ਸੰਯੁਕਤ ਰਾਸ਼ਟਰ ਮੁਖੀ ਨੇ ਯੂਕ੍ਰੇਨ ਦੇ ਪ੍ਰਮਾਣੂ ਪਲਾਂਟ ਨੂੰ ਲੈ ਕੇ ਦਿੱਤੀ ਚਿਤਾਵਨੀ

08/25/2022 2:08:46 AM

ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੀਨੋਉ ਗੁਤਾਰੇਸ ਨੇ ਬੁੱਧਵਾਰ ਨੂੰ ਦੱਖਣੀ ਯੂਕ੍ਰੇਨ 'ਚ ਜ਼ਾਪੋਰਿਜੀਆ ਊਰਜਾ ਪ੍ਰਮਾਣੂ ਪਲਾਂਟ ਅਤੇ ਉਸ ਦੇ ਨੇੜੇ ਖਤਰਨਾਕ ਸਥਿਤੀ ਦੀ ਚਿਤਾਵਨੀ ਦਿੱਤੀ। ਸੰਯੁਕਟ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਉਨ੍ਹਾਂ ਨੇ ਦੱਸਿਆ ਕਿ ਮੈਂ ਯਰੂਪ ਦੇ ਸਭ ਤੋਂ ਵੱਡੇ ਜ਼ਾਪੋਰਿਜੀਆ 'ਚ ਅਤੇ ਉਸ਼ ਦੇ ਨੇੜੇ ਦੀ ਸਥਿਤੀ ਦੇ ਬਾਰੇ 'ਚ ਗੰਭੀਰ ਰੂਪ ਨਾਲ ਚਿੰਤਤ ਹਾਂ। ਖਤਰੇ ਦੀ ਰੋਸ਼ਨੀ ਚਮਕ ਰਹੀ ਹੈ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਸੁਤੰਤਰਤਾ ਦਿਵਸ 'ਤੇ ਹੋਏ ਹਮਲੇ ਦੌਰਾਨ 15 ਲੋਕਾਂ ਦੀ ਮੌਤ ਤੇ 50 ਜ਼ਖਮੀ

ਗੁਤਾਰੇਸ ਨੇ ਕਿਹਾ ਕਿ ਕੋਈ ਵੀ ਕਾਰਵਾਈ ਜੋ ਪ੍ਰਮਾਣੂ ਪਲਾਂਟ ਦੀ ਭੌਤਿਕ ਅਖੰਡਤਾ, ਸੁਰੱਖਿਆ ਜਾਂ ਸੁਰੱਖਿਆ ਨੂੰ ਖਤਰੇ 'ਚ ਪਾ ਸਕਦੀ ਹੈ, ਉਹ ਅਸਵੀਕਾਰਯੋਗ ਹੈ। ਸਥਿਤੀ ਨੂੰ ਹੋਰ ਅੱਗੇ ਵਧਾਉਣ ਨਾਲ ਸਵੈ-ਵਿਨਾਸ਼ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਲਾਂਟ ਦੀ ਸੁਰੱਖਿਆ ਯਕੀਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਪਲਾਂਟ ਨੂੰ ਪੂਰੀ ਤਰ੍ਹਾਂ ਨਾਲ ਨਾਗਰਿਕ ਬੁਨਿਆਦੀ ਢਾਂਚੇ ਦੇ ਰੂਪ 'ਚ ਫਿਰ ਤੋਂ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 'ਚ 15 ਫੀਸਦੀ ਆਈ ਗਿਰਾਵਟ : WHO

ਸੁਰੱਖਿਆ ਪ੍ਰੀਸ਼ਦ 'ਚ ਮੰਗਲਵਾਰ ਨੂੰ ਬ੍ਰੀਫਿੰਗ 'ਚ ਸੁਯੰਕਤ ਰਾਸ਼ਟਰ ਦੇ ਰਾਜਨੀਤਿਕ ਅਤੇ ਸ਼ਾਂਤੀ ਨਿਰਮਾਣ ਮਾਮਲਿਆਂ ਦੇ ਸਕੱਤਰ-ਜਨਰਲ ਰੋਜ਼ਮੇਰੀ ਡਿਕਾਰਲੋ ਨੇ ਕਿਹਾ ਕਿ ਜ਼ਾਪੋਰਿਜੀਆ ਯੂਕ੍ਰੇਨੀ ਤਕਨੀਕੀ ਕਰਮਚਾਰੀਆਂ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ ਪਰ ਮਾਰਚ ਦੀ ਸ਼ੁਰੂਆਤ ਤੋਂ ਰੂਸੀ ਫੌਜੀ ਬਲਾਂ ਦੇ ਕੰਟਰੋਲ 'ਚ ਹੈ। ਅਗਸਤ ਦੀ ਸ਼ੁਰੂਆਤ 'ਚ ਪਲਾਂਟ ਦਾ ਚਾਰੋਂ ਪਾਸੇ ਗੋਲੀਬਾਰੀ ਦੇ ਵਾਧੇ ਦੀਆਂ ਪ੍ਰੇਸ਼ਾਨ ਕਰਨ ਵਾਲੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਹਨ। ਗੁਤਾਰੇਸ ਨੇ ਉਮੀਦ ਜਤਾਈ ਹੈ ਕਿ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਜਲਦ ਤੋਂ ਜਲਦ ਜ਼ਾਪੋਰਿਜੀਆ ਨੂੰ ਇਕ ਮਿਸ਼ਨ ਭੇਜ ਸਕਦੀ ਹੈ।

ਇਹ ਵੀ ਪੜ੍ਹੋ : ਅਚਾਨਕ ਯੂਕ੍ਰੇਨ ਪਹੁੰਚੇ PM ਜਾਨਸਨ, ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ ਕਰ ਕੀਤਾ ਇਹ ਐਲਾਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News