ਲੈੱਬਨਾਨ ਦੀ ਝੀਲ 'ਚ ਵਾਇਰਸ ਕਾਰਣ ਮਰੀਆਂ ਮਿਲੀਆਂ 40 ਟਨ ਮੱਛੀਆਂ
Sunday, May 02, 2021 - 03:51 AM (IST)
ਬੇਰੂਤ - ਲੈੱਬਨਾਨ ਦੇ ਕਾਰਓਨ ਢੀਲ ਦੇ ਤੱਟ ਨੇੜੇ ਵੱਡੀ ਗਿਣਤੀ ਵਿਚ ਮਰੀਆਂ ਹੋਈਆਂ ਮੱਛਲੀਆਂ ਵਹਿ ਕੇ ਆ ਗਈਆਂ। ਸਥਾਨਕ ਸੋਸ਼ਲ ਵਰਕਰ ਅਹਿਮਦ ਆਸਕਰ ਨੇ ਦੱਸਿਆ ਕਿ ਇਹ ਕੁਝ ਦਿਨ ਪਹਿਲਾਂ ਦੇਖਿਆ ਗਿਆ ਸੀ। ਤੱਟ 'ਤੇ ਮਰੀਆਂ ਹੋਈਆਂ ਮੱਛਲੀਆਂ ਵਹਿ ਕੇ ਆਉਣ ਲੱਗੀਆਂ ਅਤੇ ਉਹ ਵੀ ਅਣਗਿਣਤ ਗਿਣਤੀ ਵਿਚ। ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ। ਰਾਇਟਰਸ ਮੁਤਾਬਕ 40 ਟਨ ਮਰੀਆਂ ਹੋਈਆਂ ਮੱਛਲੀਆਂ ਕੁਝ ਦਿਨ ਵਿਚ ਵਹਿ ਕੇ ਆ ਗਈਆਂ।
ਇਹ ਵੀ ਪੜ੍ਹੋ - ਚੀਨ ਪਹੁੰਚਿਆ ਭਾਰਤ ''ਚ ਮਿਲਿਆ ਕੋਰੋਨਾ ਦਾ ਨਵਾਂ ਵੇਰੀਐਂਟ, ਡਰੇ ਲੋਕ
ਅਜਿਹਾ ਪਹਿਲਾਂ ਸਥਾਨਕ ਲੋਕਾਂ ਅਤੇ ਮਛੇਰਿਆਂ ਨੇ ਕਦੇ ਨਹੀਂ ਦੇਖਿਆ ਸੀ। ਇਹ ਆਫਤ ਪ੍ਰਦੂਸ਼ਿਤ ਪਾਣੀ ਕਾਰਣ ਆਈ ਲੱਗਦੀ ਹੈ, ਸਥਾਨਕ ਨਦੀ ਪ੍ਰਸ਼ਾਸਨ ਨੇ ਆਖਿਆ ਹੈ ਕਿ ਮੱਛਲੀਆਂ ਜ਼ਹਿਰੀਲੀਆਂ ਸਨ ਅਤੇ ਉਨ੍ਹਾਂ ਵਿਚ ਕੋਈ ਵਾਇਰਸ ਵੀ ਸੀ। ਲੋਕਾਂ ਨੂੰ ਇਥੇ ਮੱਛਲੀ ਨਾ ਫੜਣ ਲਈ ਆਖਿਆ ਹੈ। ਇਸ ਨੂੰ ਆਫਤ ਕਰਾਰ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਸਿਹਤ ਨੂੰ ਖਤਰਾ ਦੱਸਿਆ ਗਿਆ ਹੈ। ਆਲੇ-ਦੁਆਲੇ ਦੇ ਪਿੰਡਾਂ ਵਿਚ ਮੱਛਲੀਆਂ ਦੇ ਸੜਣ ਦੀ ਬਦਬੂ ਫੈਲ ਰਹੀ ਹੈ। ਵਾਲੰਟੀਅਰਸ ਨੇ ਇਨ੍ਹਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਕੰਮ ਤੇਜ਼ੀ ਨਾਲ ਜਾਰੀ ਹੈ।
ਇਹ ਵੀ ਪੜ੍ਹੋ - USA ਦੇ 2 ਮੰਜ਼ਿਲਾ ਘਰ 'ਚ 5 ਮਹਿਲਾਵਾਂ ਸਣੇ ਕੈਦ ਮਿਲੇ 91 ਪ੍ਰਵਾਸੀ, ਕਈ ਨਿਕਲੇ ਕੋਰੋਨਾ ਪਾਜ਼ੇਟਿਵ
ਇਹ ਵੀ ਪੜ੍ਹੋ - ਬਾਈਡੇਨ ਦਾ ਵੱਡਾ ਫੈਸਲਾ, 'ਅਮੀਰਾਂ ਤੋਂ ਦੁਗਣਾ ਟੈਕਸ ਵਸੂਲ ਕੇ ਗਰੀਬਾਂ ਤੇ ਸਿੱਖਿਆ 'ਤੇ ਕਰਾਂਗੇ ਖਰਚ'