ਪਾਕਿ ’ਚ ਕੋਵਿਡ-19 ਦੇ 3,097 ਨਵੇਂ ਮਾਮਲੇ ਆਏ ਸਾਹਮਣੇ
Thursday, Jan 14, 2021 - 06:51 PM (IST)

ਇਸਲਾਮਾਬਾਦ-ਪਾਕਿਸਤਾਨ ’ਚ ਵੀਰਵਾਰ ਨੂੰ ਕੋਵਿਡ-19 ਦੇ 3,097 ਨਵੇਂ ਮਾਮਲੇ ਸਾਹਮਣੇ ਆਏ ਜੋ ਕਰੀਬ ਇਕ ਮਹੀਨੇ ’ਚ ਸਭ ਤੋਂ ਜ਼ਿਆਦਾ ਹਨ। ਇਸ ਦੇ ਨਾਲ ਹੀ ਦੇਸ਼ ’ਚ ਹੁਣ ਤੱਕ ਇਨਫੈਕਟਿਡ ਹੋਏ ਲੋਕਾਂ ਦੀ ਕੁੱਲ ਗਿਣਤੀ ਵਧ ਕੇ 511,921 ਹੋ ਗਈ।
ਇਹ ਵੀ ਪੜ੍ਹੋ -ਸੰਸਦ ਭਵਨ ਦੀ ਇਮਾਰਤ ’ਚ ਟਰੰਪ ਸਮਰਥਕਾਂ ਦੀ ਹਿੰਸਾ ਤੋਂ ਮੇਲਾਨੀਆ ‘ਨਿਰਾਸ਼’
ਦੇਸ਼ ’ਚ ਕੋਵਿਡ-19 ਕਾਰਣ 46 ਹੋਰ ਲੋਕਾਂ ਦੀ ਮੌਤ ਹੋਣ ਨਾਲ ਕੁੱਲ ਗਿਣਤੀ ਵਧ ਕੇ 10,818 ਹੋ ਗਈ। ਰਾਸ਼ਟਰੀ ਸਿਹਤ ਸੇਵਾਵਾਂ ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ’ਚ ਸਿੰਧ ਸੂਬੇ ’ਚ 1,769 ਨਵੇਂ ਮਾਮਲੇ ਸਾਹਮਣੇ ਆਏ।
ਇਹ ਵੀ ਪੜ੍ਹੋ -ਕੋਰੋਨਾ ਕਾਰਣ ਫਰਾਂਸ ’ਚ ਤਬਾਹੀ, ਰਾਸ਼ਟਰਪਤੀ ਭਵਨ ’ਚ ਮੈਕ੍ਰੋਂ ਨੇ ਲਵਾ ਦਿੱਤੇ 5 ਕਰੋੜ ਰੁਪਏ ਦੇ ਫੁੱਲ