ਇਸ ਏਅਰਪੋਰਟ ਵਰਕਰ ਨੇ ਆਪਣੇ ਡਾਂਸ ਦੇ ਵੱਖਰੇ ਅੰਦਾਜ਼ ਨਾਲ ਜਿੱਤਿਆ ਯਾਤਰੀਆਂ ਦਾ ਦਿਲ, ਵੀਡੀਓ ਵਾਇਰਲ
Saturday, Oct 28, 2017 - 10:24 AM (IST)
ਐਲਬਾਨੀ,(ਬਿਊਰੋ)— ਯਾਤਰਾ ਕਰਦੇ ਸਮੇਂ ਜੇਕਰ ਕੋਈ ਤੁਹਾਡਾ ਮਨੋਰੰਜਨ ਕਰਦਾ ਰਹੇ, ਤਾਂ ਤੁਹਾਡੀ ਯਾਤਰਾ ਕਾਫ਼ੀ ਸੁਖਮਏ ਹੋ ਜਾਂਦੀ ਹੈ ਅਤੇ ਸਮਾਂ ਕਦੋਂ ਬੀਤ ਜਾਂਦਾ ਹੈ ਇਹ ਪਤਾ ਵੀ ਨਹੀਂ ਚੱਲਦਾ। ਅਜਿਹਾ ਹੀ ਨਜ਼ਾਰਾ ਨਿਊਯਾਰਕ ਦੇ ਗਰੇਟਰ ਰੋਚੇਸਟਰ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਦੇਖਣ ਨੂੰ ਮਿਲਿਆ ਜਦੋਂ ਫਲਾਈਟ ਉੱਤੇ ਚੜ੍ਹਨ ਤੋਂ ਪਹਿਲਾਂ ਇਕ ਏਅਰਪੋਰਟ ਵਰਕਰ ਲੋਕਾਂ ਦਾ ਮਨੋਰੰਜਨ ਰੈਪਿੰਗ ਦੇ ਜਰਿਏ ਕਰਦਾ ਹੈ। ਉਹ ਫਲਾਇਟ ਉੱਤੇ ਚੜਨ ਤੋਂ ਪਹਿਲਾਂ ਮੁਸਾਫਰਾਂ ਨੂੰ ਬੋਰਡਿੰਗ ਇੰਸਟਰਕਸ਼ਨ ਰੈਪ ਕਰਕੇ ਦਿੰਦਾ ਹੈ ਅਤੇ ਯਾਤਰੀ ਵੀ ਇਸ ਦਾ ਆਨੰਦ ਮਾਨਦੇ ਹਨ। ਕਯਰਾਨ ਐਸ਼ਫੋਰਡ ਨਾਮ ਦਾ ਏਅਰਪੋਰਟ ਵਰਕਰ ਇੱਥੇ 'ਬੋਰਡਿੰਗ ਪ੍ਰੋਸੈਸ ਰੈਪ' ਲਈ ਮਸ਼ਹੂਰ ਹੈ। ਪਿੱਛਲੇ ਪੰਜ ਸਾਲਾਂ ਤੋਂ ਉਹ ਇਸ ਅੰਦਾਜ਼ ਵਿਚ ਮੁਸਾਫਰਾਂ ਦਾ ਮਨੋਰੰਜਨ ਕਰਦਾ ਆ ਰਿਹਾ ਹੈ ਪਰ ਇਸ ਵਾਰ ਕਯਰਾਨ ਐਸ਼ਫੋਰਡ ਮੁਸਾਫਰਾਂ ਦੇ ਮਰਨੋਰੰਜਨ ਲਈ ਕੁਝ ਨਵਾਂ ਕਰਦੇ ਦੇਖੇ ਗਏ।
ਨੈਸ਼ਵਿਲੇ ਦੇ ਗਾਇਕ ਟੇਰੀ ਮੈਕਬਰਾਈਡ ਨੇ ਇਸ ਵਰਕਰ ਦਾ ਵੀਡੀਓ ਪੋਸਟ ਕੀਤਾ ਹੈ। ਕਿਊਰਨ ਨੂੰ ਰਨਵੇ ਉੱਤੇ ਮੁਸਾਫਰਾਂ ਦੇ ਮਨੋਰੰਜਨ ਆਪਣੇ ਡਾਂਸਿੰਗ ਮੂਵ ਰਾਹੀ ਕਰਦੇ ਦੇਖਿਆ ਗਿਆ। ਟੇਰੀ ਨਿਊਯਾਰਕ ਜਾਣ ਲਈ ਫਲਾਇਟ ਫੜਨ ਵਾਲੇ ਸਨ, ਉਦੋਂ ਉਨ੍ਹਾਂਨੇ ਦੇਖਿਆ ਕਿ ਕਿਵੇਂ ਇਹ ਵਰਕਰ ਆਪਣੇ ਡਾਂਸਿਗ ਮੂਵ ਅਤੇ ਰੈਪਿੰਗ ਰਾਹੀ ਮੁਸਾਫਰਾਂ ਨੂੰ ਬੋਰਡਿੰਗ ਪ੍ਰੋਸੈਸ ਬਾਰੇ ਵਿਚ ਸਮਝਾ ਰਿਹਾ ਹੈ, ਇਹ ਸਭ ਦੇਖ ਕੇ ਟੇਰੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਅਤੇ ਕਯਰਾਨ ਐਸ਼ਫੋਰਡ ਦਾ ਵੀਡੀਓ ਆਪਣੇ ਫੋਨ 'ਤੇ ਬਣਾਉਣ ਲੱਗੇ। ਉਨ੍ਹਾਂ ਨੇ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਦਿੱਤੀ। ਦੇਖਦੇ ਹੀ ਦੇਖਦੇ ਇਹ ਵੀਡੀਓ ਵਾਇਰਲ ਹੋ ਗਿਆ ਅਤੇ ਇਕ ਹਫ਼ਤੇ ਅੰਦਰ- ਅੰਦਰ ਇਸ ਵੀਡੀਓ ਨੂੰ 7 ਲੱਖ ਵਿਊਜ ਮਿਲ ਚੁੱਕੇ ਹਨ। ਵੀਡੀਓ ਵਾਇਰਲ ਹੋ ਜਾਣ ਤੋਂ ਬਾਅਦ, ਕਯਰਾਨ ਐਸ਼ਫੋਰਡ ਨੇ ਕਿਹਾ ਕਿ ਉਨ੍ਹਾਂ ਦਾ ਇਹ ਵੀਡੀਓ ਬਹੁਤ ਸ਼ਾਨਦਾਰ ਹੈ। ਇਸ ਸੰਬੰਧ ਵਿਚ ਉਨ੍ਹਾਂ ਨੇ ਡੇਮੋਕਰੇਟ ਅਤੇ ਕਯਰਾਨ ਨੂੰ ਦੱਸਿਆ,'ਮੈਂ ਇਸ ਵੀਡੀਓ ਵਿਚ ਜੋ ਕੁਝ ਵੀ ਕਰ ਰਿਹਾ ਹਾਂ ਉਹ ਮੇਰੇ ਜੀਵਨ ਨੂੰ ਦਰਸ਼ਾਂਦਾ ਹੈ ਕਿ ਮੈਂ ਅਜਿਹਾ ਹੀ ਹਾਂ'। ਉਸ ਨੇ ਦੱਸਿਆ, ਮੇਰੀ ਮਾਂ ਨੇ ਮੈਨੂੰ ਇਸ ਪ੍ਰਕਾਰ ਦਾ ਇੰਸਾਨ ਬਣਾਇਆ ਹੈ ਜੋ ਆਪਣੇ ਕੈਰੇਕਟਰ ਨੂੰ ਮਜ਼ੇਦਾਰ ਅੰਦਾਜ਼ ਵਿਚ ਲੋਕਾਂ ਸਾਹਮਣੇ ਰੱਖਦਾ ਹੈ। ਕਿਸੇ ਨੂੰ ਵੀ ਇਹ ਦੱਸਣ ਵਿਚ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ ਹੈ ਕਿ ਉਹ ਕੌਣ ਹੈ' ਉਸ ਨੇ ਇਹ ਵੀ ਕਿਹਾ ਕਿ ਉਹ ਜਹਾਜ਼ ਉੱਤੇ ਆਉਣ ਪਹਿਲਾਂ ਘੱਟ ਤੋਂ ਘੱਟ ਇਕ ਯਾਤਰੀ ਨੂੰ ਪਾਜੀਟਿਵ ਵਾਇਬਸ ਦਾ 30 ਸੈਕੰਡ ਦੇਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ, ਤੁਸੀਂ ਨਹੀਂ ਜਾਣਦੇ ਕਿ ਇਹ ਲੋਕ ਕਿਸ ਕਾਰਨ ਨਾਲ ਯਾਤਰਾ ਕਰਦੇ ਹਨ, ਸਾਰੇ ਲੋਕ ਆਪਣੀ ਖੁਸ਼ੀ ਨਾਲ ਯਾਤਰਾ ਨਹੀਂ ਕਰਦੇ, ਹੋ ਸਕਦਾ ਹੈ ਕਿ ਉਹ ਕਿਸੇ ਦੇ ਅੰਤਮ ਸੰਸਕਾਰ ਲਈ ਜਾ ਰਹੇ ਹੋਣ, ਇਸ ਲਈ ਮੈਂ ਕੁਝ ਖੁਸ਼ੀਆਂ ਦੇ ਪਲ ਮੁਸਾਫਰਾਂ ਨੂੰ ਦਿੰਦਾ ਰਹਿੰਦਾ ਹਾਸ਼' ਰਨਵੇ ਡਾਂਸਰ ਦਾ ਇਹ ਵੀਡੀਓ ਬਸ ਫਲਾਇਟ ਵਿਚ ਚੜ੍ਹਨ ਵਾਲੇ ਮੁਸਾਫਰਾਂ ਨੂੰ ਹੀ ਖੁਸ਼ਨੁਮਾ ਅਹਿਸਾਸ ਨਹੀਂ ਦਿੰਦਾ ਹੈ, ਸਗੋਂ ਇਸ ਵੀਡੀਓ ਨਾਲ ਹੋਰ ਲੋਕਾਂ ਨੂੰ ਵੀ ਖੁਸ਼ੀ ਮਿਲਦੀ ਹੈ।
