ਨੌਜਵਾਨ ਸਿੱਖ ਪਾਕਿ ਗੇਂਦਬਾਜ਼ ਨੇ ਭਰੀ ਹੁੰਕਾਰ, ਭਾਰਤ ਵਿਰੁੱਧ ਖੇਡਣ ਦੀ ਜਤਾਈ ਇੱਛਾ
Tuesday, Oct 06, 2020 - 07:26 PM (IST)
ਨਵੀਂ ਦਿੱਲੀ- ਪਾਕਿਸਤਾਨ ਦੀ ਨੈਸ਼ਨਲ ਕ੍ਰਿਕਟ ਟੀਮ ਨੇ ਕ੍ਰਿਕਟ ਨੂੰ ਤੇਜ਼ ਗੇਂਦਬਾਜ਼ ਦਿੱਤੇ ਹਨ, ਜਿਸ 'ਚ ਵਕਾਰ ਯੂਨਿਸ, ਵਸੀਮ ਅਕਰਮ, ਇਮਰਾਨ ਖਾਨ, ਸ਼ੋਏਬ ਅਖਤਰ, ਵਹਾਬ ਰਿਆਜ਼, ਮੁਹੰਮਦ ਆਮਿਰ ਦਾ ਨਾਂ ਸ਼ਾਮਲ ਹੈ। ਹੁਣ ਇਕ ਨਵਾਂ ਤੇਜ਼ ਗੇਂਦਬਾਜ਼ ਪਾਕਿਸਤਾਨ ਦੀ ਟੀਮ 'ਚ ਸ਼ਾਮਲ ਹੋ ਕੇ ਭਾਰਤ ਵਿਰੁੱਧ ਖੇਡਣਾ ਚਾਹੁੰਦਾ ਹੈ। ਇਸ ਖਿਡਾਰੀ ਦਾ ਨਾਂ ਮਹਿੰਦਰ ਪਾਲ ਸਿੰਘ ਹੈ।
ਪਾਕਿਸਤਾਨ ਦੇ ਇਸ ਤੇਜ਼ ਗੇਂਦਬਾਜ਼ ਨੇ ਇਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਮੇਰੇ ਲਈ ਪਾਕਿਸਤਾਨ ਦੇ ਲਈ ਕ੍ਰਿਕਟ ਦੇ ਕਿਸੇ ਵੀ ਪੱਧਰ 'ਤੇ ਖੇਡਣਾ ਬਹੁਤ ਮਾਈਨੇ ਰੱਖਦਾ ਹੈ। ਜੇਕਰ ਤੁਸੀਂ ਕਿਸੇ ਵੀ ਕ੍ਰਿਕਟਰ ਤੋਂ ਪੁੱਛੋਗੇ ਤਾਂ ਉਹ ਕਹਿਣਗੇ ਕਿ ਉਹ ਵੱਡੇ ਦਬਾਅ ਵਾਲੇ ਮੈਚਾਂ 'ਚ ਖੇਡਣਾ ਚਾਹੁੰਦੇ ਹਨ, ਵੱਡੇ ਮੌਕੇ ਇੱਥੇ ਦੁਨੀਆ ਦੇਖ ਰਹੀ ਹੈ। ਭਾਰਤ ਬਨਾਮ ਪਾਕਿਸਤਾਨ ਹਮੇਸ਼ਾ ਇਕ ਵਿਸ਼ੇਸ਼ ਮੌਕਾ ਹੁੰਦਾ ਹੈ ਅਤੇ ਮੈਂ ਆਪਣੇ ਕ੍ਰਿਕਟ ਕਰੀਅਰ ਵਿਚ ਭਵਿੱਖ 'ਚ ਕਿਸੇ ਮੌਕੇ 'ਤੇ ਇਸ ਮੌਕੇ ਦਾ ਹਿੱਸਾ ਬਣਨਾ ਪਸੰਦ ਕਰਾਂਗਾ। ਭਾਰਤ ਸਥਿਤ ਪੰਜਾਬ 'ਚ ਮੇਰੇ ਰਿਸ਼ਤੇਦਾਰ ਹਨ- ਮੇਰੀ ਚਾਚੀ ਕਈ ਹੋਰ ਰਿਸ਼ਤੇਦਾਰਾਂ ਦੇ ਨਾਲ ਰਹਿੰਦੀ ਹੈ, ਜਿਸ ਨੂੰ ਅਸੀਂ ਨਿਯਮਤ ਰੂਪ ਨਾਲ ਮਿਲਦੇ ਹਾਂ। ਇਸ ਦੇ ਨਾਲ ਹੀ ਭਾਰਤ 'ਚ ਮੇਰੇ ਬਹੁਤ ਪ੍ਰਸ਼ੰਸਕ ਹਨ, ਖਾਸ ਕਰਕੇ ਪੰਜਾਬ ਤੋਂ, ਜੋ ਹਮੇਸ਼ਾ ਮੈਨੂੰ ਸ਼ੁੱਭਕਾਮਨਾਵਾਂ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਜੇਕਰ ਮੈਂ ਕਦੀ ਪਾਕਿਸਤਾਨ ਦੇ ਲਈ ਖੇਡਦਾ ਹਾਂ ਤਾਂ ਉਹ ਉਨ੍ਹਾਂ ਮੈਚਾਂ 'ਚ ਮੇਰਾ ਅਤੇ ਪਾਕਿਸਤਾਨ ਦਾ ਸਮਰਥਨ ਕਰੇਗਾ।