ਸ਼੍ਰੀਲੰਕਾ ''ਚ ਦੋ ਬੱਸਾਂ ਦੀ ਟੱਕਰ, 15 ਲੋਕ ਜ਼ਖਮੀ

Monday, Jul 01, 2024 - 04:52 PM (IST)

ਸ਼੍ਰੀਲੰਕਾ ''ਚ ਦੋ ਬੱਸਾਂ ਦੀ ਟੱਕਰ, 15 ਲੋਕ ਜ਼ਖਮੀ

ਕੋਲੰਬੋ (ਯੂ. ਐਨ. ਆਈ.): ਸ਼੍ਰੀਲੰਕਾ ਦੇ ਕੋਲੰਬੋ-ਕੈਂਡੀ ਮੁੱਖ ਮਾਰਗ 'ਤੇ ਵੇਵਲਡੇਨੀਆ ਵਿਖੇ ਸੋਮਵਾਰ ਸਵੇਰੇ ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਆਪਸ 'ਚ ਟਕਰਾ ਗਈਆਂ, ਜਿਸ ਕਾਰਨ ਘੱਟੋ-ਘੱਟ 15 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਸੰਸਦ ਮੈਂਬਰਾਂ ਨੇ ਹਿੰਦੂਆਂ ਨੂੰ ਵਿਤਕਰੇ ਅਤੇ 'ਹਿੰਦੂਫੋਬੀਆ' ਖ਼ਿਲਾਫ਼ ਦਿਵਾਇਆ ਭਰੋਸਾ 

ਜ਼ਿਕਰਯੋਗ ਹੈ ਕਿ ਕੋਲੰਬੋ-ਕੈਂਡੀ ਮੁੱਖ ਸੜਕ ਸ਼੍ਰੀਲੰਕਾ ਦੇ ਸਭ ਤੋਂ ਵਿਅਸਤ ਮਾਰਗਾਂ ਵਿੱਚੋਂ ਇੱਕ ਹੈ ਅਤੇ ਵੇਵਲਡੇਨੀਆ ਕੋਲੰਬੋ ਤੋਂ ਲਗਭਗ 60 ਕਿਲੋਮੀਟਰ ਦੂਰ ਹੈ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਦੋ ਖੇਤਰ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਅਤੇ ਹਾਦਸੇ ਕਾਰਨ ਸੜਕ 'ਤੇ ਭਾਰੀ ਜਾਮ ਲੱਗ ਗਿਆ। ਸ੍ਰੀਲੰਕਾ ਵਿੱਚ ਸੜਕ ਹਾਦਸੇ ਆਮ ਹਨ। ਪਿਛਲੇ ਸਾਲ ਦੇਸ਼ ਵਿੱਚ 2200 ਸੜਕ ਹਾਦਸਿਆਂ ਵਿੱਚ 2557 ਲੋਕਾਂ ਦੀ ਮੌਤ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News