ਸਵੇਜ ਨਹਿਰ ''ਚ ਫਸੇ ਜਹਾਜ਼ ਨੂੰ ਕੱਢਣ ''ਚ ਮਦਦ ਕਰੇਗੀ ਅਮਰੀਕਾ ਦੀ ਸਮੁੰਦਰੀ ਫੌਜ
Sunday, Mar 28, 2021 - 03:23 AM (IST)
ਵਾਸ਼ਿੰਗਟਨ - ਸਵੇਜ ਕੈਨਾਲ (ਨਹਿਰ) ਵਿਚ ਫਸੇ ਸਮੁੰਦਰੀ ਜਹਾਜ਼ ਨੂੰ ਕੱਢਣ ਲਈ ਅਮਰੀਕੀ ਸਮੁੰਦਰੀ ਫੌਜੀ (ਨੇਵੀ) ਮਿਸ਼ਰ ਦੀ ਮਦਦ ਕਰਨ ਵਾਲੀ ਹੈ। ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸੀ. ਐੱਨ. ਐੱਨ. (ਇਕ ਅੰਗ੍ਰੇਜ਼ੀ ਨਿਊਜ਼ ਚੈਨਲ) ਨੂੰ ਦੱਸਿਆ ਹੈ ਕਿ ਅਮਰੀਕੀ ਨੇਵੀ ਦੀ ਟੀਮ ਅੱਜ (ਐਤਵਾਰ) ਐਵਰਗ੍ਰੀਨ ਜਹਾਜ਼ ਨੂੰ ਕੱਢਣ ਦੀ ਕੋਸ਼ਿਸ਼ ਵਿਚ ਮਦਦ ਲਈ ਪਹੁੰਚੇਗੀ। ਇਹ ਜਹਾਜ਼ ਪਤਲੀ ਨਹਿਰ ਵਿਚ ਖਰਾਬ ਮੌਸਮ ਕਾਰਣ ਫਸ ਗਿਆ ਸੀ। ਅਮਰੀਕੀ ਟੀਮ ਹਾਲਾਤ ਦਾ ਜਾਇਜ਼ਾ ਲਵੇਗੀ ਅਤੇ ਫਿਰ ਇਸ ਨੂੰ ਕੱਢਣ ਲਈ ਸਲਾਹ ਦੇਵੇਗੀ।
ਇਹ ਵੀ ਪੜੋ - ਅਮਰੀਕਾ : ਫਿਲਾਡੇਲਫੀਆ ਦੇ ਬਾਰ ਬਾਹਰ ਸਖਸ਼ ਨੇ ਭੀੜ 'ਤੇ ਕੀਤੀ ਗੋਲੀਬਾਰੀ, 7 ਜ਼ਖਮੀ ਤੇ 4 ਦੀ ਹਾਲਤ ਗੰਭੀਰ
ਹੋਰਨਾਂ ਉਪਕਰਣਾਂ ਦੀ ਜ਼ਰੂਰਤ
ਫਸੇ ਹੋਏ ਇਸ ਜਹਾਜ਼ ਨੂੰ ਕੱਢਣ ਦੀ ਹੁਣ ਤੱਕ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹਿ ਚੁੱਕੀਆਂ ਹਨ। ਇਸ ਨੂੰ ਕੱਢਣ ਲਈ ਹੁਣ ਹੋਰਨਾਂ ਉਪਕਰਣਾਂ ਦੀ ਵੀ ਜ਼ਰੂਰਤ ਹੈ। ਹੁਣ ਤੱਕ ਰੇਤ ਅਤੇ ਮਿੱਟੀ ਨੂੰ ਹਟਾ ਕੇ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਇਕ ਸਕਸ਼ਨ ਡ੍ਰਜਰ ਨੂੰ ਲਗਾਇਆ ਗਿਆ ਹੈ ਜੋ ਹਰ ਘੰਟੇ 2000 ਕਿਊਬਕ ਮਟੀਰੀਅਲ ਕੱਢ ਸਕਦਾ ਹੈ। ਇਸ ਜਹਾਜ਼ ਨੂੰ ਕੱਢਣ ਲਈ 20 ਹਜ਼ਾਰ ਕਿਊਬਕ ਮੀਟਰ ਰੇਤ ਕੱਢਣ ਦੀ ਜ਼ਰੂਰਤ ਹੋਵੇਗੀ।
ਇਹ ਵੀ ਪੜੋ - ਜਰਮਨੀ ਨੇ ਕੋਰੋਨਾ ਕਾਰਣ ਇਨ੍ਹਾਂ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਲਈ ਜਾਰੀ ਕੀਤੀ 'ਟ੍ਰੈਵਲ ਵਾਰਨਿੰਗ', ਜਾਣੋ ਕੀ ਇਹ
ਮਦਦ ਦਾ ਭਰੋਸਾ
ਮਸ਼ੀਨ ਰਾਹੀਂ ਰੇਤ ਕੱਢ ਕੇ 12-16 ਮੀਟਰ ਦੀ ਡੂੰਘਾਈ ਹਾਸਲ ਕੀਤੀ ਜਾ ਸਕੇਗੀ ਜਿਸ ਨਾਲ ਜਹਾਜ਼ ਨੂੰ ਪਾਣੀ ਦੇ ਬਾਹਰ ਕੱਢਿਆ ਜਾ ਸਕੇਗਾ। ਅਮਰੀਕੀ ਰੱਖਿਆ ਵਿਭਾਗ ਨੇ ਮੀਡਲ ਈਸਟ ਆਈ ਨੂੰ ਦੱਸਿਆ ਹੈ ਕਿ ਅਜੇ ਕਿਸੇ ਤਰ੍ਹਾਂ ਦੇ ਸਪੋਰਟ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਪਰ ਸਥਿਤੀ 'ਤੇ ਨਜ਼ਰ ਰੱਖ ਕੇ ਜਾਇਜ਼ਾ ਲੈਣ ਜਾ ਰਿਹਾ ਹੈ। ਮਿਸ਼ਰ ਨੂੰ ਹੁਣ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਦੀ ਸਰਕਾਰ ਨੇ ਕਿਹਾ ਕਿ ਜੇ ਜ਼ਿਕਰ ਕੀਤਾ ਗਿਆ ਤਾਂ ਜਹਾਜ਼ ਕੱਢਣ ਲਈ ਮਦਦ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਅਸੀਂ ਮਦਦ ਦੇਣ ਲਈ ਤਿਆਰ ਹਾਂ ਪਰ ਅਜੇ ਤੱਕ ਸਾਨੂੰ ਕੋਈ ਸੰਦੇਸ਼ ਨਹੀਂ ਪਹੁੰਚਿਆ। ਤੁਰਕੀ ਦੀ ਸਰਕਾਰ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ ਹੈ।
ਇਹ ਵੀ ਪੜੋ - ਅਮਰੀਕਾ ਦੇ ਅਲਬਾਮਾ ਤੇ ਜਾਰਜੀਆ 'ਚ ਤੂਫਾਨ ਨੇ ਮਚਾਈ ਤਬਾਹੀ, 6 ਲੋਕਾਂ ਦੀ ਮੌਤ ਤੇ 38000 ਘਰਾਂ ਬਿਜਲੀ ਠੱਪ