ਉੱਤਰ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਰੂਸੀ ਬੈਂਕਾਂ 'ਤੇ ਲਾਈਆਂ ਨਵੀਆਂ ਪਾਬੰਦੀਆਂ
Saturday, May 28, 2022 - 12:38 AM (IST)

ਵਾਸ਼ਿੰਗਟਨ-ਅਮਰੀਕਾ ਨੇ ਉੱਤਰ ਕੋਰੀਆ ਅਤੇ ਉਸ ਦੇ ਪ੍ਰਮਾਣੂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਨੂੰ ਲੈ ਕੇ ਨਵੀਆਂ ਪਾਬੰਦੀਆਂ ਤਹਿਤ ਸ਼ੁੱਕਰਵਾਰ ਨੂੰ ਦੋ ਰੂਸੀ ਬੈਂਕਾਂ ਨੂੰ ਨਿਸ਼ਾਨਾ ਬਣਾਇਆ ਹੈ। ਉੱਤਰ ਕੋਰੀਆ ਦੇ ਮੰਗਲਵਾਰ ਨੂੰ ਤਿੰਨ ਨਵੇਂ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਕਰਨ ਤੋਂ ਬਾਅਦ ਅਮਰੀਕਾ ਨੇ ਇਹ ਪਾਬੰਦੀਆਂ ਲਾਈਆਂ ਹਨ।
ਇਹ ਵੀ ਪੜ੍ਹੋ :ਸਵਿਟਜ਼ਰਲੈਂਡ 'ਚ ਇੰਡੋਨੇਸ਼ੀਆ ਦੇ ਇਕ ਖੇਤਰੀ ਗਵਰਨਰ ਦਾ ਪੁੱਤਰ ਹੋਇਆ ਲਾਪਤਾ
ਤਿੰਨਾਂ ਮਿਜ਼ਾਈਲਾਂ 'ਚ ਇਕ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਵੀ ਸ਼ਾਮਲ ਹੈ। ਅਮਰੀਕੀ ਵਿੱਤ ਵਿਭਾਗ ਨੇ ਪਾਬੰਦੀਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਮਰੀਕਾ ਵੱਲੋਂ ਸ਼ੁੱਕਰਵਾਰ ਨੂੰ ਲਾਈਆਂ ਗਈਆਂ ਪਾਬੰਦੀਆਂ 'ਚ ਦੋ ਰੂਸੀ ਬੈਂਕ ਸ਼ਾਮਲ ਹਨ ਜਿਨ੍ਹਾਂ ਦੇ ਨਾਂ ਫਾਰ ਈਸਟਨ ਅਤੇ ਸਪੂਤਨਿਕ ਹੈ।
ਇਹ ਵੀ ਪੜ੍ਹੋ :ਅਰਜਨਟੀਨਾ 'ਚ ਮੰਕੀਪੌਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ