ਇਸ ਗਲੀ ''ਚ ''ਕਿਸ'' ਕਰਨ ਲਈ ਲੱਗਦੀ ਹੈ ਲਾਈਨ, ਜਾਣੋਂ ਕਾਰਨ

11/22/2017 10:16:07 PM

ਮੈਕਸੀਕੋ— ਸੈਂਟਰਲ ਮੈਕਸੀਕੋ ਦੇ ਗੁਆਨਾਜੁਆਤੋ 'ਚ ਇਕ ਅਜਿਹੀ ਗਲੀ ਹੈ, ਜਿਥੇ ਕਪਲ 'ਕਿਸ' ਕਰਨ ਲਈ ਲਾਈਨ 'ਚ ਲੱਗਦੇ ਹਨ। ਅਜਿਹਾ ਇਸ ਲਈ ਕਿਉਂਕਿ ਇਥੇ ਕਿਸ ਕਰਨ ਨਾਲ ਦੋਵੇਂ 15 ਸਾਲ ਤੱਕ ਖੁਸ਼ ਰਹਿਣਗੇ।
ਇਥੇ ਫਰਵਰੀ ਮਹੀਨੇ ਕਪਲਸ ਦੀ ਗਿਣਤੀ ਸੈਂਕੜਿਆਂ 'ਚ ਹੁੰਦੀ ਹੈ। ਇਹ ਇਕ ਬੇਹੱਦ ਪਤਲੀ ਗਲੀ ਹੈ ਜਿਸ ਦਾ ਨਾਂ ਐਲ ਕੈਲੇਜਨ ਡੇਲ ਬੇਸੋ ਮਤਲਬ 'ਕਿਸ ਦੀ ਗਲੀ'। ਇਸ ਦੇ ਪਿੱਛੇ ਦੋ ਲਵਰਸ ਦੀ ਕਹਾਣੀ ਹੈ। ਇਸ ਗਲੀ ਦਾ ਇਤਿਹਾਸ ਇਹ ਹੈ ਕਿ 2 ਲਵਰਸ ਇਸ ਗਲੀ 'ਚ ਬੈਠ ਕੇ 'ਕਿਸ' ਕਰਦੇ ਸਨ। ਲੜਕੀ ਡੋਨਾ ਕਾਰਮੇਨ ਅਮੀਰ ਪਰਿਵਾਰ ਦੀ ਲੜਕੀ ਸੀ ਤੇ ਲੜਕਾ ਲੁਇਸ ਬਹੁਤ ਗਰੀਬ ਪਰਿਵਾਰ ਨਾਲ ਸਬੰਧਿਤ ਸੀ। ਡੋਨਾ ਦੇ ਪਿਤਾ ਨੇ ਉਸ ਨੂੰ ਪਿਆਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਇਸ ਲਈ ਲੁਇਸ ਨੇ ਲੜਕੀ ਦੇ ਘਰ ਦੀ ਖਿੜਕੀ ਤੇ ਬਾਲਕੋਨੀ ਦੇ ਸਾਹਮਣੇ ਇਕ ਕਮਰਾ ਕਿਰਾਏ 'ਤੇ ਲੈ ਲਿਆ।
ਪਰਿਵਾਰ ਦੋਵਾਂ ਤੋਂ ਅਣਜਾਣ ਰਿਹਾ ਤੇ ਲਵਰਸ ਇਸ ਗਲੀ 'ਚ ਦੇਰ ਰਾਤ 'ਕਿਸ' ਕਰਿਆ ਕਰਦੇ ਸਨ ਪਰ ਜਦੋਂ ਲੜਕੀ ਦੇ ਪਿਤਾ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਗੁੱਸੇ 'ਚ ਆਪਣੀ ਬੇਟੀ ਦਾ ਕਤਲ ਕਰ ਦਿੱਤਾ। ਕੁਝ ਲੋਕ ਕਹਿੰਦੇ ਹਨ ਕਿ ਲੜਕੀ ਨੂੰ ਬਚਾਉਣ ਲਈ ਲੁਇਸ ਨੇ ਬਾਲਕੋਨੀ 'ਤੋਂ ਛਾਲ ਮਾਰ ਦਿੱਤੀ ਪਰ ਉਸ ਦੀ ਵੀ ਜ਼ਿਆਦਾ ਉੱਚਾਈ ਤੋਂ ਡਿੱਗਣ ਕਾਰਨ ਮੌਤ ਹੋ ਗਈ। ਜਿਸ ਕਮਰੇ 'ਚ ਡੋਨਾ ਰਹਿੰਦੀ ਸੀ, ਉਥੇ ਇਕ ਗਿਫਟ ਦੀ ਦੁਕਾਨ ਹੈ। ਕਪਲ ਉਸ ਬਾਲਕੋਨੀ 'ਚ ਆ ਕੇ ਆਪਣਾ ਨਾਂ ਲਿਖਦੇ ਹਨ ਤੇ ਖਿੜਕੀ 'ਤੇ ਲੋਕ ਤਾਲੇ ਵੀ ਲਗਾਉਂਦੇ ਹਨ।


Related News