ਅਮਰੀਕੀਆਂ ਦੇ ਇਸ ਖਤਰਨਾਕ ਸ਼ੌਕ ਨੇ ਬਰਤਾਨੀਆ ਨੂੰ ਪਾਇਆ ਚਿੰਤਾ ’ਚ

Saturday, May 29, 2021 - 06:57 PM (IST)

ਅਮਰੀਕੀਆਂ ਦੇ ਇਸ ਖਤਰਨਾਕ ਸ਼ੌਕ ਨੇ ਬਰਤਾਨੀਆ ਨੂੰ ਪਾਇਆ ਚਿੰਤਾ ’ਚ

ਇੰਟਰਨੈਸ਼ਨਲ ਡੈਸਕ : ਰੇਲਯਾਰਡ ’ਚ ਵਾਪਰੇ ਗੋਲੀਬਾਰੀ ਕਾਂਡ ’ਚ ਹੋਈਆਂ 17 ਮੌਤਾਂ ਤੋਂ ਬਾਅਦ ਅਮਰੀਕੀ ਗੰਨ ਕਲਚਰ ’ਤੇ ਇਕ ਵਾਰ ਮੁੜ ਚਰਚਾ ਛਿੜ ਗਈ ਹੈ। ਘਰਾਂ ’ਚ ਹਥਿਆਰਾਂ ਦਾ ਪ੍ਰਦਰਸ਼ਨ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਸਾਲ ਕੈਪੀਟਲ ਹਿੱਲਜ਼ ’ਤੇ ਹੋਈ ਹਿੰਸਾ ਤੋਂ ਬਾਅਦ ਇਥੇ ਹਥਿਆਰਾਂ ਦੀ ਖਰੀਦਦਾਰੀ ’ਚ ਕਾਫ਼ੀ ਵਾਧਾ ਹੋਇਆ ਹੈ। ਇਥੋਂ ਤਕ ਕਿ ਲੋਕ ਮਸ਼ੀਨਗੰਨਾਂ ਵੀ ਖਰੀਦ ਰਹੇ ਹਨ। 33 ਕਰੋੜ ਦੀ ਆਬਾਦੀ ਵਾਲੇ ਅਮਰੀਕਾ ’ਚ ਆਮ ਨਾਗਰਿਕਾਂ ਕੋਲ 39 ਕਰੋੜ ਹਥਿਆਰ ਹਨ। ਅਮਰੀਕਾ ’ਚ ਕਈ ਪਰਿਵਾਰਾਂ ਕੋਲ ਬਹੁਤ ਵੱਡੀ ਗਿਣਤੀ ’ਚ ਹਥਿਆਰਾਂ ਦਾ ਜ਼ਖੀਰਾ ਹੈ, ਜੋ ਉਨ੍ਹਾਂ ਨੇ ਆਪਣਾ ਸ਼ੌਕ ਪੂਰਾ ਕਰਨ ਲਈ ਖਰੀਦਿਆ ਹੈ।

ਇਹ ਵੀ ਪੜ੍ਹੋ : ਭਾਰਤੀ ਨਾਗਰਿਕ ਸਿੰਗਾਪੁਰ ਹਵਾਈ ਅੱਡੇ ’ਤੇ ਕੋਰੋਨਾ ਪਾਜ਼ੇਟਿਵ ਨਹੀਂ ਹੋਈ : ਸਿਹਤ ਮੰਤਰਾਲਾ

ਅਜਿਹੇ ਕਈ ਪਰਿਵਾਰ ਹਨ, ਜੋ ਦੋਸਤਾਂ ਦੇ ਸਾਹਮਣੇ ਹਥਿਆਰਾਂ ਦਾ ਪ੍ਰਦਰਸ਼ਨ ਕਰਦੇ ਹਨ। ਅਮਰੀਕਾ ’ਚ ਲੋਕ ਕਿਸੇ ਵੀ ਕਿਸਮ ਦਾ ਖਤਰਨਾਕ ਹਥਿਆਰ ਖਰੀਦ ਸਕਦੇ ਹਨ ਪਰ ਅਮਰੀਕੀਆਂ ਦੇ ਇਸ ਖਤਰਨਾਕ ਸ਼ੌਕ ਕਾਰਨ ਬਰਤਾਨੀਆ ’ਚ ਚਿੰਤਾ ਵਧ ਰਹੀ ਹੈ। ਬਰਤਾਨੀਆ ’ਚ ਦੋ ਸਾਲਾਂ ’ਚ  ਤਕਰੀਬਨ 950 ਤੋਂ ਜ਼ਿਆਦਾ ਖਤਰਨਾਕ ਹਥਿਆਰ ਬਰਾਮਦ ਹੋਏ ਹਨ, ਜੋ ਅਮਰੀਕਾ ’ਚ ਲਾਇਸੈਂਸ ’ਤੇ ਖਰੀਦੇ ਗਏ ਸਨ ਤੇ ਬਰਤਾਨੀਆ ’ਚ ਨਾਜਾਇਜ਼ ਤੌਰ ’ਤੇ ਪਹੁੰਚਾਏ ਗਏ ਸਨ। ਬ੍ਰਿਟੇਨ ’ਚ ਅਪਰਾਧਿਕ ਘਟਨਾਵਾਂ ’ਚ ਅਮਰੀਕਾ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ।


author

Manoj

Content Editor

Related News