YouTuber ਜਸਬੀਰ ਸਿੰਘ ਜਾਨ ਮਾਹਲ ਨੂੰ ਭੇਜਿਆ ਗਿਆ ਜੇਲ੍ਹ
Tuesday, Jun 10, 2025 - 03:05 PM (IST)

ਰੂਪਨਗਰ (ਵਿਜੇ ਸ਼ਰਮਾ)- ਮੋਹਾਲੀ ਦੀ ਇਕ ਅਦਾਲਤ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਗਏ YouTuber ਜਸਬੀਰ ਸਿੰਘ ਉਰਫ ਜਾਨ ਮਾਹਲ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਨੇ ਖਿੱਚੀ 2027 ਚੋਣਾਂ ਦੀ ਤਿਆਰੀ! 117 ਲੀਡਰਾਂ ਦੀ List ਜਾਰੀ, ਸੌਂਪੀ ਅਹਿਮ ਜ਼ਿੰਮੇਵਾਰੀ
ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਜਸਬੀਰ ਸਿੰਘ ਨੂੰ 14 ਦਿਨ ਦੀ ਅਦਾਲਤੀ ਹਿਰਾਸਤ ’ਚ ਜ਼ਿਲ੍ਹਾ ਜੇਲ੍ਹ ਰੂਪਨਗਰ ’ਚ ਭੇਜ ਦਿੱਤਾ ਗਿਆ ਹੈ। YouTuber ਦਾ ਪਿੰਡ ਰੂਪਨਗਰ ਨੇੜੇ ਮਾਹਲਾਂ ਲੱਗਦਾ ਹੈ, ਜੋ ਕਿ ਰੂਪਨਗਰ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ ’ਤੇ ਹੈ। ਇਸ ਨੂੰ ਕੁਝ ਦਿਨ ਪਹਿਲਾਂ ਮੋਹਾਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਪੁਲਸ ਨੂੰ ਉਸ ਦੇ ਮੋਬਾਈਲ ਫੋਨ ’ਚ 150 ਤੋਂ ਵੱਧ ਫ਼ੌਜੀ ਅਧਿਕਾਰੀਆਂ ਤੇ ਹੋਰ ਲੋਕਾਂ ਦੇ ਨੰਬਰ ਮਿਲੇ ਸਨ। ਇਹ ਵੀ ਪਤਾ ਲੱਗਾ ਹੈ ਕਿ ਹਰਿਆਣਾ ਪੁਲਸ ਉਸ ਨੂੰ ਹੋਰ ਪੁੱਛਗਿੱਛ ਕਰਨ ਲਈ ਵਾਰੰਟ ਰਾਂਹੀ ਹਰਿਆਣਾ ਲੈ ਕੇ ਜਾ ਸਕਦੀ ਹੈ ਕਿਉਂਕਿ ਉਸ ਨੂੰ ਹਰਿਆਣਾ ਪੁਲਸ ਨੇ 6 ਜੂਨ ਨੂੰ ਤਲਬ ਕੀਤਾ ਸੀ ਪਰ ਮੋਹਾਲੀ ਪੁਲਸ ਨੇ ਉਸ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8