ਇਸ ਤਸਵੀਰ ਪਿੱਛੇ ਹੈ ਵੱਡਾ ਰਾਜ਼, ਪਹਿਲੀ ਵਾਰ ਦੇਖ ਕੇ ਹਰ ਕੋਈ ਖਾ ਜਾਂਦੈ ਧੋਖਾ

Friday, Jun 30, 2017 - 03:26 PM (IST)

ਤਾਇਪੇ— ਇਸ ਤਾਇਵਾਨੀ ਪਰਿਵਾਰ ਦੀ ਤਸਵੀਰ ਦੇਖ ਕੇ ਹਰ ਕੋਈ ਧੋਖਾ ਖਾ ਜਾਂਦਾ ਹੈ। ਇਹ ਤਸਵੀਰ ਇਕ ਬੁਝਾਰਤ ਦੀ ਤਰ੍ਹਾਂ ਬਣ ਗਈ ਹੈ। ਇਸ ਤਸਵੀਰ 'ਚ ਇਕ ਮਾਂ ਆਪਣੀਆਂ ਧੀਆਂ ਨਾਲ ਖੜ੍ਹੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਤਸਵੀਰ 'ਚ ਦਿਖਾਈ ਦੇਣ ਵਾਲੀਆਂ ਇਨ੍ਹਾਂ ਔਰਤਾਂ ਦੀ ਉਮਰ 26-27 ਸਾਲ ਨਹੀਂ ਸਗੋਂ 40, 36 ਤੇ 65 ਸਾਲ ਹੈ।

PunjabKesari

ਅਸਲ 'ਚ 41 ਸਾਲ ਦੀ ਇੰਟੀਰੀਅਰ ਡਿਜ਼ਾਇਨਰ ਤੇ ਫੈਸ਼ਨ ਬਲਾਗਰ ਲਿਊਰ ਸੂ ਮੇਅ ਨੇ ਇਸ ਤਸਵੀਰ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਲਿਊਰ ਦੀਆਂ ਦੋ ਭੈਣਾਂ 36 ਸਾਲਾ ਸ਼ੇਕੋਨ ਤੇ 40 ਸਾਲਾ ਕੈਫੇ ਕਾਲਜ ਜਾਣ ਵਾਲੀਆਂ ਕੁੜੀਆਂ ਵਰਗੀਆਂ ਦਿਖਾਈ ਦਿੰਦੀਆਂ ਹਨ, ਇਹ ਹੀ ਨਹੀਂ ਉਨ੍ਹਾਂ ਦੀ ਮਾਂ ਵੀ ਕਾਲਜ ਜਾਣ ਵਾਲੀ ਕੁੜੀ ਹੀ ਦਿਖਾਈ ਦਿੰਦੀ ਹੈ। 

PunjabKesari
ਇਸ ਤਸਵੀਰ 'ਚ ਵਿਚਕਾਰ ਖੜ੍ਹੀ ਹੈ ਮਾਂ ਤੇ ਆਲੇ ਦੁਆਲੇ ਦੋ ਧੀਆਂ ਹਨ ਪਰ ਪਹਿਲੀ ਨਜ਼ਰ 'ਚ ਦੇਖ ਕੇ ਹਰ ਕੋਈ ਧੋਖਾ ਖਾ ਜਾਂਦਾ ਹੈ।  
ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਨਾਲ ਖੜ੍ਹੀ ਮਾਂ ਨੂੰ ਕੋਈ ਵੀ ਦੇਖ ਕੇ ਕਹਿ ਨਹੀਂ ਸਕਦਾ ਕਿ ਇਸ ਦੀ ਉਮਰ 65 ਸਾਲ ਹੈ। ਉਨ੍ਹਾਂ ਆਪਣੀ ਚਮਕਦਾਰ ਚਮੜੀ ਬਾਰੇ ਦੱਸਦਿਆਂ ਕਿਹਾ ਕਿ ਉਹ ਰੋਜ਼ਾਨਾ ਬਹੁਤ ਸਾਰਾ ਪਾਣੀ ਪੀਂਦੀਆਂ ਹਨ ਤੇ ਹਰੀਆਂ ਸਬਜ਼ੀਆਂ ਖਾਂਦੀਆਂ ਹਨ। ਇਸੇ ਕਾਰਨ ਉਨ੍ਹਾਂ ਦੇ ਚਿਹਰੇ 'ਚੇ ਝੁਰੜੀਆਂ ਨਹੀਂ ਹਨ। ਉਨ੍ਹਾਂ ਦੱਸਿਆ ਕਿ ਸਵੇਰ ਨੂੰ ਉਹ ਕੋਸਾ ਪਾਣ ਪੀਣਾ ਕਦੇ ਨਹੀਂ ਭੁੱਲਦੀਆਂ।


Related News