ਇਮਰਾਨ ਖਾਨ ਦੇ ਦੌਰੇ ਬਾਅਦ, ਅਮਰੀਕਾ ਨੇ ਕਿਹਾ ਕਿ ਹੁਣ ਵਾਅਦਿਆਂ ਨੂੰ ਪੂਰਾ ਕਰਨ ਦਾ ਸਮਾਂ

Friday, Jul 26, 2019 - 12:06 PM (IST)

ਇਮਰਾਨ ਖਾਨ ਦੇ ਦੌਰੇ ਬਾਅਦ, ਅਮਰੀਕਾ ਨੇ ਕਿਹਾ ਕਿ ਹੁਣ ਵਾਅਦਿਆਂ ਨੂੰ ਪੂਰਾ ਕਰਨ ਦਾ ਸਮਾਂ

ਵਾਸ਼ਿੰਗਟਨ — ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਮਰੀਕੀ ਦੌਰੇ ਦੇ ਬਾਅਦ ਵਾਸ਼ਿੰਗਟਨ ਨੇ ਵੀਰਵਾਰ ਨੂੰ ਕਿਹਾ ਕਿ ਹੁਣ ਸਮਾਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦਾ ਹੈ। ਇਸ ਦੌਰੇ 'ਤੇ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਇਕ ਪੋਮਪਿਓ ਨਾਲ ਮੁਲਾਕਾਤ ਕੀਤੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੋਰਗਨ ਓਰਟਾਗਸ ਨੇ ਪੱਤਰਕਾਰਾਂ ਨੂੰ ਦੱਸਿਆ, 'ਅਸੀਂ ਅਫਗਾਨੀਸਤਾਨ ਵਿਚ ਸ਼ਾਂਤੀ ਸਥਾਪਤ ਕਰਨ ਲਈ ਵਚਨਬੱਧ ਹਾਂ। ਮੈਨੂੰ ਲੱਗਦਾ ਹੈ ਕਿ ਇਹ ਇਕ ਮਹੱਤਵਪੂਰਣ ਕਦਮ ਸੀ। ਨਾ ਸਿਰਫ ਰਾਸ਼ਟਰਪਤੀ ਦੇ ਨਾਲ ਸਗੋਂ ਵਿਦੇਸ਼ ਮੰਤਰੀ ਦੇ ਨਾਲ ਵੀ ਕਈ ਮੁੱਦਿਆਂ 'ਤੇ ਚਰਚਾ ਹੋਈ ਅਤੇ ਹੁਣ ਬੈਠਕ ਵਿਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦਾ ਸਮਾਂ ਹੈ। 

ਉਨ੍ਹਾਂ ਨੇ ਖਾਨ ਅਤੇ ਟਰੰਪ ਵਿਚਕਾਰ ਹੋਈ ਬੈਠਕ ਨੂੰ ਸ਼ੁਰੂਆਤੀ ਬੈਠਕ ਦੱਸਿਆ ਅਤੇ ਕਿਹਾ ਕਿ ਇਸਨੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਮਿਲਣ, ਆਪਸੀ ਸੰਬੰਧ ਬਣਾਉਣ ਅਤੇ ਦੋਸਤੀ ਬਣਾਉਣ ਦਾ ਮੌਕਾ ਦਿੱਤਾ। ਓਰਟਾਗਸ ਨੇ ਕਿਹਾ. ' ਹੁਣ ਸਾਨੂੰ ਲੱਗਦਾ ਹੈ ਕਿ ਇਸ ਪਹਿਲੀ ਸਫਲ ਬੈਠਕ ਨੂੰ ਅੱਗੇ ਵਧਾਉਣ ਦਾ ਸਮਾਂ ਹੈ। ਮੈਂ ਪ੍ਰਧਾਨ ਮੰਤਰੀ ਵਲੋਂ ਕਹੀਆਂ ਗੱਲਾਂ ਵਿਚੋਂ ਇਕ ਦਾ ਜ਼ਿਕਰ ਕਰਨਾ ਚਾਹਾਂਗਾ, ਉਨ੍ਹਾਂ ਨੇ ਰੈਜੋਲੂਸ਼ਨ ਲਿਆ ਸੀ ਕਿ ਉਹ ਅਫਗਾਨ ਸਰਕਾਰ ਨਾਲ ਗੱਲਬਾਤ ਕਰਨ ਲਈ ਤਾਲੀਬਾਨ ਨੂੰ ਅਪੀਲ ਕਰਨਗੇ।' ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅੱਤਵਾਦ ਦੇ ਖਿਲਾਫ ਲੜਾਈ ਲਈ ਵਚਨਬੱਧ ਹੈ। ਓਰਟਾਗਸ ਨੇ ਕਿਹਾ, ' ਜਦੋਂ ਗੱਲ ਅੱਤਵਾਦ ਨਾਲ ਲੜਾਈ ਦੀ ਹੁੰਦੀ ਹੈ, ਤੁਹਾਡੇ ਕੋਲ ਵਿਦੇਸ਼ ਮੰਤਰੀ ਹੈ ਜਿਹੜਾ ਆਪਣੇ ਪੂਰੇ ਕਾਰਜਕਾਲ 'ਚ ਇਸ ਨੂੰ ਲੈ ਕੇ ਵਚਨਬੱਧ ਹੈ ਅਤੇ ਇਹ ਇਕ ਅਜਿਹਾ ਮੁੱਦਾ ਹੈ ਜਿਹੜਾ ਕਿ ਉਹ ਆਪਣੇ ਸਹਿਯੋਗੀਆਂ, ਦੋਸਤਾਂ ਅਤੇ ਹਰ ਕਿਸੇ ਨਾਲ ਗੱਲਬਾਤ ਦੌਰਾਨ ਚੁੱਕਦੇ ਰਹਿਣਗੇ।' ਉਨ੍ਹਾਂ ਨੇ ਕਿਹਾ ਕਿ ਅਮਰੀਕਾ ਬੰਧਕਾਂ ਨੂੰ ਰਿਹਾਅ ਕਰਵਾਉਣ ਲਈ ਵੀ ਪਾਕਿਸਤਾਨ ਨਾਲ ਗੱਲ ਕਰ ਰਿਹਾ ਹੈ। ਵਿਦੇਸ਼ ਮੰਤਰੀ ਦੇ ਬੁਲਾਰੇ ਨੇ ਕਿਹਾ, 'ਅਸੀਂ ਉਨ੍ਹਾਂ ਨੂੰ 'ਬੰਧਕਾਂ ' ਰਿਹਾਅ ਕਰਵਾਉਣ ਲਈ ਪਾਕਿਸਤਾਨੀਆਂ ਨਾਲ ਕੰਮ ਕਰ ਰਹੇ ਹਾਂ।


Related News