ਸਰਹੱਦੀ ਵਿਵਾਦ ''ਤੇ ਹੁਣ ਵ੍ਹਾਈਟ ਹਾਊਸ ਨੇ ਵੀ ਚੀਨ ''ਤੇ ਵਿੰਨ੍ਹਿਆ ਨਿਸ਼ਾਨਾ
Friday, May 22, 2020 - 10:58 PM (IST)

ਵਾਸ਼ਿੰਗਟਨ (ਭਾਸ਼ਾ) - ਸਰਹੱਦੀ ਵਿਵਾਦ 'ਤੇ ਅਮਰੀਕਾ ਮੋਢੇ ਨਾਲ ਮੋਢਾ ਜੋੜ ਕੇ ਭਾਰਤ ਨਾਲ ਖੜ੍ਹਾ ਹੈ। ਅਮਰੀਕਾ ਦੇ ਇਕ ਸੀਨੀਅਰ ਡਿਪਲੋਮੈਟ ਵੱਲੋਂ ਭਾਰਤ ਦੇ ਖੇਤਰ ਵਿਚ ਦਖਲਅੰਦਾਜ਼ੀ ਦਾ ਸਖਤ ਵਿਰੋਧ ਕੀਤੇ ਜਾਣ ਤੋਂ ਇਕ ਦਿਨ ਬਾਅਦ ਹੁਣ ਵ੍ਹਾਈਟ ਹਾਊਸ ਨੇ ਵੀ ਚੀਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ।
ਵ੍ਹਾਈਟ ਹਾਊਸ ਨੇ ਕਿਹਾ ਕਿ ਚੀਨ ਭਾਰਤ ਸਮੇਤ ਆਪਣੇ ਗੁਆਂਢੀ ਮੁਲਕਾਂ ਦੇ ਨਾਲ ਉਕਸਾਵੇ ਵਾਲੀ ਅਤੇ ਬਲਪੂਰਵਕ ਫੌਜ ਗਤੀਵਿਧੀਆਂ ਵਿਚ ਸ਼ਾਮਲ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੇਇਚਿੰਗ ਪੀਲਾ ਸਾਗਰ, ਪੂਰਬ ਅਤੇ ਦੱਖਣੀ ਚੀਨ ਸਾਗਰਾਂ, ਤਾਈਵਾਨ ਜਲਡੂਮਰ ਮੱਧ ਅਤੇ ਚੀਨ-ਭਾਰਤ ਸਰਹੱਦੀ ਇਲਾਕਿਆਂ ਵਿਚ ਆਪਣੇ ਗੁਆਂਢੀਆਂ ਨਾਲ ਕੀਤੀ ਗਈ ਵਚਨਬੱਧਤਾਵਾਂ ਦਾ ਉਲੰਘਣ ਕਰਦਾ ਹੈ ਅਤੇ ਆਪਣੇ ਬਿਆਨ ਵਿਚ ਵਿਰੋਧੀ ਭਾਸ਼ਾ ਦਾ ਇਸਤੇਮਾਲ ਕਰਦਾ ਹੈ। 'ਚੀਨ ਗਣਰਾਜ ਦੀ ਅਤੇ ਅਮਰੀਕਾ ਦਾ ਕੂਟਨੀਤਕ ਰੁਖ' ਸਿਰਲੇਖ ਦੀ ਇਹ ਰਿਪੋਰਟ ਕਾਂਗਰਸ (ਅਮਰੀਕੀ ਸੰਸਦ) ਨੂੰ ਸੌਂਪੀ ਗਈ ਹੈ।