ਇਹ ਖੋਜ ਦੇ ਸਕਦੀ ਹੈ ਆਇੰਸਟਾਈਨ ਦੀ ਥਿਊਰੀ ਨੂੰ ਚੁਣੌਤੀ
Saturday, Nov 07, 2020 - 12:11 AM (IST)
ਵਾਸ਼ਿੰਗਟਨ - ਗ੍ਰੈਵਿਟੇਸ਼ਨਲ ਵੇਵਸ ਨੂੰ ਪਹਿਲੀ ਵਾਰ ਸਿੱਧੇ ਤੌਰ 'ਤੇ ਅਬਜ਼ਰਵ ਕੀਤਾ ਗਿਆ। ਜਿਸ ਦੇ ਬਾਰੇ ਵਿਚ ਲੇਜਰ ਇੰਟਰਫੇਰੋਮੀਟਰ ਗ੍ਰੈਵੀਟੇਸ਼ਨਲ-ਵੇਵ ਆਬਜ਼ਰਵੇਟਰੀ ਨੇ ਐਲਾਨ ਕੀਤਾ। ਗ੍ਰੈਵਿਟੇਸ਼ਨਲ ਵੇਵਸ ਨੂੰ ਹੁਣ ਤੱਕ ਸਿੱਧੇ ਤੌਰ ਨਾਲ ਅਬਜ਼ਰਵ ਨਹੀਂ ਕੀਤਾ ਗਿਆ ਸੀ। ਇਨ੍ਹਾਂ ਨੂੰ ਸਿਰਫ ਬਾਇਨਰੀ ਸਟਾਰ ਸਿਸਟਮ ਵਿਚ ਪਲਸਰ ਦੀ ਟਾਈਮਿੰਗ 'ਤੇ ਅਸਰ ਦੇ ਜ਼ਰੀਏ ਅਬਜ਼ਰਵ ਕੀਤਾ ਜਾਂਦਾ ਸੀ।
ਇਸ ਦੇ ਅੱਗੇ ਦੀਆਂ ਸੰਭਾਵਨਾਵਾਂ 'ਤੇ ਚਰਚਾ ਕਰਦੇ ਹੋਏ ਅਮਰੀਕਾ ਦੇ ਥੀਅਰਟਿਕਲ ਫਿਜ਼ੀਸਿਸਟ ਡਾ. ਜੇਮਸ ਗੇਟਸ ਦੇ ਮਸ਼ਹੂਰ ਐਸਟ੍ਰੋਫਿਜ਼ੀਸਿਸਟ ਨੀਲ ਡਿਗ੍ਰਾਮ ਟਾਈਸਨ ਨੇ 'ਸਟਾਰਟਾਕ' ਪਾਡਕਾਸਟ ਵਿਚ ਦੱਸਿਆ ਹੈ ਕਿ ਗ੍ਰੈਵੀਟੇਸ਼ਨ ਦੇ ਪਾਰਟੀਕਲ ਦੇ ਰੂਪ ਵਿਚ ਦਿੱਖਣ ਨਾਲ ਅਲਬਰਟ ਆਇੰਸਟਾਈਨ ਦੀ ਇਕ ਅਹਿਮ ਥਿਊਰੀ ਪਰੂਵ ਹੋ ਜਾਵੇਗੀ। ਆਇੰਸਟਾਈਨ ਨੇ 1905 ਵਿਚ ਇਕ ਪੇਪਰ ਲਿਖਿਆ ਸੀ ਜਿਸ ਵਿਚ ਐਨਰਜੀ ਦੇ ਪਾਰਟੀਕਲ ਨੇਚਰ ਦਾ ਪਤਾ ਲਾਉਣ ਦੀ ਜ਼ਰੂਰਤ ਦੱਸੀ ਗਈ ਸੀ।
ਹੁਣ ਤੱਕ ਪਤਾ ਹੈ ਸਿਰਫ ਵੇਵ ਨੇਚਰ
ਗੇਟਸ ਨੇ ਦੱਸਿਆ ਕਿ ਗ੍ਰੈਵਿਟੀ ਦੀ ਵੇਵ ਦੇਖੀ ਗਈ ਹੈ, ਹੁਣ ਇਨ੍ਹਾਂ ਤੋਂ ਨਿਕਲਣ ਵਾਲੀ ਊਰਜਾ ਦਾ ਕਵਾਂਟਾਈਜੇਸ਼ਨ ਵੀ ਦੇਖਿਆ ਜਾਣਾ ਹੈ। ਜਦ ਇਹ ਮੁਮਕਿਨ ਹੋਵੇਗਾ ਤਾਂ ਬ੍ਰਹਿਮੰਡ ਵਿਚ ਗ੍ਰੈਵੀਟਾਨ ਮਿਲਣਗੇ ਜਿਨ੍ਹਾਂ ਨੂੰ ਹੁਣ ਤੱਕ ਸਾਇੰਸ ਫਿਕਸ਼ਨ ਹੀ ਮੰਨਿਆ ਗਿਆ ਹੈ। ਥੀਅਰਟਿਕਲ ਫਿਜ਼ੀਕਸ ਵਿਚ ਗ੍ਰੈਵੀਟਾਨ ਦੇ ਹਾਇਪੋਥੈਟੀਕਲ ਕਵਾਂਟਮ ਜਾਂ ਐਲੀਮੈਂਟਰੀ ਪਾਰਟੀਕਲ ਹੁੰਦੇ ਹਨ ਜੋ ਗ੍ਰੈਵਿਟੀ ਨੂੰ ਫੋਰਸ ਦਿੰਦੇ ਹਨ।
ਬਦਲ ਜਾਵੇਗੀ ਥਿਊਰੀ
ਸਾਇੰਸਦਾਨਾਂ ਦਾ ਆਖਣਾ ਹੈ ਕਿ ਇਹ 50-100 ਸਾਲ ਵਿਚ ਹੀ ਮੁਮਕਿਨ ਹੈ। ਇਸ 'ਤੇ ਡਾ. ਟਾਈਸਨ ਨੇ ਸਵਾਲ ਕੀਤਾ ਕਿ ਕਿਤੇ ਇਸ ਨਾਲ ਜਨਰਲ ਰਿਲੇਟੀਵਿਟੀ ਨੂੰ ਹੀ ਚੁਣੌਤੀ ਤਾਂ ਨਾ ਮਿਲ ਜਾਵੇ। ਅਜਿਹਾ ਇਸ ਲਈ ਕਿਉਂਕਿ ਮੰਨਿਆ ਜਾਂਦਾ ਹੈ ਕਿ ਸਪੇਸ-ਟਾਈਮ ਦੇ ਕਰਵੇਚਰ ਕਾਰਨ ਨਾਲ ਹੀ ਗ੍ਰੈਵੀਟੇਸ਼ਨ ਦਾ ਅਸਰ ਪੈਦਾ ਹੁੰਦਾ ਹੈ। ਜੇਕਰ ਗ੍ਰੈਵਿਟੀ ਦਾ ਪਾਰਟੀਕਲ ਨੇਚਰ ਸਾਬਿਤ ਹੋ ਜਾਂਦਾ ਹੈ ਤਾਂ ਇਹ ਕਰਵੇਚਰ ਮੁਮਕਿਨ ਨਹੀਂ ਹੋਵੇਗਾ।
ਗ੍ਰੈਵੀਟੇਸ਼ਨਲ ਇਫੈੱਕਟ ਕਾਰਨ ਹੀ ਬਲੈਕ ਹੋਲ ਨੂੰ ਸਮਝਿਆ ਜਾ ਸਕਦਾ ਹੈ ਅਤੇ ਇਹ ਬਿੱਗ-ਬੈਂਗ ਦਾ ਵੀ ਅਹਿਮ ਹਿੱਸਾ ਹੈ। ਅਜਿਹੇ ਵਿਚ ਜੇਕਰ ਗ੍ਰੈਵੀਟਾਨ ਦੀ ਹੋਂਦ ਸਿੱਧ ਹੋ ਜਾਂਦੀ ਹੈ ਤਾਂ ਗ੍ਰੈਵਿਟੀ ਦੀ ਪਰਿਭਾਸ਼ਾ 'ਤੇ ਹੀ ਸਵਾਲ ਖੜ੍ਹਾ ਹੋ ਜਾਵੇਗਾ।