'ਕਦੇ ਰੋਂਦਾ ਨਹੀਂ ਹੈ ਇਹ 6 ਮਹੀਨੇ ਦਾ ਬੱਚਾ', ਅਜੀਬ ਬੀਮਾਰੀ ਕਾਰਨ ਮਾਂ ਹੋਈ ਪਰੇਸ਼ਾਨ (ਤਸਵੀਰਾਂ)

Monday, Sep 20, 2021 - 12:49 PM (IST)

'ਕਦੇ ਰੋਂਦਾ ਨਹੀਂ ਹੈ ਇਹ 6 ਮਹੀਨੇ ਦਾ ਬੱਚਾ', ਅਜੀਬ ਬੀਮਾਰੀ ਕਾਰਨ ਮਾਂ ਹੋਈ ਪਰੇਸ਼ਾਨ (ਤਸਵੀਰਾਂ)

ਓਟਾਵਾ (ਬਿਊਰੋ): ਬੱਚੇ ਦਾ ਜਨਮ ਹਰ ਜੋੜੇ ਲਈ ਖੁਸ਼ੀਆਂ ਭਰਿਆ ਪਲ ਹੁੰਦਾ ਹੈ। ਜੇਕਰ ਬੱਚਾ ਕਿਸੇ ਅਜੀਬ ਬੀਮਾਰੀ ਨਾਲ ਪੀੜਤ ਹੋਵੇਂ ਤਾਂ ਇਹ ਖੁਸ਼ੀ ਅਧੂਰੀ ਰਹਿ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਕੈਨੇਡਾ ਦਾ ਸਾਹਮਣੇ ਆਇਆ ਹੈ। ਕੈਨੇਡਾ ਦੇ Chatham - Kent ਵਿਚ ਰਹਿਣ ਵਾਲੀ ਲੁਸਿੰਡਾ ਦੀ ਇਕ ਪਰੇਸ਼ਾਨੀ ਵਿਗਿਆਨ ਵੀ ਦੂਰ ਨਹੀਂ ਕਰ ਪਾ ਰਿਹਾ। ਉਹ ਡਾਕਟਰਾਂ ਨੂੰ ਇਸ ਮਾਮਲੇ ਵਿਚ ਹੋਰ ਸ਼ੋਧ ਕਰਨ ਦੀ ਅਪੀਲ ਕਰ ਰਹੀ ਹੈ ਤਾਂ ਜੋ ਉਸ ਦੇ ਬੱਚੇ ਦੀ ਬੀਮਾਰੀ ਠੀਕ ਹੋ ਸਕੇ। 

PunjabKesari

32 ਸਾਲਾ ਲੁਸਿੰਡਾ ਨੇ ਬੇਟੇ ਲਿਓ ਨੂੰ 5 ਮਾਰਚ ਨੂੰ ਜਨਮ ਦਿੱਤਾ ਸੀ। ਲੁਸਿੰਡਾ ਦੀ ਗਰਭ ਅਵਸਥਾ ਬਹੁਤ ਸਧਾਰਨ ਸੀ। ਬੱਚੇ ਦਾ ਜਨਮ ਹੋਣ ਦੇ ਬਾਅਦ ਡਾਕਟਰਾਂ ਨੇ ਦੇਖਿਆ ਕਿ ਉਸ ਦੇ ਹੱਥ-ਪੈਰ ਹਿੱਲ ਨਹੀਂ ਰਹੇ ਸਨ। ਉਸ ਦਾ ਸਿਰ ਵੀ ਆਲੇ-ਦੁਆਲੇ ਘੁੰਮ ਨਹੀਂ ਪਾ ਰਿਹਾ ਸੀ। ਬਾਅਦ ਵਿਚ ਪਤਾ ਚੱਲਿਆ ਕਿ ਬੱਚੇ ਨੂੰ ਇਕ ਜੈਨੇਟਿਕ ਬੀਮਾਰੀ ਹੈ ਜਿਸ ਕਾਰਨ ਉਸ ਦਾ ਪ੍ਰੋਟੀਨ ਪੱਧਰ ਪ੍ਰਭਾਵਿਤ ਹੋ ਰਿਹਾ ਹੈ। TBCD gene ਨੂੰ ਪ੍ਰਭਾਵਿਤ ਕਰਨ ਵਾਲੀ ਇਹ ਅਜੀਬ ਸਥਿਤੀ ਇੰਨੀ ਘੱਟ ਦੇਖੀ ਗਈ ਹੈ ਕਿ ਹੁਣ ਤੱਕ ਇਸ ਦਾ ਕੋਈ ਨਾਮ ਵੀ ਨਹੀਂ ਹੈ। 

PunjabKesari

PunjabKesari

ਹੁਣ ਲੁਸਿੰਡਾ ਚਾਹੁੰਦੀ ਹੈ ਕਿ ਇਸ 'ਤੇ ਹੋਰ ਰਿਸਰਚ ਹੋਵੇ ਤਾਂ ਜੋ ਉਹਨਾਂ ਦੇ ਬੇਟੇ ਲਿਓ ਦੀ ਜ਼ਿੰਦਗੀ ਵਿਚ ਥੋੜ੍ਹੀ ਤਬਦੀਲੀ ਆ ਸਕੇ। ਲਿਓ ਨਾ ਤਾਂ ਰੋ ਸਕਦਾ ਹੈ ਅਤੇ ਉਸ ਨੂੰ ਸਾਹ ਲੈਣ ਵਿਚ ਵੀ ਪਰੇਸ਼ਾਨੀ ਹੁੰਦੀ ਹੈ ਜਿਸ ਬਾਰੇ ਉਹ ਖੁਦ ਦੱਸ ਵੀ ਨਹੀਂ ਸਕਦਾ। ਜਨਮ ਦੇ ਬਾਅਦ ਤੋਂ ਹੀ ਲਿਓ ਨੂੰ ਕਾਫੀ ਦਿਨਾਂ ਤੱਕ NICU ਵਿਚ ਰੱਖਿਆ ਗਿਆ ਸੀ। ਬਾਅਦ ਵਿਚ ਉਸ ਨੂੰ ਵਿਸ਼ੇਸ਼ ਦੇਖਭਾਲ ਲਈ ਭੇਜਿਆ ਗਿਆ। ਭਾਵੇਂਕਿ ਬਾਅਦ ਵਿਚ ਇਹ ਗੱਲ ਸਾਹਮਣੇ ਆਈ ਕਿ ਲਿਓ ਇਸ ਅਜੀਬ ਸਥਿਤੀ ਦਾ ਸ਼ਿਕਾਰ ਹੈ। ਮਾਂ ਦੇ ਗਰਭ ਤੋਂ ਹੀ ਉਸ ਦੀ TBCD gene ਉਸ ਦਾ ਜਿਉਣਾ ਮੁਸ਼ਕਲ ਕਰ ਰਹੀ ਹੈ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਫੈਡਰਲ ਚੋਣਾਂ : ਅੱਜ ਪਾਈਆਂ ਜਾਣਗੀਆਂ ਵੋਟਾਂ, ਦਾਅ 'ਤੇ ਲੱਗੀ ਪ੍ਰਧਾਨ ਮੰਤਰੀ ਟਰੂਡੋ ਦੀ ਸਾਖ 

ਜਿਹੜੇ ਲੋਕਾਂ ਨੇ ਜਨਮ ਦੇ ਬਾਅਦ ਲਿਓ ਨੂੰ ਦੇਖਿਆ ਉਹਨਾਂ ਨੂੰ ਇਹ ਗੱਲ ਅਜੀਬ ਲੱਗਦੀ ਸੀ ਕਿ ਉਹ ਰੋ ਨਹੀਂ ਸਕਦਾ। ਉਸ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੁੰਦੀ ਸੀ ਪਰ ਇਸ ਸਥਿਤੀ ਬਾਰੇ ਰੋ ਕੇ ਦੱਸ ਵੀ ਨਹੀਂ ਸਕਦਾ ਸੀ। ਆਪਣੇ ਬੱਚੇ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਲੁਸਿੰਡਾ ਖੁਸ਼ ਰਹਿੰਦੀ ਹੈ। ਉਸ ਦਾ ਕਹਿਣਾ ਹੈ ਕਿ ਲਿਓ ਨੂੰ ਖਿਡੌਣਾ ਕਹਾਣੀਆਂ (toy stories) ਚੰਗੀਆਂ ਲੱਗਦੀਆਂ ਹਨ। ਉਹ ਉਹਨਾਂ ਦੇ ਆਈਪੈਡ 'ਤੇ ਇਹਨਾਂ ਨੂੰ ਕਾਫੀ ਦੇਰ ਤੱਕ ਦੇਖਣਾ ਪਸੰਦ ਕਰਦਾ ਹੈ। ਬਾਹਰ ਜਾਕੇ ਰੁੱਖਾਂ ਵੱਲ ਦੇਖਣਾ ਉਸ ਨੂੰ ਪਸੰਦ ਹੈ। ਹੁਣ ਲੁਸਿੰਡਾ ਖੁਦ ਵੀ ਇਸ ਅਜੀਬ ਬੀਮਾਰੀ ਦੇ ਬਾਰੇ ਰਿਸਰਚ ਕਰ ਰਹੀ ਹੈ ਅਤੇ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰ ਰਹੀ ਹੈ।


author

Vandana

Content Editor

Related News