ਇਸ ਕੁੱਤੇ ਨੇ ਬਚਾਈ ਅਪਾਹਜ ਮਾਲਕ ਦੀ ਜਾਨ, ਬਣਿਆ ਹੀਰੋ
Sunday, Nov 12, 2017 - 04:00 PM (IST)

ਲੰਡਨ,(ਬਿਊਰੋ)— ਇੰਗਲੈਂਡ ਵਿਚ ਰਹਿਣ ਵਾਲੇ ਇਕ ਅਪਾਹਜ ਮਾਲਕ ਦੇ ਕੁੱਤੇ ਨੇ ਉਸ ਦੀ ਜਾਨ ਬਚਾ ਕੇ ਹੀਰੋ ਬਣ ਗਿਆ ਹੈ। Michelle Troughton ਨਾਮ ਦੀ 43 ਸਾਲ ਦਾ ਮਹਿਲਾ ਰੀੜ੍ਹ ਦੀ ਹੱਡੀ ਵਿਚ ਪਰੇਸ਼ਾਨੀ ਦੀ ਵਜ੍ਹਾ ਨਾਲ ਚੱਲ ਫਿਰ ਨਹੀਂ ਸਕਦੀ ਸੀ। ਇਸ ਵਜ੍ਹਾ ਨਾਲ ਉਹ ਵ੍ਹੀਲਚੇਅਰ ਦਾ ਇਸਤੇਮਾਲ ਕਰਦੀ ਹੈ। ਮਿਸ਼ੇਲ ਜਦੋਂ ਘਰ 'ਚ ਇਕੱਲੀ ਸੀ ਤਾਂ ਟਾਇਲੇਟ ਜਾਂਦੇ ਵੇਲੇ ਵ੍ਹੀਲਚੇਅਰ ਤੋਂ ਡਿੱਗ ਕੇ ਬੇਹੋਸ਼ ਹੋ ਗਈ। ਫਿਰ ਕੁੱਤੇ ਨੇ ਬਚਾਈ ਜਾਨ...
- ਮਹਿਲਾਂ ਦੇ ਇਕ ਸਾਲ ਦੇ ਕੁੱਤੇ ਨੇ ਜਿਵੇਂ ਉਸ ਦੀ ਇਹ ਹਾਲਤ ਦੇਖੀ ਉਸ ਨੇ ਤੱਤਕਾਲ ਇਕ ਐਂਮਰਜੈਂਸੀ ਕਾਰਡ ਖਿੱਚ ਦਿੱਤਾ ਜਿਸ ਦੇ ਨਾਲ ਐਂਮਰਜੈਂਸੀ ਅਲਾਰਮ ਵੱਜ ਗਿਆ। ਇਸ ਤੋਂ ਹਸਪਤਾਲ ਨੂੰ ਐਂਮਰਜੈਂਸੀ ਦੀ ਇਹ ਸੂਚਨਾ ਮਿਲ ਗਈ ਅਤੇ ਕੁਝ ਹੀ ਦੇਰ ਵਿਚ ਐਂਬੂਲੈਂਸ ਉੱਥੇ ਪਹੁੰਚ ਗਈ। ਐਂਬੂਲੈਂਸ ਦੇ ਘਰ ਪੁੱਜਣ ਤੱਕ ਮਿਸ਼ੇਲ ਨੂੰ ਹੋਸ਼ ਆ ਚੁੱਕਿਆ ਸੀ ਪਰ ਉਹ ਹਿੱਲ ਵੀ ਨਹੀਂ ਪਾ ਰਹੀ ਸੀ। ਇਸ ਤੋਂ ਬਾਅਦ ਉਸ ਨੂੰ ਤੱਤਕਾਲ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿਚ ਮਿਸ਼ੇਲ ਨੇ ਦੱਸਿਆ ਕਿ ਉਸ ਨੇ ਆਪਣੇ ਡਾਗ ਨੂੰ ਇਹ ਚੀਜ ਸਿਖਾਈ ਸੀ ਅਤੇ ਉਸ ਨੇ ਉਨ੍ਹਾਂ ਦੀ ਜਾਨ ਬਚਾਉਣ ਲਈ ਠੀਕ ਉਹੋ ਜਿਹਾ ਹੀ ਕੀਤਾ। ਹਸਪਤਾਲ ਸਟਾਫ ਦੁਆਰਾ ਮਿਸ਼ੇਲ ਦੇ ਫੋਟੋਜ ਸ਼ੇਅਰ ਕੀਤੇ ਗਏ ਜਿਸ ਤੋਂ ਬਾਅਦ ਇਹ ਡਾਗ ਹੀਰੋ ਬੰਨ ਗਿਆ ਹੈ।