ਅੰਡਾਣੂ ਤੇ ਸ਼ੁਕਰਾਣੂ ਸੁਰੱਖਿਅਤ ਰੱਖਣ ਦੀ ਮਿਆਦ 10 ਤੋਂ ਵਧਾ ਕੇ 55 ਸਾਲ ਤੱਕ ਕਰੇਗਾ ਬ੍ਰਿਟੇਨ

Tuesday, Sep 07, 2021 - 11:59 AM (IST)

ਅੰਡਾਣੂ ਤੇ ਸ਼ੁਕਰਾਣੂ ਸੁਰੱਖਿਅਤ ਰੱਖਣ ਦੀ ਮਿਆਦ 10 ਤੋਂ ਵਧਾ ਕੇ 55 ਸਾਲ ਤੱਕ ਕਰੇਗਾ ਬ੍ਰਿਟੇਨ

ਲੰਡਨ- ਬ੍ਰਿਟੇਨ ਦੇ ਲੋਕਾਂ ਕੋਲ ਜਲਦੀ ਹੀ ਪਰਿਵਾਰ ਸ਼ੁਰੂ ਕਰਨ ਦੀ ਯੋਜਨਾ ਬਣਾਉਣ ਲਈ ਹੋਰ ਸਮਾਂ ਹੋਵੇਗਾ। ਬ੍ਰਿਟਿਸ਼ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਸ ਦੀ ਯੋਜਨਾ ਅੰਡਾਣੂ, ਸ਼ੁਕਰਾਣੂ ਅਤੇ ਐਂਬ੍ਰਿਯੋ ਨੂੰ ਸੁਰੱਖਿਅਤ ਰੱਖਣ ਦੀ ਮਿਆਦ ਵਧਾਉਣ ਦੀ ਹੈ। ਸਰਕਾਰ ਨੇ ਦੱਸਿਆ ਕਿ ਇਸ ਸਾਲ ਜਨਤਾ ਤੋਂ ਲਈ ਗਈ ਸਲਾਹ ਦੇ ਆਧਾਰ ’ਤੇ ਉਹ ਅੰਡਾਣੂ, ਸ਼ੁਕਰਾਣੂ ਅਤੇ ਐਂਬ੍ਰਿਯੋ (ਭਰੁਣ ਦੀ ਸ਼ੁਰੂਆਤੀ ਅਵਸਥਾ) ਨੂੰ ਮੌਜੂਦਾ 10 ਸਾਲ ਸੁਰੱਖਿਅਤ ਰੱਖਣ ਦੀ ਮਿਆਦ ਨੂੰ ਸਾਰਿਆਂ ਲਈ 10 ਸਾਲ ਦੀ ਨਵੀਨੀਕਰਨ ਮਿਆਦ ਦੇ ਆਧਾਰ ’ਤੇ ਸੁਰੱਖਿਅਤ ਰੱਖਣ ਦਾ ਪ੍ਰਸਤਾਵ ਸੰਸਦ ਵਿਚ ਪੇਸ਼ ਕਰੇਗੀ। ਨਵੇਂ ਪ੍ਰਸਤਾਵ ਵਿਚ ਇਸ ਮਿਆਦ ਨੂੰ ਵੱਧ ਤੋਂ ਵੱਧ 55 ਸਾਲ ਤੱਕ ਵਧਾਉਣ ਦਾ ਪ੍ਰਾਵਧਾਨ ਹੋਵੇਗਾ। ਨਵੀਂ ਪ੍ਰਣਾਲੀ ਵਿਚ ਭਾਵੀ ਮਾਤਾ-ਪਿਤਾ ਨੂੰ 10 ਸਾਲ ਦੇ ਵਕਫੇ ’ਤੇ ਅੰਡਾਣੂ, ਸ਼ੁਕਰਾਣੂ ਅਤੇ ਐਂਬ੍ਰਿਯੋ ਨੂੰ ਰੱਖਣ ਜਾਂ ਨਸ਼ਟ ਕਰਨ ਦਾ ਬਦਲ ਮਿਲੇਗਾ।


author

Aarti dhillon

Content Editor

Related News