ਅਮਰੀਕਾ ਨੇ ਈਰਾਨ ਦੇ ਨਾਲ-ਨਾਲ ਭਾਰਤ ਦੀ ਕੰਪਨੀ ''ਤੇ ਵੀ ਲਾਈ ਪਾਬੰਦੀ

09/04/2019 11:23:52 PM

ਵਾਸ਼ਿੰਗਟਨ - ਅਮਰੀਕਾ ਨੇ ਬੁੱਧਵਾਰ ਨੂੰ ਈਰਾਨ ਦੇ ਇਕ ਜਹਾਜ਼ ਨੈੱਟਵਰਕ 'ਤੇ ਇਹ ਆਖਦੇ ਹੋਏ ਪਾਬੰਦੀਆਂ ਲਾ ਦਿੱਤੀਆਂ ਹਨ ਕਿ ਇਸ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਫਾਇਦਾ ਪਹੁੰਚਾਉਣ ਲਈ ਲੱਖਾਂ ਬੈਰਲ ਤੇਲ ਵੇਚਿਆ। ਅਮਰੀਕਾ ਦਾ ਆਖਣਾ ਹੈ ਕਿ ਇਸ ਨੈੱਟਵਰਕ ਦਾ ਸੰਚਾਲਨ ਈਰਾਨ ਰਿਵਾਲਿਊਸ਼ਨਰੀ ਗਾਰਡ ਕਰ ਰਿਹਾ ਸੀ। ਈਰਾਨ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਅਮਰੀਕਾ ਉਸ ਤੋਂ ਦਬਾਅ ਘੱਟ ਨਹੀਂ ਕਰਦਾ ਤਾਂ ਉਹ ਪ੍ਰਮਾਣੂ ਸਮਝੌਤੇ ਦੇ ਤਹਿਤ ਕੀਤੀਆਂ ਗਈਆਂ ਆਪਣੀਆਂ ਵਚਨਬੱਧਤਾਵਾਂ 'ਚ ਹੋਰ ਕਟੌਤੀ ਕਰ ਸਕਦਾ ਹੈ।

ਈਰਾਨ ਦੀ ਚਿਤਾਵਨੀ ਤੋਂ ਕੁਝ ਹੀ ਸਮੇਂ ਬਾਅਦ ਅਮਰੀਕਾ ਨੇ 16 ਕੰਪਨੀਆਂ, 10 ਲੋਕਾਂ ਅਤੇ 11 ਜਹਾਜ਼ਾਂ 'ਤੇ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ। ਅਮਰੀਕਾ ਦੇ ਵਿੱਤ ਮੰਤਰਾਲੇ ਨੇ ਆਖਿਆ ਕਿ ਵਿਦੇਸ਼ੀ ਅਭਿਆਨਾਂ ਲਈ ਜ਼ਿੰਮੇਵਾਰ ਰਿਵਾਲਊਸ਼ਨਰੀ ਗਾਰਡ ਦੀ ਇਕ ਇਕਾਈ ਕੁਦਸ ਫੋਰਸ ਨੇ ਕੱਚੇ ਤੇਲ ਦੇ ਜ਼ਰੀਏ ਅਸਦ ਅਤੇ ਉਨ੍ਹਾਂ ਦੇ ਲੈਬਨਾਨੀ ਸਹਿਯੋਗੀ ਹਿਜ਼ਬੁੱਲਾ ਦਾ ਸਮਰਥਨ ਕੀਤਾ। ਜਿਨਾਂ ਸੰਸਥਾਵਾਂ ਨੂੰ ਨਵੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ 'ਚ ਅਮਰੀਕਾ ਦੇ ਸਹਿਯੋਗੀ ਭਾਰਤ 'ਚ ਸਥਿਤ ਮੇਹਦੀ ਸਮੂਹ ਅਤੇ ਇਸ ਦੇ ਨਿਵੇਸ਼ਕ ਅਲੀ ਜ਼ਹੀਰ ਮੇਹਦੀ ਸ਼ਾਮਲ ਹਨ। ਅਮਰੀਕੀ ਵਿੱਤ ਮੰਤਰਾਲੇ ਨੇ ਆਖਿਆ ਹੈ ਕਿ ਉਨ੍ਹਾਂ ਨੇ ਈਰਾਨੀ ਤੇਲ ਲਈ ਜਹਾਜ਼ਾਂ ਦਾ ਪ੍ਰਬੰਧਨ ਕੀਤਾ ਸੀ।


Khushdeep Jassi

Content Editor

Related News