ਅੰਮ੍ਰਿਤਸਰ 'ਚ ਬਣਿਆ ਕਰਫਿਊ ਵਰਗਾ ਮਾਹੌਲ, ਸੁੰਨੀਆਂ ਪਈਆਂ ਸੜਕਾਂ ਤੇ ਬਾਜ਼ਾਰ
Thursday, Jun 12, 2025 - 04:59 PM (IST)

ਅੰਮ੍ਰਿਤਸਰ(ਰਮਨ)- ਮਹਾਨਗਰ ਵਿਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਵਿਚ 45.8 ਡਿਗਰੀ ਦਾ ਤਾਪਮਾਨ ਦਰਜ ਕੀਤਾ ਗਿਆ। ਦੂਜੇ ਪਾਸੇ ਦਿਨੋਂ-ਦਿਨ ਗਰਮੀ ਵੱਧਣ ਦੇ ਨਾਲ ਹੀ ਸੂਬੇ ਵਿਚ ਬਿਜਲੀ ਦੀ ਮੰਗ ਬਹੁਤ ਵਧ ਗਈ ਹੈ। ਗਰਮੀ ਅਤੇ ਲੂਹ ਦੇ ਪ੍ਰਕੋਪ ਨੇ ਲੋਕਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਦੀਆਂ ਸੁੰਨਮਾਨ ਪਈਆਂ ਸੜਕਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਸ਼ਹਿਰ ਵਿਚ ਕਰਫਿਊ ਲੱਗਾ ਹੋਵੇ।
ਪੰਜਾਬੀਆਂ ਲਈ ਖੁਸ਼ਖ਼ਬਰੀ, CM ਮਾਨ ਨੇ ਲਾਂਚ ਕੀਤਾ ਪੋਰਟਲ
ਇਸ ਤੀਬਰ ਗਰਮੀ ਕਾਰਨ ਲੋਕ ਘਰਾਂ ਵਿਚ ਬੰਦ ਰਹਿਣ ’ਚ ਹੀ ਅਫ਼ਜਲ ਸਮਝ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਨੇ ਜਨਜੀਵਨ ਨੂੰ ਲੀਹ ਤੋਂ ਲਾਹ ਦਿੱਤਾ ਹੈ। ਬੇਸ਼ੱਕ ਮੌਸਮ ਵਿਭਾਗ ਗਰਮੀ ਤੋਂ ਬਚਣ ਦੀ ਸਲਾਹ ਦੇ ਰਿਹਾ ਹੈ, ਉੱਥੇ ਹੀ ਅੱਤ ਦੀ ਪੈ ਰਹੀ ਗਰਮੀ ਕਾਰਨ ਭੀੜ-ਭੜੱਕੇ ਵਾਲੇ ਬਾਜ਼ਾਰ ਅਤੇ ਤੇਜ਼ ਆਵਾਜ਼ਾਈ ਵਾਲੀਆਂ ਸੜਕਾਂ ਸੁੰਨੀਆਂ ਨਜ਼ਰ ਆਉਂਦੀਆਂ ਹਨ। ਗਰਮੀ ਕਾਰਨ ਲੋਕ, ਦੁਕਾਨਦਾਰ, ਬੱਚੇ ਜੀਵ ਜੰਤੂ ਸਭ ਪ੍ਰੇਸ਼ਾਨ ਹਨ, ਕਿਉਂਕਿ ਉਨ੍ਹਾਂ ਨੂੰ ਵੀ ਪਾਣੀ ਅਤੇ ਠੰਡੀ ਜਗ੍ਹਾ ਦੀ ਘਾਟ ਮਹਿਸੂਸ ਹੋ ਰਹੀ ਹੈ। ਲੋਕ ਕੇਵਲ ਜ਼ਰੂਰੀ ਕੰਮਾਂ ਲਈ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਇਸ ਵਧੀ ਹੋਈ ਗਰਮੀ ਨਾਲ ਸਿੱਧੇ ਤੌਰ ’ਤੇ ਬਾਜ਼ਾਰਾਂ ਵਿਚ ਸੁੰਨਸਾਨ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦਾ ਸਿੱਧਾ ਅਸਰ ਵਪਾਰ ’ਤੇ ਵੀ ਪੈ ਰਿਹਾ ਹੈ।
ਸ਼ਹਿਰ ਦੇ ਬਾਜ਼ਾਰ ਦਿਖੇ ਸੁੰਨੇ
ਦੁਕਾਨਦਾਰ ਵਿਹਲੇ ਰਹਿਣ ਲਈ ਮਜ਼ਬੂਰ ਹਨ, ਵਧੀ ਹੋਈ ਗਰਮੀ ਵਿਚ ਸ਼ਹਿਰ ਦੇ ਬਾਜ਼ਾਰ ਸੁੰਨੇ ਦਿਖ ਰਹੇ ਹਨ। ਕਈ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਿਖਰਾ ਦੀ ਪੈ ਰਹੀ ਗਰਮੀ ਨੇ ਵਪਾਰੀ ਵਰਗ ਦਾ ਲੱਕ ਤੋੜਿਆ ਹੈ, ਕਿਉਂਕਿ ਆਮ ਲੋਕ ਗਰਮੀ ਕਾਰਨ ਪਿੰਡਾਂ ਵਿਚੋਂ ਸ਼ਹਿਰ ਨੂੰ ਘੱਟ ਆ ਰਹੇ ਹਨ ਅਤੇ ਇਸ ਕਾਰਨ ਉਨ੍ਹਾਂ ਦੇ ਕਾਰੋਬਾਰ ’ਤੇ ਕਾਫ਼ੀ ਫ਼ਰਕ ਪਿਆ ਹੈ। ਬਹੁਤ ਸਾਰੇ ਕਾਰੋਬਾਰੀ ਗੰਭੀਰ ਚਿੰਤਾ ਵਿਚ ਦਿਖਾਈ ਦੇ ਰਹੇ ਹਨ। ਰਾਹਗੀਰ ਗੱਡੀਆਂ ਵਿੱਚੋਂ ਠੰਡਾ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਰਹੇ ਹਨ। ਬੀਤੇ ਚਾਰ-ਪੰਜ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਨੇ ਮਨੁੱਖੀ ਜੀਵਨ ਨੂੰ ਥੰਮ ਕੇ ਰੱਖ ਦਿੱਤਾ ਹੈ। ਅਸਮਾਨ ਤੋਂ ਵਰ ਰਹੀ ਧੁੱਪ ਅਤੇ ਗਰਮ ਹਵਾਵਾਂ ਨੇ ਇਨਸਾਨੀ ਜ਼ਿੰਦਗੀ ਨੂੰ ਘਰਾਂ ’ਚ ਕੈਦ ਕਰ ਕੇ ਰੱਖ ਦਿੱਤਾ ਹੈ। ਸ਼ਹਿਰ ਦੇ ਮੇਨ ਬਾਜ਼ਾਰਾਂ ’ਚ ਦੁਪਹਿਰ 12 ਵਜੇ ਤੋਂ ਬਾਅਦ ਹੱਥੀਂ ਚੁਣਨ ਯੋਗ ਲੋਕ ਵੀ ਨਹੀਂ ਦਿਖਾਈ ਦਿੰਦੇ। ਦੁਪਹਿਰੇ ਤਕ ਹਰ ਗਲੀ, ਨੁੱਕੜ ਤੇ ਸੜਕਾਂ ਸੁੰਨ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਬਣਿਆ ਕਰਫਿਊ ਵਰਗਾ ਮਾਹੌਲ !
ਬਿਜਲੀ ਦੇ ਲੰਮੇ ਕੱਟ ਅਤੇ ਹੋਰ ਮੁਸ਼ਕਿਲਾਂ
ਇਸ ਉਪਰੰਤ ਬਿਜਲੀ ਦੇ ਆਉਣ-ਜਾਣ ਨੇ ਲੋਕਾਂ ਦੀ ਮੁਸ਼ਕਿਲ ਹੋਰ ਵੀ ਵਧਾ ਦਿੱਤੀ ਹੈ। ਲੰਬੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਸਿਰਫ ਪੱਖੇ, ਕੂਲਰ ਜਾਂ ਏ. ਸੀ ਤੋਂ ਵਾਂਝੇ ਰਹਿਣਾ ਪੈਂਦਾ ਹੈ, ਸਗੋਂ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਵੀ ਖ਼ਤਰੇ ’ਚ ਪੈ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੁਫ਼ਤ ਟੋਲ ਦੀ ਸਹੂਲਤ ਖਤਮ, ਨਵੇਂ ਨਿਯਮਾਂ ਨੇ ਖੜ੍ਹਾ ਕੀਤਾ ਵਿਵਾਦ
ਭਗਤਾਂਵਾਲਾ ਡੰਪ ’ਤੇ ਫਾਇਰ-ਬਿਗ੍ਰੇਡ ਦਿਨ-ਰਾਤ ਬੁਝਾਏਗਾ ਅੱਗ
ਭਗਤਾਂਵਾਲਾ ਡੰਪ ’ਤੇ ਜੂਨ-ਜੁਲਾਈ ਮਹੀਨੇ ਵਿਚ ਜ਼ਿਆਦਾ ਕੂੜਾ ਇਕੱਠ ਹੋਣ ’ਤੇ ਭਿਆਨਕ ਅੱਗ ਲੱਗ ਜਾਂਦੀ ਹੈ ਅਤੇ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਸਵੇਰੇ ਅਤੇ 3 ਗੱਡੀਆਂ ਸ਼ਾਮ ਨੂੰ ਭਗਤਾਂਵਾਲਾ ਡੰਪ ’ਤੇ ਬਾਰ-ਬਾਰ ਲੱਗਦੀ ਅੱਗ ਨੂੰ ਬੁਝਾਉਣਗੀਆਂ ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8