ਸੱਚੇ ਪਿਆਰ ਦੀ ਮਿਸਾਲ ਹੈ ਇਹ ਜੋੜਾ, ਪਤੀ ਨੇ ਪਤਨੀ ਲਈ ਹੱਥੀਂ ਬਣਾਈਆਂ 6,000 ਪੌੜੀਆਂ

12/02/2017 3:50:41 PM

ਬੀਜਿੰਗ— ਪਿਆਰ ਕਰਨ ਵਾਲਿਆਂ ਦੀਆਂ ਕਹਾਣੀਆਂ ਲੋਕਾਂ ਤੋਂ ਛੁਪੀਆਂ ਨਹੀਂ ਰਹਿੰਦੀਆਂ ਤੇ ਕਦੇ ਨਾ ਕਦੇ ਸਭ ਦੇ ਸਾਹਮਣੇ ਆ ਜਾਂਦੀਆਂ ਹਨ। ਅੱਜ ਜਿਸ ਪ੍ਰੇਮ ਕਹਾਣੀ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਜੋੜੇ ਦਾ ਪਿਆਰ ਇਕ-ਦੋ ਸਾਲਾਂ ਦਾ ਨਹੀਂ ਸਗੋਂ ਕਈ ਸਾਲ ਪੁਰਾਣਾ ਹੈ। ਇਹ ਜੋੜਾ ਹੁਣ ਇਸ ਦੁਨੀਆ 'ਤੇ ਨਹੀਂ ਹੈ ਪਰ ਉਨ੍ਹਾਂ ਦਾ ਪਿਆਰ ਅਜੇ ਵੀ ਜਿਊਂਦਾ ਹੈ। ਸਾਲ 1956 'ਚ ਜੂ ਚਾਓਕਿੰਗ ਨਾਂ ਦੀ ਔਰਤ ਦੇ ਪਤੀ ਦੀ ਮੌਤ ਹੋ ਗਈ ਸੀ ਤੇ ਉਸ ਸਮੇਂ ਉਹ 4 ਬੱਚਿਆਂ ਦੀ ਮਾਂ ਸੀ। ਗਰੀਬੀ ਦੀ ਮਾਰ ਖਾ ਰਹੀ ਚਾਓਕਿੰਗ ਲਈ ਬੱਚੇ ਪਾਲਣੇ ਔਖੇ ਹੋ ਗਏ ਸਨ। ਉਸ ਸਮੇਂ ਉਹ ਨਹੀਂ ਜਾਣਦੀ ਸੀ ਕਿ ਉਸ ਨੂੰ ਕਈ ਸਾਲਾਂ ਤੋਂ ਪਿਆਰ ਕਰਨ ਵਾਲਾ ਲਿਊ ਗੁਓਜ਼ਿਆਦ ਉਸ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੇਵੇਗਾ।

PunjabKesari
ਉਸ ਦੇ ਪਤੀ ਦੀ ਮੌਤ ਮਗਰੋਂ ਉਹ ਉਸ ਦੀ ਹਰ ਸੰਭਵ ਮਦਦ ਕਰਦਾ ਸੀ ਪਰ ਲੋਕ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ। ਇਸ ਕਾਰਨ ਉਹ ਘਰ ਛੱਡ ਕੇ ਚਲੇ ਗਏ ਤੇ ਵਿਆਹ ਕਰਵਾ ਕੇ ਇਕ ਪਹਾੜ ਦੀ ਗੁਫਾ 'ਚ ਰਹਿਣ ਲੱਗੇ। ਬੱਚਿਆਂ ਨੂੰ ਪਿਤਾ ਮਿਲ ਗਿਆ ਸੀ ਤੇ ਇਨ੍ਹਾਂ ਦੋਹਾਂ ਨੂੰ ਇਕ-ਦੂਜੇ ਦਾ ਸਾਥ ਤੇ ਪਿਆਰ। ਲਿਊ ਚਾਓਕਿੰਗ ਤੋਂ 10 ਸਾਲ ਛੋਟਾ ਸੀ। ਉਨ੍ਹਾਂ ਕੋਲ ਘਰ ਚਲਾਉਣ ਲਈ ਸਹੂਲਤਾਂ ਘੱਟ ਸਨ ਤੇ ਚਾਓਕਿੰਗ ਨੂੰ ਪਹਾੜਾਂ ਤੋਂ ਥੱਲੇ ਸਮਾਨ ਲੈਣ ਲਈ ਜਾਣਾ ਪੈਂਦਾ ਸੀ।

PunjabKesariਇਸ ਲਈ ਲਿਊ ਨੇ ਆਪ 6,000 ਪੌੜੀਆਂ ਬਣਾਈਆਂ ਤਾਂ ਕਿ ਪਹਾੜ ਤੋਂ ਉਤਰਨ ਸਮੇਂ ਚਾਓਕਿੰਗ ਨੂੰ ਆਉਣਾ-ਜਾਣਾ ਸੌਖਾ ਹੋ ਜਾਵੇ। ਲਿਊ ਦੀ ਮੌਤ 2007 'ਚ ਹੋ ਗਈ ਤੇ ਉਹ ਮਰਦੇ ਦਮ ਤਕ ਉਹ ਪੌੜੀਆਂ ਬਣਾਉਂਦਾ ਰਿਹਾ। ਅਖੀਰ ਉਸਨੇ ਆਪਣੀ ਪਤਨੀ ਦੀ ਗੋਦੀ 'ਚ ਹੀ ਦਮਤੋੜ ਦਿੱਤਾ।

PunjabKesariਚਾਓਕਿੰਗ ਦੀ ਮੌਤ ਵੀ 2012 'ਚ ਹੋ ਗਈ। ਇਸ ਜੋੜੇ ਦੀ ਪ੍ਰੇਮ ਕਹਾਣੀ ਦਾ ਪਤਾ ਇਕ ਮੁਹਿੰਮ ਦਲ ਨੂੰ 2001 'ਚ ਪਤਾ ਲੱਗਾ ਸੀ। ਇਸ ਤੋਂ ਪਹਿਲਾਂ ਇਨ੍ਹਾਂ ਬਾਰੇ ਕੋਈ ਵੀ ਨਹੀਂ ਜਾਣਦਾ ਸੀ। ਹੁਣ ਇਨ੍ਹਾਂ ਦੀ ਪ੍ਰੇਮ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਦੇ ਪਿਆਰ 'ਚ ਬਣੀਆਂ ਇਹ ਪੌੜੀਆਂ ਅੱਜ ਵੀ ਸੱਚੇ ਪਿਆਰ ਯਾਦ ਦਿਵਾਉਂਦੀਆਂ ਹਨ। 


Related News