ਦੀਵਾਲੀ ਵਾਲੇ ਦਿਨ ਟੁੱਟਿਆ ਕਹਿਰ, ਮਾਂ-ਧੀ ਦੇ ਸੜਕ 'ਤੇ ਵਿੱਛੇ ਸੱਥਰ, ਵੱਖ ਹੋਇਆ ਸਿਰ

Tuesday, Oct 21, 2025 - 01:37 PM (IST)

ਦੀਵਾਲੀ ਵਾਲੇ ਦਿਨ ਟੁੱਟਿਆ ਕਹਿਰ, ਮਾਂ-ਧੀ ਦੇ ਸੜਕ 'ਤੇ ਵਿੱਛੇ ਸੱਥਰ, ਵੱਖ ਹੋਇਆ ਸਿਰ

ਗੁਰਦਾਸਪੁਰ (ਵਿਨੋਦ, ਗੋਰਾਇਆ): ਗੁਰਦਾਸਪੁਰ ਦੇ ਨੇੜੇ ਪਿੰਡ ਬਰਨਾਲਾ 'ਚ ਇਕ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਕ ਟਰੱਕ ਨੇ ਇੱਕ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਤਿੰਨ ਜਣਿਆਂ 'ਚੋਂ ਦੋ ਦੀ ਮੌਤ ਹੋ ਗਈ, ਜਿਸ ਇਕ ਗਰਭਵਤੀ ਔਰਤ ਅਤੇ ਉਸਦੀ ਤਿੰਨ ਸਾਲ ਦੀ ਕੁੜੀ ਦੀ ਮੌਤ ਹੋਈ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ-ਦੀਵਾਲੀ ਮੌਕੇ ਪੰਜਾਬ ਪੁਲਸ ਨੇ ਗੈਂਗਸਟਰ ਦੇ 5 ਬੰਦੇ ਕੀਤੇ ਗ੍ਰਿਫ਼ਤਾਰ, ਖਤਰਨਾਕ ਹਥਿਆਰ ਬਰਾਮਦ

ਇਕੱਠੀ ਕੀਤੀ ਜਾਣਕਾਰੀ ਅਨੁਸਾਰ ਇੱਕ ਗਰਭਵਤੀ ਔਰਤ ਤੇ ਉਸ ਦੀ ਤਿੰਨ ਸਾਲ ਦੀ ਧੀ ਆਪਣੇ ਜੀਜੇ ਨਾਲ ਮੋਟਰਸਾਈਕਲ 'ਤੇ ਜਾ ਰਹੀ ਸੀ, ਜਦੋਂ ਇੱਕ ਟਰੱਕ ਡਰਾਈਵਰ ਨੇ ਲਾਪਰਵਾਹੀ ਨਾਲ ਗੱਡੀ ਚਲਾਉਂਦਿਆਂ ਉਨ੍ਹਾਂ ਦੇ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ। ਜਿਸ ਕਾਰਨ ਗਰਭਵਤੀ ਔਰਤ ਅਤੇ ਉਸਦੀ ਤਿੰਨ ਸਾਲ ਦੀ ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਧੀ ਸਿਰ ਸਰੀਰ ਤੋਂ ਵੱਖ ਹੋ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਹੋ ਜਾਣਾ ਸੀ ਬਲਾਸਟ, DGP ਨੇ ਕੀਤਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News