ਸਵਿਟਜਲੈਂਡ ''ਚ ਬਣ ਕੇ ਤਿਆਰ ਹੋ ਗਿਆ ਹੈ ਦੁਨੀਆ ਦਾ ਸਭ ਤੋਂ ਲੰਬਾ ਹੈਂਗਿੰਗ ਪੇਡੇਸਟਰਿਅਨ ਬ੍ਰਿਜ

07/30/2017 11:12:26 AM

ਜਾਰਮੇਟ— ਜਾਰਮੇਟ ਦੇ ਸਵਿਸ ਟਾਊਨ ਵਿਚ ਦੁਨੀਆ ਦਾ ਸਭ ਤੋਂ ਲੰਮਾ ਹੈਂਗਿੰਗ ਪੇਡੇਸਟਰਿਅਨ ਪੁੱਲ ਖੁੱਲਿਆ ਹੈ।  ਇਹ ਪੁੱਲ ਸਿਰਫ ਲੋਕਾਂ ਦੇ ਚੱਲਣ ਲਈ ਬਣਾਇਆ ਗਿਆ ਹੈ। ਇਸ ਨੂੰ ਦੁਨੀਆ ਵਿਚ ਸਭ ਤੋਂ ਲੰਮਾ ਪੁੱਲ ਮੰਨਿਆ ਜਾ ਰਿਹਾ ਹੈ। ਇਹ ਪੁੱਲ 500 ਮੀਟਰ ਲੰਮਾ ਹੈ। ਇਸ ਪੁੱਲ ਦਾ ਨਾਮ 'ਯੂਰੋਪ ਬ੍ਰਿਜ' ਰੱਖਿਆ ਗਿਆ ਹੈ। ਇਹ ਗਰੈਬੇਨਗੂਫਰ ਰੈਵੀਨ ਤੋਂ 85 ਮੀਟਰ ਦੀ ਉੱਚਾਈ 'ਤੇ ਸਥਿਤ ਹੈ।  
ਜਰਮੇਟ ਟੂਰਿਸਟ ਬੋਐਦ ਦਾ ਕਹਿਣਾ ਹੈ ਕਿ ਭਲੇ ਹੀ ਦੁਨੀਆਂ ਦਾ ਸਭ ਤੋਂ ਉੱਚਾਈ 'ਤੇ ਸਥਿਤ ਪੁੱਲ ਆਸਟ੍ਰੇਲੀਆ ਵਿਚ ਹੋਵੇ ਪਰ ਯੂਰੋਪ ਬ੍ਰਿਜ਼ ਸਭ ਤੋਂ ਲੰਮਾ ਹੈ। ਇਸ ਤੋਂ ਪਹਿਲਾਂ ਇੱਥੇ ਇਕ ਪੁੱਲ ਸੀ ਜੋ ਪਹਾੜ ਤੋਂ ਪੱਥਰਾਂ ਦੇ ਡਿੱਗਣ ਦੀ ਵਜ੍ਹਾ ਨਾਲ ਟੁੱਟ ਗਿਆ ਸੀ। ਇਸ ਨਵੇਂ ਪੁੱਲ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਕਰੀਬ 80 ਟਨ ਦੇ ਕੇਬਲ ਲੱਗੇ ਹਨ ਜੋ ਇਸ ਨ੍ਹੂੰ ਲੋਕਾਂ ਦੇ ਚਲਦੇ ਸਮੇਂ ਝੂਲਣ ਤੋਂ ਰੋਕਦੇ ਹਨ। ਇਹ ਪੁੱਲ ਮੁੱਖ ਰੂਪ ਤੋਂ ਹਾਈਕਰਸ ਲਈ ਬਣਾਇਆ ਗਿਆ ਹੈ। ਇਹ ਜਰਮੇਟ ਤੋਂ ਦੱਖਣੀ ਸਵਿਟਜਰਲੈਂਡ ਜਾਂਦੇ ਸਮੇਂ ਰਸਤੇ ਵਿਚ ਪੈਂਦਾ ਹੈ। ਇੱਥੋਂ ਮੈਟਰਹਾਰਨ ਪਹਾੜੀਆਂ ਦਾ ਇੱਕ ਬਹੁਤ ਖੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ।


Related News