ਯੂਕ੍ਰੇਨ ''ਚ ਰੂਸੀ ਹਮਲੇ ਦੇ ਬਾਅਦ ਪਹਿਲੀ ਵੀਰ ਖੋਲ੍ਹਿਆ ਗਿਆ ਥੀਏਟਰ
Tuesday, Jun 07, 2022 - 04:18 PM (IST)
ਕੀਵ (ਏਜੰਸੀ)- ਰੂਸ ਦੇ ਯੂਕ੍ਰੇਨ ਉੱਤੇ ਹਮਲੇ ਤੋਂ ਬਾਅਦ ਪਹਿਲੀ ਵਾਰ ਰਾਜਧਾਨੀ ਕੀਵ ਵਿੱਚ ਇੱਕ ਥੀਏਟਰ ਦਰਸ਼ਕਾਂ ਲਈ ਖੋਲ੍ਹਿਆ ਗਿਆ ਅਤੇ ਐਤਵਾਰ ਨੂੰ ਉੱਥੇ ਜਿਸ ਨਾਟਕ ਦੀ ਪੇਸ਼ਕਾਰੀ ਦਿੱਤੀ ਗਈ, ਉਸ ਦੀਆਂ ਟਿਕਟਾਂ ਵੇਖਦੇ ਹੀ ਵੇਖਦੇ ਵਿਕ ਗਈਆਂ। 'ਥੀਏਟਰ ਆਨ ਪੋਦਿਲ' ਕੀਵ ਵਿੱਚ ਦੁਬਾਰਾ ਖੁੱਲ੍ਹਣ ਵਾਲਾ ਇੱਕ ਹੋਰ ਸੱਭਿਆਚਾਰਕ ਕੇਂਦਰ ਹੈ। ਰਾਜਧਾਨੀ ਵਿੱਚ ਸਿਨੇਮਾਘਰਾਂ ਅਤੇ ਨੈਸ਼ਨਲ ਓਪੇਰਾ ਹਾਊਸ ਨੂੰ ਮਈ ਦੇ ਅੰਤ ਵਿੱਚ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ।
ਅਭਿਨੇਤਾ ਯੂਰੀ ਫੈਲੀਪੈਂਕੋ ਨੇ ਕਿਹਾ, 'ਅਸੀਂ ਸੋਚ ਰਹੇ ਸੀ ਕਿ ਸ਼ੋਅ ਨੂੰ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਮਿਲੇਗੀ? ਕੀ ਯੁੱਧ ਦੇ ਵਿਚਕਾਰ ਦਰਸ਼ਕ ਆਉਣਗੇ? ਕੀ ਉਹ ਥੀਏਟਰ ਬਾਰੇ ਜ਼ਰਾ ਵੀ ਸੋਚਦੇ ਹਨ? ਕੀ ਇਹ ਲੋਕਾਂ ਨੂੰ ਆਕਰਸ਼ਿਤ ਕਰ ਸਕੇਗਾ? ਅਤੇ ਸਾਨੂੰ ਖੁਸ਼ੀ ਹੈ ਕਿ ਪਹਿਲੇ ਤਿੰਨ ਨਾਟਕਾਂ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹਨ।' ਉਨ੍ਹਾਂ ਦੱਸਿਆ ਕਿ ਥੀਏਟਰ ਵਿਚ ਇਸ ਨਾਟਕ ਦਾ ਮੰਚਨ ਰੰਗਮੰਚ ਵਿੱਚ ਚੋਣਵੇਂ ਕਲਾਕਾਰਾਂ ਨਾਲ ਕੀਤਾ ਜਾ ਰਿਹਾ ਹੈ। ਅਭਿਨੇਤਾ ਕੋਸਟਿਆ ਟੋਮਾਲਿਆਕ ਨੇ ਕਿਹਾ ਕਿ ਉਹ ਯੁੱਧ ਦੇ ਦੌਰਾਨ ਨਾਟਕ ਵਿੱਚ ਅਭਿਨੈ ਕਰਨ ਤੋਂ ਝਿਜਕ ਰਹੇ ਸਨ, ਪਰ ਕੀਵ ਵਿੱਚ ਗੋਲੀਬਾਰੀ ਘੱਟ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਵਾਪਸ ਪਰਤਦੇ ਦੇਖ ਕੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਅੱਗੇ ਵਧਦੇ ਰਹਿਣਾ ਜ਼ਰੂਰੀ ਹੈ।