ਇਵਾਂਕਾ ਟਰੰਪ ਤੋਂ ਸਿਰਫ 11 ਸਾਲ ਵੱਡੀ ਡੋਨਾਲਡ ਟਰੰਪ ਦੀ ਪਤਨੀ
Friday, Jun 14, 2019 - 11:34 PM (IST)

ਵਾਸ਼ਿੰਗਟਨ - ਅਮਰੀਕੀ ਪ੍ਰਸ਼ਾਸਨ 'ਚ ਇਨਾਂ ਦਿਨੀਂ ਜਿਨ੍ਹਾਂ 2 ਮਹਿਲਾਵਾਂ ਦਾ ਪ੍ਰਭਾਵੀ ਦਖਲ ਹੈ, ਉਨ੍ਹਾਂ 'ਚੋਂ ਫਸਟ ਲੇਡੀ ਅਤੇ ਫਸਟ ਡਾਟਰ (ਪਹਿਲੀ ਕੁੜੀ) ਸ਼ਾਮਲ ਹੈ। ਫਸਟ ਲੇਡੀ ਮੇਲਾਨੀਆ ਟਰੰਪ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਹੈ ਅਤੇ ਫਸਟ ਡਾਟਰ ਇਵਾਂਕਾ ਟਰੰਪ ਡੋਨਾਲਡ ਟਰੰਪ ਦੀ ਪਹਿਲੀ ਧੀ ਹੈ ਪਰ ਇਨ੍ਹਾਂ ਦੀ ਉਮਰ 'ਚ ਸਿਰਫ 11 ਸਾਲ ਦਾ ਫਰਕ ਹੈ। ਅਮਰੀਕਾ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ 'ਚ ਇਨ੍ਹਾਂ ਦੋਹਾਂ ਮਹਿਲਾਵਾਂ ਦਾ ਖਾਸ ਤੌਰ 'ਤੇ ਪ੍ਰਭਾਵ ਹੈ, ਜੋ ਉਨ੍ਹਾਂ ਦੇ ਪਰਿਵਾਰ ਨਾਲ ਜੁੜੀ ਹੈ। ਇਨ੍ਹਾਂ 'ਚੋਂ ਇਕ ਉਨ੍ਹਾਂ ਦੀ ਪਤਨੀ ਜਿਨ੍ਹਾਂ ਨੂੰ ਅਮਰੀਕਾ ਦੀ ਫਸਟ ਲੇਡੀ ਦਾ ਦਰਜਾ ਹਾਸਲ ਹੈ। ਪਿਛਲੇ ਕਰੀਬ 3 ਦਹਾਕਿਆਂ ਤੋਂ ਦੋਵੇਂ ਇਕੱਠੇ ਹਨ।
ਅਜੇ ਹਾਲ ਹੀ 'ਚ ਬ੍ਰਿਟੇਨ ਦੌਰੇ ਦੌਰਾਨ ਮੇਲਾਨੀਆ ਦਾ ਸ਼ਾਹੀ ਅੰਦਾਜ਼ ਦੇਖਣ ਨੂੰ ਮਿਲਿਆ ਸੀ, ਜਦੋਂ ਉਨ੍ਹਾਂ ਦੀ ਡ੍ਰੈੱਸ ਸੇਂਸ ਦੀ ਖੂਬ ਤਰੀਫ ਹੋਈ ਸੀ। ਅਮਰੀਕੀ ਪ੍ਰਸ਼ਾਸਨ 'ਚ ਟਰੰਪ ਦੇ ਪਰਿਵਾਰ ਨਾਲ ਅਹਿਮ ਦਖਲ ਰੱਖਣ ਵਾਲੀ ਦੂਜੀ ਮਹਿਲਾ ਖੁਦ ਉਨ੍ਹਾਂ ਦੀ ਧੀ ਇਵਾਂਕਾ ਟਰੰਪ ਹੈ, ਜਿਸ ਨੂੰ ਅਮਰੀਕੀ ਰਾਸ਼ਟਰਪਤੀ ਦੀ ਧੀ ਹੋਣ ਦੇ ਨਾਲ ਇਥੇ ਸੀਨੀਅਰ ਸਲਾਹਕਾਰ ਦਾ ਵੀ ਦਰਜਾ ਦਿੱਤਾ ਗਿਆ ਹੈ। ਦੱਸ ਦਈਏ ਕਿ ਰਾਸ਼ਟਰਪਤੀ ਟਰੰਪ ਦੀ ਪਤਨੀ ਅਤੇ ਫਸਟ ਲੇਡੀ ਮੇਲਾਨੀਆ ਟਰੰਪ, ਜਿਹੜੀ ਕਿ ਪਹਿਲਾਂ ਮਾਡਲ ਰਹਿ ਚੁੱਕੀ ਹੈ ਅਤੇ ਉਹ ਸਲੋਵੇਨੀਆ ਨਾਲ ਸਬੰਧ ਰੱਖਦੀ ਹੈ।
ਮੇਲਾਨੀਆ ਅਤੇ ਇਵਾਂਕਾ ਵਿਚਾਲੇ ਉਮਰ 'ਚ ਫਰਕ ਦੀ ਗੱਲ ਕਰੀਏ ਤਾਂ ਇਹ ਸਿਰਫ 11 ਸਾਲ ਹੈ। ਧੀ ਇਵਾਂਕਾ ਤੋਂ ਟਰੰਪ ਦੀ ਪਤਨੀ ਮੇਲਾਨੀਆ ਸਿਰਫ 11 ਸਾਲ ਵੱਡੀ ਹੈ। ਰਿਸ਼ਤੇ 'ਚ ਮੇਲਾਨੀਆ ਉਂਝ ਤਾਂ ਇਵਾਂਕਾ ਦੀ ਮਾਂ ਹੈ ਅਤੇ ਇਸ ਲਈ ਮਾਂ ਅਤੇ ਧੀ ਵਿਚਾਲੇ ਉਮਰ ਦਾ ਇਹ ਫਰਕ ਕੁਝ ਲੋਕਾਂ ਨੂੰ ਹੈਰਾਨ ਕਰ ਦਿੰਦਾ ਹੈ। ਦਰਅਸਲ, ਮੇਲਾਨੀਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਜ਼ਰੂਰ ਹੈ ਪਰ ਉਹ ਇਵਾਂਕਾ ਦੀ ਸਗੀ ਮਾਂ ਨਹੀਂ ਹੈ। ਇਵਾਂਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਮੈਰੀ ਟਰੰਪ ਦੀ ਧੀ ਹੈ, ਜਦਕਿ ਮੇਲਾਨੀਆ ਉਨ੍ਹਾਂ ਦੀ ਤੀਜੀ ਪਤਨੀ ਹੈ।
ਮੇਲਾਨੀਆ ਅਤੇ ਟਰੰਪ ਦੀ ਮੁਲਾਕਾਤ 1998 'ਚ ਹੋਈ ਸੀ, ਜਿਸ ਤੋਂ ਬਾਅਦ ਹੀ ਦੋਵੇਂ ਇਕੱਠੇ ਰਹਿ ਰਹੇ ਹਨ। ਉਨ੍ਹਾਂ ਦਾ ਵਿਆਹ 2005 'ਚ ਹੋਇਆ ਸੀ ਅਤੇ ਉਨ੍ਹਾਂ ਦਾ ਇਕ ਪੁੱਤਰ ਬੈਰਨ ਟਰੰਪ ਵੀ ਹੈ। ਮੇਲਾਨੀਆ ਟਰੰਪ ਅਤੇ ਟਰੰਪ ਦੇ ਹੋਏ ਪਹਿਲਾਂ 2 ਵਿਆਹਾਂ ਨਾਲ ਹੋਏ ਬੱਚਿਆਂ ਵਿਚਾਲੇ ਵੀ ਉਮਰ ਦਾ ਫਰਕ ਬੇਹੱਦ ਘੱਟ ਹੈ। ਇਵਾਂਕਾ ਦੇ ਭਰਾ ਅਤੇ ਟਰੰਪ ਦੇ ਪੁੱਤਰ ਡੋਨਾਲਡ ਜਾਨ ਟਰੰਪ ਜੂਨੀਅਰ ਤੋਂ ਮੇਲਾਨੀਆ ਸਿਰਫ 8 ਸਾਲ ਵੱਡੀ ਹੈ।