ਹਿੰਸਕ ਤਰੀਕੇ ਨਾਲ ਟਰੰਪ ਦਾ ਵਿਰੋਧ ਕਰਨ ਵਾਲੀ ਕੁੜੀ ਨੂੰ ਭਾਰੀ ਪਈ ਇਹ ਗਲਤੀ
Friday, Jun 02, 2017 - 10:40 AM (IST)

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਕਾਰਣ ਬਣੇ ਰਹਿੰਦੇ ਹਨ ਪਰ ਅੱਜ ਟਰੰਪ ਆਪ ਨਹੀਂ ਸਗੋਂ ਉਨ੍ਹਾਂ ਦਾ ਸਿਰ ਕੱਟਿਆ ਮਖੌਟਾ ਸੁਰਖੀਆਂ 'ਚ ਹੈ। ਅਮਰੀਕਾ ਦੇ ਇਕ ਮਸ਼ਹੂਰ ਨਿਊਜ਼ ਚੈਨਲ ਨੇ ਕਾਮੇਡੀਅਨ ਕੈਥੀ ਗ੍ਰਿਫਿਨ ਨਾਲ ਆਪਣੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਅਸਲ 'ਚ ਕੈਥੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਖੌਟੇ ਨੂੰ ਫੜ ਕੇ ਤਸਵੀਰ ਖਿਚਵਾਈ ਸੀ। ਸਿਰਫ ਸਿਰ ਦੇ ਮਖੌਟੇ ਨੂੰ ਖੂਨ ਨਾਲ ਰੰਗ ਕੇ ਵਾਲਾਂ ਤੋਂ ਫੜਿਆ ਗਿਆ ਸੀ। ਇਸ ਹਿੰਸਾ ਨੂੰ ਦਿਖਾਉਣ ਵਾਲੀ ਇਸ ਤਸਵੀਰ ਨੂੰ ਦੇਖ ਕੇ ਬਹੁਤ ਸਾਰੇ ਲੋਕ ਨਾਰਾਜ਼ ਹੋਏ ਸਨ। ਹਾਲਾਂਕਿ ਟਰੰਪ ਦੀ ਵਿਰੋਧੀ ਕੈਥੀ ਨੇ ਇਸ ਗੱਲ ਦੀ ਮੁਆਫੀ ਵੀ ਮੰਗ ਲਈ ਸੀ ਪਰ ਹੁਣ ਉਸ ਨੂੰ ਇਕ ਵੱਡੇ ਚੈਨਲ ਤੋਂ ਬਾਹਰ ਕਰ ਦਿੱਤਾ ਗਿਆ ਹੈ।