ਸਿਰਫ ਕੈਨੇਡਾ 'ਚ ਹਨ ਇਹ ਖਾਸ ਗੱਲਾਂ, ਨਹੀਂ ਮਿਲਣਗੀਆਂ ਕਿਸੇ ਹੋਰ ਦੇਸ਼ 'ਚ

02/08/2018 3:52:09 PM

ਓਟਾਵਾ— ਕੈਨੇਡਾ ਇਕ ਅਜਿਹਾ ਦੇਸ਼ ਹੈ, ਜੋ ਬਹੁਤ ਸਾਰੀਆਂ ਰੌਚਕ ਗੱਲਾਂ ਕਾਰਨ ਖਾਸ ਹੈ। ਇਸ ਦੇ 10 ਸੂਬੇ ਅਤੇ 3 ਕੇਂਦਰੀ ਸ਼ਾਸਿਤ ਪ੍ਰਦੇਸ਼ ਹਨ। ਇਹ ਮਹਾਦੀਪ ਦੇ ਉੱਤਰੀ ਭਾਗ 'ਚ ਸਥਿਤ ਹੈ, ਜੋ ਅਟਲਾਂਟਿਕ ਤੋਂ ਪ੍ਰਸ਼ਾਂਤ ਮਹਾਸਾਗਰ ਤਕ ਅਤੇ ਉੱਤਰ 'ਚ ਆਰਕਟਿਕ ਮਹਾਸਾਗਰ ਤਕ ਫੈਲਿਆ ਹੋਇਆ ਹੈ। ਇਸ ਦਾ ਕੁੱਲ ਖੇਤਰਫਲ 9.98 ਮਿਲੀਅਨ ਵਰਗ ਕਿਲੋਮੀਟਰ (3.85 ਮਿਲੀਅਨ ਵਰਗ ਮੀਲ) ਹੈ। ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਇਕ ਵਰਗ ਕਿਲੋਮੀਟਰ ਦੇ ਖੇਤਰ 'ਚ ਸਿਰਫ 3 ਵਿਅਕਤੀ ਹੀ ਰਹਿੰਦੇ ਹਨ।

PunjabKesari

ਸੰਯੁਕਤ ਰਾਜ ਅਮਰੀਕਾ ਨਾਲ ਇਸ ਦੀ ਅੰਤਰਰਾਸ਼ਟਰੀ ਸਰਹੱਦ ਹੈ ਜੋ ਸਭ ਤੋਂ ਵੱਡੀ ਜ਼ਮੀਨੀ ਸਰਹੱਦ ਹੈ। ਕੈਨੇਡਾ ਇਕ ਵਿਕਸਤ ਦੇਸ਼ ਹੈ, ਇਸ ਦੀ ਪ੍ਰਤੀ ਵਿਅਕਤੀ ਆਮਦਨ ਵਿਸ਼ਵ ਪੱਧਰ 'ਤੇ ਦਸਵੇਂ ਸਥਾਨ 'ਤੇ ਹੈ ਅਤੇ ਮਨੁੱਖੀ ਵਿਕਾਸ ਸੂਚਕ ਅੰਕ 'ਤੇ ਇਸ ਦੀ ਰੈਂਕਿੰਗ 9ਵੇਂ ਸਥਾਨ 'ਤੇ ਹੈ। ਕੈਨੇਡਾ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ, ਇੱਥੇ ਲਗਭਗ 5 ਲੱਖ ਪੰਜਾਬੀ ਇੱਥੇ ਰਹਿੰਦੇ ਹਨ। ਕੈਨੇਡਾ ਦੀ ਸਿਆਸਤ 'ਚ ਬਹੁਤ ਸਾਰੇ ਪੰਜਾਬੀਆਂ ਨੂੰ ਉੱਚ ਅਹੁਦੇ ਪ੍ਰਾਪਤ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਫਰਵਰੀ ਤੋਂ 23 ਫਰਵਰੀ ਤਕ ਭਾਰਤ ਦੌਰੇ 'ਤੇ ਆ ਰਹੇ ਹਨ। 

PunjabKesari
ਕੈਨੇਡਾ ਬਾਰੇ ਰੌਚਕ ਗੱਲਾਂ—
* ਦੁਨੀਆ 'ਚ ਜਿੰਨੇ ਤਲਾਬ ਹਨ, ਉਨ੍ਹਾਂ 'ਚੋਂ ਅੱਧੇ ਤੋਂ ਜ਼ਿਆਦਾ ਤਲਾਬ ਸਿਰਫ ਕੈਨੇਡਾ 'ਚ ਹੀ ਹਨ। 
* ਇਸ ਦੀ ਰਾਜਧਾਨੀ ਓਟਾਵਾ ਦੁਨੀਆ ਦੀ ਦੂਜੀ ਸਭ ਤੋਂ ਠੰਡੀ ਰਾਜਧਾਨੀ ਹੈ।
* ਕੈਨੇਡਾ ਦੇ ਸੂਬੇ ਓਨਟਾਰੀਓ 'ਚ 'ਵਸਾਗਾ' ਨਾਂ ਦੀ ਬੀਚ ਹੈ ਜੋ ਦੁਨੀਆ 'ਚ ਸਭ ਤੋਂ ਲੰਬੀ ਤਾਜ਼ੇ ਪਾਣੀ ਵਾਲੀ ਬੀਚ ਹੈ।
* ਕੈਨੇਡਾ ਦੀ ਅੱਧੀ ਜਨਸੰਖਿਆ ਦਾ ਜਨਮ ਕੈਨੇਡਾ 'ਚ ਨਹੀਂ ਸਗੋਂ ਵਿਦੇਸ਼ਾਂ 'ਚ ਹੋਇਆ ਹੈ।
* ਇੱਥੋਂ ਦਾ 'ਮੈਨਈਟੋਉਲਿਨ ਟਾਪੂ' ਦੁਨੀਆ ਦਾ ਸਭ ਤੋਂ ਲੰਬਾ ਤਾਜ਼ੇ ਪਾਣੀ ਵਾਲਾ ਟਾਪੂ ਹੈ।

 

 


Related News