ਥੈਰੇਸਾ ਸਰਕਾਰ ਦੇ ਵਿਰੁੱਧ 4 ਪਾਰਟੀਆਂ ਨੇ ਪੇਸ਼ ਕੀਤਾ ਬੇਭਰੋਸਗੀ ਪ੍ਰਸਤਾਵ
Wednesday, Dec 19, 2018 - 01:12 PM (IST)
ਲੰਡਨ(ਏਜੰਸੀ)— ਬ੍ਰਿਟੇਨ 'ਚ 'ਸਕਾਟਿਸ਼ ਨੈਸ਼ਨਲ ਪਾਰਟੀ' (ਐੱਮ. ਐੱਨ. ਪੀ.) ਸਮੇਤ 4 ਰਾਜਨੀਤਕ ਪਾਰਟੀਆਂ ਵਲੋਂ ਹੇਠਲੇ ਸਦਨ 'ਹਾਊਸ ਆਫ ਕਾਮਨਜ਼' 'ਚ ਥੈਰੇਸਾ ਮੇਅ ਸਰਕਾਰ ਖਿਲਾਫ ਬੇਭਰੋਸਗੀ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਸੰਸਦ (ਹਾਊਸ ਆਫ ਕਾਮਨਜ਼) 'ਚ ਐੱਸ. ਐੱਨ. ਪੀ. ਦੇ ਨੇਤਾ ਇਆਨ ਬਲੈਕਫੋਰਡ ਨੇ ਦੱਸਿਆ ਕਿ ਮੰਗਲਵਾਰ ਨੂੰ ਇਸ ਪ੍ਰਸਤਾਵ ਨੂੰ ਪੇਸ਼ ਕਰਨ ਵਾਲੇ ਸੰਸਦ ਮੈਂਬਰਾਂ 'ਚ ਉਨ੍ਹਾਂ ਦੀ ਪਾਰਟੀ ਦੇ ਇਲਾਵਾ ਲਿਬਰਲ ਡੈਮੋਕ੍ਰੇਟ, ਪਲੈਡ ਸਿਮਰੂ ਅਤੇ ਗ੍ਰੀਨ ਪਾਰਟੀ ਦੇ ਵੀ ਸੰਸਦ ਮੈਂਬਰ ਸ਼ਾਮਲ ਹਨ। ਉਨ੍ਹਾਂ ਨੇ ਇਸ ਮਾਮਲੇ 'ਤੇ ਕ੍ਰਿਸਮਿਸ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਬਹਿਸ ਕਰਵਾਉਣ ਦੀ ਤਰੀਕ ਨਿਸ਼ਚਿਤ ਕਰਨ ਦੀ ਅਪੀਲ ਕੀਤੀ ਹੈ। ਐੱਸ. ਯੂ. ਪੀ. ਨੇ ਆਪਣੇ ਟਵਿੱਟਰ ਪੇਜ 'ਤੇ ਲਿਖਿਆ,''ਹੁਣ ਬਹੁਤ ਹੋ ਗਿਆ ਹੈ ਜਦ ਕਿ ਲੇਬਰ ਦੇਰੀ ਕਰ ਰਹੀ ਹੈ ਪਰ ਅਸੀਂ ਨਹੀਂ ਕਰਾਂਗੇ। ਅੱਜ ਰਾਤ ਐੱਮ. ਐੱਨ. ਪੀ. ਨੇ ਥੈਰੇਸਾ ਸਰਕਾਰ ਖਿਲਾਫ ਬੇਭਰੋਸਗੀ ਪ੍ਰਸਤਾਵ ਪੇਸ਼ ਕੀਤਾ ਹੈ। ਪ੍ਰਧਾਨ ਮੰਤਰੀ ਨੂੰ ਇਸ 'ਤੇ ਬਹਿਸ ਕਰਵਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਅਤੇ ਲੇਬਰ ਪਾਰਟੀ ਨੂੰ ਐੱਸ. ਐੱਨ. ਪੀ. ਨਾਲ ਇਸ 'ਟੋਰੀ ਸਰਕਾਰ' ਦੇ ਵਿਰੋਧ 'ਚ ਸ਼ਾਮਲ ਹੋਣਾ ਚਾਹੀਦਾ ਹੈ।''
ਮੁੱਖ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕਾਰਬਨ ਨੇ ਜਨਵਰੀ 'ਚ 'ਹਾਊਸ ਆਫ ਕਾਮਨਜ਼' 'ਚ ਵਿਵਾਦਤ ਬ੍ਰੈਗਜ਼ਿਟ ਸਮਝੌਤੇ 'ਤੇ ਵੋਟਿੰਗ ਕਰਵਾਉਣ ਦੇ ਫੈਸਲੇ ਨੂੰ ਵਾਪਸ ਲੈਣ ਦੇ ਵਿਰੋਧ 'ਚ ਪ੍ਰਧਾਨ ਮੰਤਰੀ ਥੈਰੇਸਾ ਮੇਅ ਖਿਲਾਫ ਸੋਮਵਾਰ ਨੂੰ ਬੇਭਰੋਸਗੀ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਦੇ ਠੀਕ ਅਗਲੇ ਹੀ ਦਿਨ ਇਹ ਦੂਜਾ ਨਵਾਂ ਬੇਭਰੋਸਗੀ ਪ੍ਰਸਤਾਵ ਪੇਸ਼ ਕੀਤਾ ਗਿਆ। ਹਾਲਾਂਕਿ ਸਰਕਾਰ ਨੇ ਸੰਸਦ 'ਚ ਪ੍ਰਸਤਾਵ 'ਤੇ ਬਹਿਸ ਕਰਨ ਦੀ ਇਜਾਜ਼ਤ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਕਾਰਬੀਨ ਵਲੋਂ ਪੇਸ਼ ਕੀਤਾ ਇਹ ਪ੍ਰਸਤਾਵ ਇਕ ਹਫਤੇ ਤੋਂ ਵੀ ਘੱਟ ਸਮੇਂ 'ਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹੋਈ ਵੋਟਿੰਗ 'ਚ ਥੈਰੇਸਾ ਨੂੰ 200 ਸੰਸਦ ਮੈਂਬਰਾਂ ਨੇ ਸਮਰਥਨ ਦਿੱਤਾ ਸੀ ਜਦਕਿ 117 ਸੰਸਦਾਂ ਨੇ ਉਨ੍ਹਾਂ ਖਿਲਾਫ ਵੋਟਿੰਗ ਕੀਤੀ। ਚਾਰੋ ਰਾਜਨੀਤਕ ਪਾਰਟੀਆਂ ਵਲੋਂ ਪਾਸ ਫਿਕਸਡ ਟਰਮ ਸੰਸਦ ਦੇ ਤਹਿਤ ਪੇਸ਼ ਕੀਤਾ ਗਿਆ ਹੈ ਜੋ ਕਾਰਬਨ ਵਲੋਂ ਪੇਸ਼ ਪ੍ਰਸਤਾਵ ਦੇ ਵਿਰੁੱਧ ਅਤੇ ਥੈਰੇਸਾ ਮੇਅ 'ਤੇ ਨਿੱਜੀ ਰੂਪ ਨਾਲ ਪ੍ਰਸਤਾਵਿਤ ਵੋਟਿੰਗ ਹੈ ਅਤੇ ਇਸ ਦਾ ਸਰਕਾਰ ਨੂੰ ਤੋੜਨ ਦਾ ਕੋਈ ਅਧਿਕਾਰੀ ਨਹੀਂ ਹੈ।
