ਅਰਚਨਾ ਦੇ ਕਤਲ ਲਈ ਗ੍ਰਿਫਤਾਰ ਨੌਜਵਾਨ ਨੇ ਦੋਸ਼ ਕੀਤੇ ਰੱਦ

12/09/2017 4:24:45 AM

ਆਕਲੈਂਡ - ਬੀਤੀ 12 ਨਵੰਬਰ ਨੂੰ ਆਪਣੇ ਘਰ 'ਚ ਕਤਲ ਕੀਤੀ ਗਈ ਭਾਰਤੀ, ਫਿਜੀ ਮੂਲ ਦੀ ਅਰਿਸ਼ਮਾ ਅਰਚਨਾ ਦੇ ਕਤਲ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਰੋਹਿਤ ਦੀਪਕ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ ਖਾਰਜ ਕੀਤੇ ਹਨ। ਮੈਨੁਰੇਵਾ ਦੇ ਮੈਚ ਰੋਡ ਉਤੇ ਰਹਿੰਦੀ 24 ਸਾਲਾ ਅਰਿਸ਼ਮਾ ਅਰਚਨਾ ਸਿੰਘ ਦਾ ਉਸ ਦੇ ਘਰ ਵਿੱਚ ਹੀ ਅੱਧੀ ਰਾਤ ਕਤਲ ਕਰ ਦਿੱਤਾ ਗਿਆ। ਕਤਲ ਤੋਂ ਪਹਿਲਾਂ ਉਸ ਨੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਸੀ ਕਿ ਉਸ ਨੂੰ ਬਾਹਰ ਕੋਈ ਖੜਾਕ ਸੁਣ ਰਿਹਾ ਹੈ। ਕਤਲ ਦੀ ਜਾਂਚ ਪੜਤਾਲ ਬਾਅਦ ਪੁਲਸ ਨੇ ਫਲੈਟ ਬੁੱਸ਼ ਇਲਾਕੇ 'ਚੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ।
ਅਦਾਲਤ ਨੇ ਉਸ ਦਾ ਨਾਂ ਜਨਤਕ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਫੜੇ ਗਏ ਵਿਅਕਤੀ ਦਾ ਨਾਂਅ ਰੋਹਿਤ ਦੀਪਕ ਸਿੰਘ ਹੈ। ਇਸ ਨੂੰ ਆਕਲੈਂਡ ਦੀ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਮਾਰਚ ਮਹੀਨੇ ਤੱਕ ਇਸ ਨੂੰ ਹਿਰਾਸਤ ਵਿੱਚ ਰੱਖਣ ਦਾ ਰਿਮਾਂਡ ਦਿੱਤਾ ਗਿਆ ਹੈ ਜਦ ਕਿ ਅਗਲੇ ਸਾਲ ਅਕਤੂਬਰ ਮਹੀਨੇ ਇਸ ਦਾ ਟ੍ਰਾਇਲ ਹੋਵੇਗਾ


Related News