵਾਪਸ ਭੇਜਣ ਲਈ ਕਾਨੂੰਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ "ਰਵਾਂਡਾ ਡਿਪੋਰਟੇਸ਼ਨ ਪਾਲਿਸੀ" ਬਾਰੇ ਆਪਣੇ ਸਟੈਂਡ 'ਤੇ ਕਾਇਮ ਹਨ। ਆਪਣੇ 100 ਦਿਨਾਂ ਦੇ ਕਾਰਜਕਾਲ ਸਬੰਧੀ ਕੀਤੀ ਵਿਸ਼ੇਸ਼ ਵਾਰਤਾ ਦੌਰਾਨ ਉਨ੍ਹਾਂ ਕਿਹਾ ਕਿ ਸ਼ਰਨਾਰਥੀ ਕੇਸਾਂ ਵਿੱਚ ਮਹੀਨਿਆਂ ਜਾਂ ਸਾਲਾਂ ਦੀ ਦੇਰੀ ਦੀ ਬਜਾਏ ਫੈਸਲਾ ਦਿਨਾਂ ਜਾਂ ਹਫ਼ਤਿਆਂ ਵਿੱਚ ਲਿਆ ਜਾਵੇਗਾ।

ਇਹ ਵੀ ਪੜ੍ਹੋ : ਭਾਬੀ ਨੇ ਦਿਓਰ ’ਤੇ ਲਾਇਆ ਕੁੱਟਮਾਰ ਤੇ ਜਬਰੀ ਸਰੀਰਕ ਸਬੰਧ ਬਣਾਉਣ ਦਾ ਦੋਸ਼, ਕਮਰੇ ’ਚੋਂ ਸਾਮਾਨ ਵੀ ਹੋਇਆ ਚੋਰੀ

ਉਨ੍ਹਾਂ ਕਿਹਾ ਕਿ ਯੂਕੇ ਵਿੱਚ ਸ਼ਰਨ ਲੈਣ ਦੇ ਚਾਹਵਾਨਾਂ ਦੇ 140000 ਕੇਸ ਉਡੀਕ ਸੂਚੀ ਵਿੱਚ ਹਨ। ਹੋਮ ਆਫਿਸ ਵੱਲੋਂ ਇਨ੍ਹਾਂ ਕੇਸਾਂ ਨੂੰ ਨਿਪਟਾਉਣ ਲਈ ਕਾਮਿਆਂ ਦੀ ਸੰਖਿਆ ਵੀ ਲਗਭਗ ਦੁੱਗਣੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ "ਆ ਰਹੇ ਕਾਨੂੰਨ" ਅਨੁਸਾਰ ਸ਼ਰਨ ਲੈਣ ਦੇ ਚਾਹਵਾਨ ਕੋਲ ਜੇਕਰ ਉਚਿਤ ਦਸਤਾਵੇਜ਼ ਨਹੀਂ ਹਨ ਤਾਂ ਉਹ ਸ਼ਰਨ ਲੈਣ ਦੇ ਯੋਗ ਨਹੀਂ ਮੰਨਿਆ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News