ਲੁਧਿਆਣਾ: ਗੈਸ ਸਿਲੰਡਰ ਦਾ ਰੈਗੂਲੇਟਰ ਫਟਣ ਕਾਰਨ ਧਮਾਕਾ! ਬਜ਼ੁਰਗ ਔਰਤ ਝੁਲਸੀ
Thursday, Oct 23, 2025 - 01:30 PM (IST)

ਲੁਧਿਆਣਾ (ਖ਼ੁਰਾਨਾ): ਬੁੱਧਵਾਰ ਦੇਰ ਰਾਤ ਲੁਧਿਆਣਾ ਦੇ ਪਿੰਡ ਜਮਾਲਪੁਰ ਵਿਚ ਗੈਸ ਸਿਲੰਡਰ ਦਾ ਰੈਗੂਲੇਟਰ ਫਟਣ ਨਾਲ ਇਕ 75 ਸਾਲਾ ਔਰਤ ਬੁਰੀ ਤਰ੍ਹਾਂ ਝੁਲਸ ਗਈ। ਹਾਦਸੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਜਿਸ ਕਾਰਨ ਇਕ ਭਿਆਨਕ ਹਾਦਸਾ ਹੋਣ ਤੋਂ ਬਚ ਗਿਆ।
ਦੱਸਿਆ ਜਾ ਰਿਹਾ ਹੈ ਕਿ ਪੀੜਤ ਔਰਤ ਸਵਰਨਪੁਰੀ, ਜੋ ਰਾਤ ਨੂੰ ਘਰ ਵਿਚ ਖਾਣਾ ਬਣਾਉਣ ਦੀ ਤਿਆਰੀ ਕਰ ਰਹੀ ਸੀ, ਦੇ ਗੈਸ ਸਿਲੰਡਰ ਨਾਲ ਰੈਗੂਲੇਟਰ ਸਹੀ ਤਰ੍ਹਾਂ ਨਾ ਲੱਗਣ ਕਾਰਨ ਸਿਲੰਡਰ ਵਿਚੋਂ ਗੈਸ ਲੀਕ ਹੋਣ ਲੱਗੀ, ਜਿਸ ਕਾਰਨ ਘਰ ਵਿਚ ਭਾਰੀ ਅੱਗ ਲੱਗ ਗਈ। ਹਾਦਸੇ ਕਾਰਨ ਮੌਕੇ 'ਤੇ ਭਗਦੜ ਮਚ ਗਈ ਅਤੇ ਪਰਿਵਾਰ ਨੇ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ ਅਤੇ ਬੁਰੀ ਤਰ੍ਹਾਂ ਸੜੀ ਔਰਤ ਨੂੰ ਇਲਾਜ ਲਈ ਲੁਧਿਆਣਾ ਸਿਵਲ ਹਸਪਤਾਲ ਲਿਜਾਇਆ ਗਿਆ।