WHO ਨੇ ਬੱਚਿਆਂ ਸਬੰਧੀ ਮੁਲਕਾਂ ਨੂੰ ਦਿੱਤੀ ਇਹ ਚਿਤਾਵਨੀ
Saturday, May 15, 2021 - 03:30 AM (IST)
ਜਿਨੇਵਾ - ਵਿਸ਼ਵ ਸਿਹਤ ਸੰਗਠਨ ਦੇ ਚੀਫ ਨੇ ਸ਼ੁੱਕਰਵਾਰ ਚਿਤਾਵਨੀ ਦਿੱਤੀ ਕਿ ਕੋਰੋਨਾ ਮਹਾਮਾਰੀ ਦਾ ਦੂਜਾ ਸਾਲ ਬਹੁਤ ਹੀ ਜ਼ਿਆਦਾ ਘਾਤਕ ਹੋਣ ਵਾਲਾ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਧਾਨੋਮ ਘੇਬ੍ਰੇਯੇਸਸ ਨੇ ਕਿਹਾ ਕਿ ਮਹਾਮਾਰੀ ਦਾ ਦੂਜਾ ਸਾਲ ਪਹਿਲੇ ਸਾਲ ਦੇ ਮੁਕਾਬਲੇ ਬਹੁਤ ਹੀ ਜਾਨਲੇਵਾ ਹੋਣ ਵੱਲ ਵਧ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ਨੇ ਅਮੀਰ ਮੁਲਕਾਂ ਤੋਂ ਅਪੀਲ ਕੀਤੀ ਕਿ ਉਹ ਅਜੇ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਬਜਾਏ ਕੋ-ਵੈਕਸ ਲਈ ਡੋਜ਼ ਦਾਨ ਕਰਨ।
ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਨੇ ਪ੍ਰੈੱਸ ਕਾਨਫਰੰਸ ਵਿਚ ਆਖਿਆ ਕਿ ਮੈਂ ਸਮਝ ਸਕਦਾ ਹਾਂ ਕਿ ਕਿਉਂ ਕੁਝ ਮੁਲਕ ਆਪਣੇ ਇਥੇ ਬੱਚਿਆਂ ਅਤੇ ਨਾਬਿਲਗਾਂ ਨੂੰ ਵੈਕਸੀਨ ਦੇਣਾ ਚਾਹੁੰਦੀ ਹੈ ਪਰ ਫਿਲਹਾਲ ਮੈਂ ਉਨ੍ਹਾਂ ਤੋਂ ਇਸ 'ਤੇ ਮੁੜ ਵਿਚਾਰ ਕਰਨ ਅਤੇ ਇਸ ਦੀ ਬਜਾਏ ਕੋ-ਵੈਕਸ ਨੂੰ ਵੈਕਸੀਨ ਡੋਨੇਟ ਕਰਨ ਦੀ ਗੁਜਾਰਿਸ਼ ਕਰਦਾ ਹਾਂ।
ਕੀ ਹੈ ਕੋ-ਵੈਕਸ
ਕੋ-ਵੈਕਸ ਫਸੀਲਿਟੀ ਕੋਰੋਨਾ ਵੈਕਸੀਨ ਨੂੰ ਲੈ ਕੇ ਇਕ ਗਲੋਬਲ ਕੋਲੈਬੋਰੇਸ਼ਨ ਹੈ। ਇਸ ਦਾ ਮਕਸਦ ਵੈਕਸੀਨ ਡਿਵੈਲਪਮੈਂਟ, ਪ੍ਰੋਡੱਕਸ਼ਨ ਅਤੇ ਹਰ ਕਿਸੇ ਤੱਕ ਇਸ ਦੀ ਪਹੁੰਚ ਬਣਾਉਣ ਦੀ ਹੈ। ਇਸ ਕੋਲੈਬੋਰੇਸ਼ਨ ਦੀ ਅਗਵਾਈ ਗਾਵੀ ਵੱਲੋਂ ਕੀਤੀ ਜਾ ਰਹੀ ਹੈ। ਗਾਵੀ ਐਪੀਡੇਮਿਕ ਪ੍ਰਿਪੇਯਰਡਨੇਸ ਇਵੋਵੇਸ਼ਨ (ਸੀ. ਈ. ਪੀ. ਆਈ.) ਅਤੇ ਵਿਸ਼ਵ ਸਿਹਤ ਸੰਗਠਨ ਦਾ ਗਠਜੋੜ ਹੈ।