ਈਮਾਨਦਾਰੀ ਦੀ ਚਮਕਦੀ ਮਿਸਾਲ: ਰੇਹੜੀ ਵਾਲੇ ਨੇ 30,000 ਰੁਪਏ ਅਸਲ ਮਾਲਕ ਨੂੰ ਕੀਤੇ ਵਾਪਸ

Saturday, Jun 14, 2025 - 01:42 PM (IST)

ਈਮਾਨਦਾਰੀ ਦੀ ਚਮਕਦੀ ਮਿਸਾਲ: ਰੇਹੜੀ ਵਾਲੇ ਨੇ 30,000 ਰੁਪਏ ਅਸਲ ਮਾਲਕ ਨੂੰ ਕੀਤੇ ਵਾਪਸ

ਗੁਰਦਾਸਪੁਰ(ਹਰਮਨ, ਵਿਨੋਦ)- ਅੱਜ ਦੇ ਜ਼ਮਾਨੇ ’ਚ ਜਿੱਥੇ ਲੁੱਟ-ਖਸੁੱਟ, ਚੋਰੀਆਂ ਅਤੇ ਬੇਈਮਾਨੀ ਦਾ ਬੋਲਬਾਲਾ ਹੈ, ਉਥੇ ਹੀ ਗੁਰਦਾਸਪੁਰ ਦੇ ਇਕ ਆਮ ਰੇਹੜੀ ਵਾਲੇ ਨੇ ਈਮਾਨਦਾਰੀ ਦੀ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜੋ ਪ੍ਰਸ਼ੰਸਾਯੋਗ ਹੈ। ਸੋਨੂੰ ਨਾਮ ਦੇ ਇਸ ਵਿਅਕਤੀ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਰਦਾਸਪੁਰ ਦੇ ਬਾਹਰ ਟਿੱਕੀ ਅਤੇ ਬਰਗਰ ਦੀ ਰੇਹੜੀ ਲਾਉਂਦਾ ਹੈ, ਨੇ ਗੁੰਮ ਹੋਏ 30,000 ਰੁਪਏ ਉਸ ਦੇ ਅਸਲੀ ਮਾਲਕ ਨੂੰ ਵਾਪਸ ਕਰ ਦਿੱਤੇ ਹਨ।

ਇਹ ਵੀ ਪੜ੍ਹੋ- ਪੰਜਾਬੀਓ ਪਹਿਲਾਂ ਕਰ ਲਓ ਤਿਆਰੀ,  ਬਿਜਲੀ ਸਪਲਾਈ ਰਹੇਗੀ ਬੰਦ

ਤਿੰਨ ਦਿਨ ਪਹਿਲਾਂ ਜਦੋਂ ਪਿੰਡ ਖੋਖਰ ਦਾ ਕੰਵਲਜੀਤ ਸਿੰਘ, ਜੋ ਕਿ ਦੁੱਧ ਦਾ ਵਪਾਰੀ ਹੈ, ਸੋਨੂੰ ਦੀ ਰੇਹੜੀ ਤੋਂ ਬਰਗਰ ਖਾ ਕੇ ਗਿਆ ਸੀ। ਜਾਂਦੇ-ਜਾਂਦੇ ਉਸਦੇ 30,000 ਰੁਪਏ ਗਲਤੀ ਨਾਲ ਰੇਹੜੀ ’ਤੇ ਹੀ ਡਿੱਗ ਗਏ। ਕੰਵਲਜੀਤ ਸਿੰਘ ਨੇ ਪੈਸੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਾ ਮਿਲੇ। ਅੱਜ ਕੰਵਲਜੀਤ ਸਿੰਘ ਦੁਬਾਰਾ ਗੁਰਦਾਸਪੁਰ ਸ਼ਹਿਰ ਆਇਆ ਅਤੇ ਇਕ ਵਾਰ ਫਿਰ ਸੋਨੂੰ ਦੀ ਰੇਹੜੀ ’ਤੇ ਪਹੁੰਚਿਆ। ਜਦੋਂ ਉਸਨੇ ਪੈਸਿਆਂ ਬਾਰੇ ਪੁੱਛਿਆ ਤਾਂ ਸੋਨੂੰ ਨੇ ਬਿਨਾਂ ਕਿਸੇ ਝਿੱਜਕ ਦੇ ਤੁਰੰਤ ਪੈਸੇ ਕੱਢ ਕੇ ਉਸ ਨੂੰ ਵਾਪਸ ਕਰ ਦਿੱਤੇ।

ਇਹ ਵੀ ਪੜ੍ਹੋ- ਪੰਜਾਬ 'ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਕੰਵਲਜੀਤ ਸਿੰਘ ਨੇ ਦੱਸਿਆ ਕਿ ਇਹ ਪੈਸੇ ਉਸਨੇ ਦੁੱਧ ਵੇਚ ਕੇ ਇਕੱਠੇ ਕੀਤੇ ਸਨ ਅਤੇ ਉਸਨੇ ਇਕ ਰਬੜ ਬੈਂਡ ਨਾਲ ਬੰਨ੍ਹ ਕੇ ਆਪਣੀ ਜੇਬ ’ਚ ਪਾਏ ਹੋਏ ਸਨ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਸੋਨੂੰ ਦੀ ਰੇਹੜੀ ’ਤੇ ਡਿੱਗ ਪਏ। ਕੰਵਲਜੀਤ ਸਿੰਘ ਨੇ ਸੋਨੂੰ ਦੀ ਇਸ ਬੇਮਿਸਾਲ ਈਮਾਨਦਾਰੀ ਦੀ ਦਿਲੋਂ ਪ੍ਰਸ਼ੰਸਾ ਕੀਤੀ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News